ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬੀਤੇ ਦਿਨ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਖੇ ਕੁਝ ਦਹਿਸ਼ਤਗਰਦ ਅੱਤਵਾਦੀਆਂ ਵਲੋਂ ਸੈਲਾਨੀਆਂ ਉੱਪਰ ਕੀਤਾ ਗਿਆ ਦਰਦਨਾਕ ਹਮਲਾ ਕਾਇਰਾਨਾ, ਅਣਮਨੁੱਖੀ ਤੇ ਕੋਝੀ ਮਾਨਸਿਕਤਾ ਦਾ ਪ੍ਰਤੀਕ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਵਾਟਾ ਅੱਜ ਅੱਪਰਾ ਵਿਖੇ ਕਰਦਿਆਂ ਸਾਂਈ ਅਤੱਾਉੱਲਾ ਕਾਦਰੀ ਉਰਫ ਮੋਤੀ ਸਾਂਈ ਗੱਦੀਨਸ਼ੀਨ ਦਰਬਾਰ ਬਾਬਾ ਆਸਾ ਰੂੜਾ ਜੀ (ਬੀ. ਐੱਮ. ਸੀ) ਚੌਂਕ ਅੱਪਰਾ ਨੇ ਕਿਹਾ ਕਿ ਅਜਿਹੇ ਹਮਲੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤੇ ਜਾ ਰਹੇ ਹਨ ਤਾਂ ਕਿ ਦੇਸ਼ ਦੇ ਵਿੱਚ ਅਸ਼ਾਂਤੀ ਫੈਲਾਈ ਜਾ ਸਕੇ ਪਰੰਤੂ ਅਜਿਹੇ ਘਟੀਆ ਲੋਕ ਇਹ ਨਹੀਂ ਜਾਣਦੇ ਕਿ ਅਜਿਹੇ ਹਮਲੇ ਹੀ ਦੇਸ਼ ਨੂੰ ਮਜਬੂਤ ਕਰਦੇ ਹਨ ਤਾਂ ਕਿ ਭਵਿੱਖ ‘ਚ ਅਜਿਹੇ ਅਨਸਰਾਂ ਨੂੰ ਸਬਕ ਸਿਖਾਿਆ ਜਾ ਸਕੇ ਤਾਂ ਕਿ ਉਹ ਭਾਰਤ ਦੇਸ਼ ਵੱਲ ਅੱਖ ਚੱਕ ਕੇ ਵੀ ਨਾਂ ਦੇਖ ਸਕਣ | ਉਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਦੇ ਸਿੰਧੂ ਜਲ ਨਦੀ ਸਮਝੌਤਾ ਰੱਦ ਕਰਕੇ ਸਲਾਹੁਣਯੋਗ ਕੰਮ ਕੀਤਾ ਹੈ, ਜਿਸਦਾ ਅਸਰ ਭਵਿੱਖ ‘ਚ ਦਿਖੇਗਾ, ਜਦੋਂ ਕੰਗਾਲੀ ਦੀ ਰਾਹ ‘ਤੇ ਜਾ ਰਿਹਾ ਪਾਕਿਸਤਾਨ ਹੋਰ ਬਰਬਾਦ ਹੋ ਜਾਵੇਗਾ | ਉਨਾਂ ਅੱਗੇ ਬੋਲਦਿਆਂ ਕਿਹਾ ਕਿ ਹਰ ਧਰਮ ਇੱਕਕ ਦੂਸਰੇ ਨਾਲ ਵੈਰ ਵਿਰੋਧ ਨਹੀਂ, ਬਲਕਿ ਪਿਆਰ, ਮੁਹੱਬਤ, ਅਮਨ ਤੇ ਸ਼ਾਂਤੀ ਦਾ ਸੁਨੇਹਾ ਦਿੰਦਾ ਹੈ | ਉਨਾਂ ਅੱਲਾ ਅੱਗੇ ਕਾਮਨਾ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ ਤੇ ਉਨਾਂ ਨੂੰ ਜੰਨਤ ਨਸੀਬ ਹੋਵੇ |
ਪਹਿਲਗਾਮ ਅੱਤਵਾਦੀ ਹਮਲਾ ਕਾਇਰਾਨਾ ਤੇ ਅਣਮਨੁੱਖੀ ਮਾਨਸਿਕਤਾ ਦਾ ਸਬੂਤ-ਸਾਂਈ ਅਤਾਉੱਲਾ ਕਾਦਰੀ ਉਰਫ ਮੋਤੀ ਸਾਂਈ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



