ਭਾਰਤ ਦੀ ਸੋਨੀਆ ਲਾਠਰ 18ਵੀਆਂ ਏਸ਼ਿਆਈ ਖੇਡਾਂ ਦੇ ਮੁੱਕੇਬਾਜ਼ੀ ਮੁਕਾਬਲੇ ਵਿੱਚ ਮਹਿਲਾ ਦੇ 57 ਕਿਲੋ ਅਤੇ ਪਵਿੱਤਰਾ 60 ਕਿਲੋ ਲਾਈਟਵੇਟ ਵਰਗ ਦੇ ਕੁਆਰਟਰ ਫਾਈਨਲ ਵਿੱਚ ਅੱਜ ਆਪੋ-ਆਪਣੋ ਮੁਕਾਬਲੇ ਹਾਰ ਕੇ ਤਗ਼ਮੇ ਦੇ ਗੇੜ ਤੋਂ ਬਾਹਰ ਹੋ ਗਈਆਂ।
ਮਹਿਲਾਵਾਂ ਦੇ 57 ਕਿਲੋ ਵਰਗ ਦੇ ਕੁਆਰਟਰ ਫਾਈਨਲ ਵਿੱਚ ਆਪਣੀ ਚੁਣੌਤੀ ਪੇਸ਼ ਕਰ ਰਹੀ 26 ਸਾਲ ਦੀ ਸੋਨੀਆ ਨੂੰ ਉਤਰੀ ਕੋਰੀਆ ਦੀ ਹੋ ਸੋਨ ਜੋ ਤੋਂ 0-5 ਨਾਲ ਹਾਰ ਝੱਲਣੀ ਪਈ। ਸਾਰੇ ਜੱਜਾਂ ਨੇ ਕੋਰਿਆਈ ਖਿਡਾਰਨ ਦੇ ਸਮਰਥਨ ਵਿੱਚ 29-26 ਨਾਲ ਸਾਂਝਾ ਫ਼ੈਸਲਾ ਸੁਣਾਇਆ। 60 ਕਿਲੋ ਲਾਈਟਵੇਟ ਵਰਗ ਦੇ ਕੁਆਰਟਰ ਫਾਈਨਲ ਵਿੱਚ ਪਵਿੱਤਰਾ ਨੇ ਵੀ ਨਿਰਾਸ਼ ਕੀਤਾ। ਹਰਿਆਣਾ ਦੇ ਕੋਸਲੀ ਦੀ 31 ਸਾਲਾ ਪਵਿੱਤਰਾ ਨੇ ਇੰਡੋਨੇਸ਼ਿਆਈ ਖਿਡਾਰਨ ਖ਼ਿਲਾਫ਼ ਹਾਲਾਂਕਿ ਕਾਫੀ ਸੰਘਰਸ਼ ਕੀਤਾ, ਪਰ ਉਹ ਅਖ਼ੀਰ 2-3 ਨਾਲ ਬਾਊਟ ਗੁਆ ਬੈਠੀ। ਪਹਿਲੇ ਗੇੜ ਵਿੱਚ 28-29 ਨਾਲ ਹਾਰਨ ਮਗਰੋਂ ਦੂਜਾ ਰਾਊਂਡ ਉਸ ਨੇ 29-28 ਨਾਲ ਜਿੱਤਿਆ। ਉਹ ਤੀਜੇ ਰਾਊਂਡ ਨੂੰ ਫਿਰ 28-29 ਨਾਲ ਹਾਰ ਗਈ, ਪਰ ਚੌਥੇ ਰਾਊਂਡ ਵਿੱਚ ਉਸ ਨੇ ਚੰਗੀ ਰਣਨੀਤੀ ਅਤੇ ਤਕਨੀਕ ਅਪਣਾਉਂਦਿਆਂ ਸੋਨ ਨੂੰ 30-27 ਨਾਲ ਹਰਾਇਆ। ਹਾਲਾਂਕਿ ਪੰਜਵੇਂ ਰਾਊਂਡ ਵਿੱਚ ਉਹ 27-30 ਨਾਲ ਹਾਰ ਕੇ ਤਗ਼ਮੇ ਦੇ ਗੇੜ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਬਾਹਰ ਹੋ ਗਈ।
Sports ਸੋਨੀਆ ਤੇ ਪਵਿੱਤਰਾ ਦੀ ਹਾਰ; ਭਾਰਤ ਤਗ਼ਮੇ ਦੀ ਦੌੜ ਵਿੱਚੋਂ ਬਾਹਰ