ਸੁੰਨੜਵਾਲ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ

ਕੈਪਸ਼ਨ- ਸਰਪੰਚ ਤਰਲੋਚਨ ਸਿੰਘ ਗੋਸ਼ੀ, ਜਰਨੈਲ ਸਿੰਘ ਮੇਜਰ, ਅਮਰਜੀਤ ਸਿੰਘ ਸੈਦੋਵਾਲ ਪਟਕੇ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਮੋਨੂੰ ਦਿੱਲੀ ਨੂੰ ਬੁਲੈਟ ਮੋਟਰਸਾਈਕਲ ਨਾਲ ਸਨਮਾਨਿਤ ਕਰਦੇ ਹੋਏ

ਮੋਨੂੰ ਦਿੱਲੀ ਨੇ ਜਿੱਤੀ ਪਟਕੇ ਦੀ ਕੁਸ਼ਤੀ  

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪਿੰਡ ਸੁੰਨੜਵਾਲ ਵਿਚ ਸਾਲਾਨਾ ਛਿੰਝ ਮੇਲਾ   ਸਰਪੰਚ ਤਰਲੋਚਨ ਸਿੰਘ ਗੋਸ਼ੀ,ਜਰਨੈਲ ਸਿੰਘ ਮੇਜਰ ਛਿੰਝ ਮੇਲਾ ਪ੍ਰਧਾਨ ਦੀ ਦੇਖਰੇਖ ਹੇਠ ਕਰਵਾਇਆ ਗਿਆ ।  ਜਿਸ ਵਿੱਚ ਮੋਨੂੰ ਦਿੱਲੀ ਦੇ ਨਾਮ ਰਿਹਾ ਪਟਕੇ ਦੀ ਕੁਸ਼ਤੀ ਮੋਨੂੰ ਦਿੱਲੀ ਨੇ ਪਟਕੇ   ਦੀ ਕੁਸ਼ਤੀ ਜਿੱਤੀ ਤੇ ਬੁਲੈਟ ਮੋਟਰਸਾਈਕਲ ਇਨਾਮ ਵਿੱਚ ਆਪਣੇ ਨਾਮ ਕੀਤਾ ਤੇ ਦੂਜੇ ਨੰਬਰ ਤੇ ਆਏ। ਪ੍ਰਿਤਪਾਲ ਫਗਵਾੜਾ ਨੇ ਸੋਨੇ ਦੇ ਡੇਢ ਤੋਲੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਇਸ ਤੋਂ ਪਹਿਲਾਂ ਪਟਕੇ ਦੀ ਕੁਸ਼ਤੀ ਸਰਪੰਚ ਤਰਲੋਚਨ ਸਿੰਘ ਗੋੋੋਸ਼ੀ, ਜਰਨੈਲ ਸਿੰਘ ਮੇਜਰ ਛਿੰਝ ਮੇਲਾ ਪ੍ਰਧਾਨ, ਅਵਤਾਰ ਸਿੰਘ ਪੰਚ, ਸੰਤੋਖ ਸਿੰਘ ,ਜਸਪਾਲ ਸਿੰਘ   ਆਦਿ ਨੇ ਸਾਂਝੇ ਰੂਪ ਵਿਚ ਸ਼ੁਰੂ ਕਰਵਾਈ। ਛਿੰਝ ਮੇਲੇ ਦੌਰਾਨ ਜਿੱਥੇ ਹੋਰ ਕੁਸ਼ਤੀ ਮੁਕਾਬਲਿਆਂ ਦੌਰਾਨ ਵੱਖ ਵੱਖ ਭਲਵਾਨਾਂ ਦੇ ਦਿਲ ਖਿੱਚਵੇਂ ਮੁਕਾਬਲੇ ਦੇਖਣ ਨੂੰ ਮਿਲੇ ।ਉਥੇ ਹੀ ਇਲਾਕਾ ਨਿਵਾਸੀਆਂ ਨੇ ਮੇਲੇ ਦਾ ਖੂਬ ਅਨੰਦ ਮਾਣਿਆ  ।  ਇਸ ਮੌਕੇ ਤੇ ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਕਿਹਾ ਕਿ ਮੇਲੇ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ।  ਇਸ ਲਈ ਇਹੋ ਜਿਹੇ ਮੇਲੇ ਲੱਗਦੇ ਰਹਿਣੇ ਚਾਹੀਦੇ ਹਨ। ਇਸ ਛਿੰਝ ਮੇਲੇ ਦੌਰਾਨ ਵਿਸ਼ੇਸ਼ ਤੌਰ ਤੇ ਅਮਰਜੀਤ ਸਿੰਘ ਸੈਦੋਵਾਲ ਪ੍ਰਧਾਨ ਕਾਂਗਰਸ ਦਿਹਾਤੀ,  ਸਰਪੰਚ ਦਲਜੀਤ ਸਿੰਘ ਬਡਿਆਲ, ਸਰਪੰਚ ਇੰਦਰਜੀਤ ਸਿੰਘ ਨੱਥੂ ਚਾਹਲ, ਸਾਬਕਾ ਸਰਪੰਚ ਅਵਤਾਰ ਸਿੰਘ ਮੱਟੂ ਤੇ ਮਨਿੰਦਰਪਾਲ ਸਿੰਘ ਮੰਨਾ ਦਾ  ਪਹੁੰਚਣ ਤੇ ਵਿਸ਼ੇਸ਼ ਧੰਨਵਾਦ ਕੀਤਾ ।

ਇਸ ਮੌਕੇ ਤੇ ਸਰਪੰਚ ਤਰਲੋਚਨ ਸਿੰਘ ਗੋਸ਼ੀ ਮੇਲਾ ਪ੍ਰਧਾਨ, ਅਵਤਾਰ ਸਿੰਘ, ਸੰਤੋਖ ਸਿੰਘ, ਜਸਪਾਲ ਸਿੰਘ, ਮਾਸਟਰ ਸੁਖਦਿਆਲ ਸਿੰਘ ਝੰਡ,  ਜਸਵਿੰਦਰ ਸਿੰਘ ਬਿੰਦੂ, ਬਲਦੇਵ ਸਿੰਘ ਦੇਬੀ, ਸੁਖਦੇਵ ਸਿੰਘ ਲਾਡੀ, ਬਲਕਾਰ ਸਿੰੰਘ, ਚਰਨਜੀਤ ਕੌਰ ,ਸ਼ਰਨਜੀਤ ਕੌਰ ਚੌਕੀ ਇੰਚਾਰਜ ,ਬਲਵਿੰਦਰ ਸਿੰਘ  ਬਾਬਾ, ਮਹਿੰਦਰ ਸਿੰਘ, ਮੰਗਲ ਸਿੰਘ ਮੰਗੀ, ਮਹਿੰਦਰ ਸਿੰਘ ਲੰਬੜਦਾਰ, ਰਾਣਾ ਸੁੰਨੜ ਆਦਿ ਹਾਜ਼ਰ ਸਨ

Previous articleपिछड़ी जातियों में बौध धम्म के प्रति आकर्षण बढ़ा
Next articleਆਉਂਦੀਆਂ ਗਰਮੀਆਂ ਵਿੱਚ ਵਧੇਗੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣਾਂ ਦੀ ਗਿਣਤੀ