ਸੁੰਨੜ ਕਲਾਂ ਪਿੰਡ ਵਿੱਚ ਮਿਡਲ ਕਲਾਸ ਅਤੇ ਜਰੂਰਤਮੰਦਾਂ ਨੂੰ ਵੰਡਿਆਂ ਰਾਸ਼ਨ 

ਫੋਟੋ : ਪਿੰਡ ਸੁੰਨੜ ਕਲਾਂ ਵਿਖੇ ਜਰੂਰਤਮੰਦਾਂ ਨੂੰ ਰਾਸ਼ਨ ਵੰਡਦਿਆਂ ਦੀ ਇੱਕ ਤਸਵੀਰ।
ਨੂਰਮਹਿਲ (ਸਮਾਜ ਵੀਕਲੀ):- ਔਖੀ ਘੜੀ ਵਿੱਚ ਜਰੂਰਤਮੰਦਾਂ ਨਾਲ ਮੋਢੇ ਨਾਲ ਮੋਢਾ ਲਾਕੇ ਖੜਨਾ ਹਰ ਇਨਸਾਨ ਦਾ ਪਹਿਲਾਂ ਫਰਜ਼ ਅਤੇ ਧਰਮ ਹੈ, ਪਰ ਇਹ ਸੇਵਾ ਦੇ ਕਾਰਜ ਉਹਨਾਂ ਦੇ ਹਿੱਸੇ ਹੀ ਆਉਂਦੇ ਹਨ ਜਿਨ੍ਹਾਂ ਉੱਪਰ ਈਸ਼ਵਰ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ। ਅੱਜ ਪਿੰਡ ਸੁੰਨੜ ਕਲਾਂ ਵਿਖੇ ਡਾ: ਭੀਮ ਰਾਓ ਅੰਬੇਡਕਰ ਵੈਲਫੇਅਰ ਸਭਾ ਵੱਲੋਂ ਲਾਕਡਾਊਨ ਦੀ ਮਾਰ ਝੱਲ ਰਹੇ ਜਰੂਰਤਮੰਦਾਂ ਲੋਕਾਂ ਖ਼ਾਸਕਰ ਮਿਡਲ ਕਲਾਸ ਸ਼੍ਰੇਣੀ ਨੂੰ ਧਿਆਨ ਵਿੱਚ ਰੱਖਦਿਆਂ ਰਾਸ਼ਨ ਵੰਡਿਆ ਗਿਆ।
                   ਇਸ ਨੇਕ ਕਾਰਜ ਵਿੱਚ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਰਾਸ਼ਨ ਵੰਡਦੇ ਹੋਏ ਸਾਬਕਾ ਸਰਪੰਚ ਚੈਨ ਰਾਮ, ਨੰਬਰਦਾਰ ਅਮਰਜੀਤ ਸਿੰਘ, ਬੂਟਾ ਸਿੰਘ ਪੰਚ, ਬਲਰਾਜ ਸਿੰਘ ਪੰਚ, ਪ੍ਰਦੀਪ ਸਿੰਘ ਪੰਚ, ਅਵਤਾਰ ਚੰਦ ਸਾਬਕਾ ਪੰਚ, ਬੂਟਾ ਸਿੰਘ ਸਾਬਕਾ ਪੰਚ, ਰਾਜੀਵ ਜੋਸ਼ੀ, ਸੁਰਿੰਦਰ ਸਿੰਘ ਪ੍ਰਧਾਨ, ਕੁਲਵਰਣ ਸਿੰਘ, ਕਪਿਲ ਦੇਵ, ਭੁਪਿੰਦਰ ਸਿੰਘ, ਓਮ ਪ੍ਰਕਾਸ਼ ਅਤੇ ਦਿਨਕਰ ਸੰਧੂ ਨੂਰਮਹਿਲ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ “ਨਰ ਸੇਵਾ ਨਾਰਾਇਣ ਸੇਵਾ” ਦੇ ਮਹਾ-ਸਲੋਗਨ ਨੂੰ ਚਾਰ ਚੰਨ ਲਾਉਂਦੇ ਹੋਏ ਇਨਸਾਨੀਅਤ ਦੇ ਧਰਮ ਨੂੰ ਪਹਿਲ ਦਿੰਦੇ ਹੋਏ ਲੋਕਾਂ ਦਾ ਭਲਾ ਸੋਚਦਿਆਂ ਹੋਇਆ ਘਰ ਘਰ ਰਾਸ਼ਨ ਪਹੁੰਚਾਇਆ। ਜ਼ਿਲ੍ਹਾ ਪ੍ਰਧਾਨ  ਨੇ ਪਿੰਡ ਸੁੰਨੜ ਕਲਾਂ ਦੇ ਉਹਨਾਂ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ “ਲਾਲਚ ਰੂਪੀ ਦਾਨਵ ਨੂੰ” ਦਰਕਿਨਾਰ ਕਰਦਿਆਂ ਇਹ ਕਹਿ ਕੇ ਰਾਸ਼ਨ ਨਹੀਂ ਲਿਆ ਕਿ ਸਾਡੇ ਪਾਸ ਰਾਸ਼ਨ ਹੈ ਤੁਸੀਂ ਕਿਸੇ ਹੋਰ ਦੀ ਜ਼ਰੂਰਤ ਪੂਰੀ ਕਰ ਦਿਓ। ਉਹਨਾਂ ਕਿਹਾ ਕਿ ਜੇਕਰ ਸੁੰਨੜ ਕਲਾਂ ਪਿੰਡ ਵਰਗੇ ਲੋਕਾਂ ਦੀ ਸੋਚ ਹਰ ਇਨਸਾਨ ਦੀ ਸੋਚ ਬਣ ਜਾਵੇ ਤਾਂ ਯਕੀਨਨ ਇਸ ਔਖੀ ਘੜੀ ਵਿੱਚ ਕੋਈ ਵੀ ਇਨਸਾਨ ਭੁੱਖਾ ਨਹੀਂ ਰਹਿ ਸਕਦਾ। ਇਸਦੇ ਨਾਲ ਹੀ ਰਾਸ਼ਨ ਵੰਡ ਰਹੇ ਪਤਵੰਤਿਆਂ ਨੇ ਜਿੱਥੇ ਆਪ ਕੋਰੋਨਾ ਤੋਂ ਬਚਾਅ ਰੱਖਣ ਲਈ ਨਿਯਮਾਂ ਦੀ ਪਾਲਣਾ ਕੀਤੀ ਉੱਥੇ ਪਿੰਡ ਦੇ ਲੋਕਾਂ ਨੂੰ ਵੀ ਕੋਰੋਨਾ ਤੋਂ ਬਚੇ ਰਹਿਣ ਲਈ ਪ੍ਰੇਰਿਤ ਕੀਤਾ।
ਹਰਜਿੰਦਰ ਛਾਬੜਾ -ਪਤਰਕਾਰ 9592282333
Previous articleਡਾ. ਅੰਬੇਡਕਰ ਦੀਆਂ ਰਚਨਾਵਾਂ ਬਾਰੇ ਪੰਜ ਖੰਡਾਂ ‘ਚ ਆ ਰਹੇ ਨਵੇਂ ਗਰੰਥ, ਬਾਬਾਸਾਹਿਬ ਦੀਆਂ ਰਚਨਾਵਾਂ ਨੂੰ ਵਿਸ਼ਵ ਪੱਧਰ ਤੇ ਮਿਲ ਰਹੀ ਪ੍ਰਵਾਨਗੀ – ਬਾਲੀ
Next articleਇਸ ਬਾਲ ਗਾਇਕ ਨੇ ਸਰਬੱਤ ਦੇ ਭਲੇ ਲਈ ਇੰਝ ਕੀਤੀ ਅਰਦਾਸ, ਗੁਰਲੇਜ਼ ਅਖਤਰ ਨੇ ਸਾਂਝਾ ਕੀਤਾ ਵੀਡੀਓ