ਸੁ਼ਸ਼ਾਂਤ ਰਾਜਪੂਤ ਮੌਤ ਮਾਮਲਾ: ਰੀਆ ਦੇ ਭਰਾ ਸ਼ੌਵਿਕ ਤੇ ਮਿਰਾਂਡਾ ਦਾ 9 ਸਤੰਬਰ ਤੱਕ ਐੱਨਸੀਬੀ ਨੂੰ ਰਿਮਾਂਡ

ਮੁੰਬਈ (ਸਮਾਜ ਵੀਕਲੀ) : ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਵੱਲੋਂ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਜ਼ ਮਾਮਲੇ ਦੀ ਜਾਂਚ ਸਬੰਧੀ ਗ੍ਰਿਫਤਾਰ ਸ਼ੌਵਿਕ ਚੱਕਰਵਰਤੀ ਅਤੇ ਸੈਮੂਅਲ ਮਿਰਾਂਡਾ ਨੂੰ ਅੱਜ ਸਵੇਰੇ ਡਾਕਟਰੀ ਜਾਂਚ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਦੋਵਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਇਨ੍ਹਾਂ ਦੋਵਾਂ ਦਾ ਚਾਰ ਦਿਨਾਂ ਲਈ 9 ਸਤੰਬਰ ਤੱਕ ਐੱਨਸੀਬੀ ਨੂੰ ਰਿਮਾਂਡ ਦੇ ਦਿੱਤਾ। ਸ਼ੌਵਿਕ ਅਦਾਕਾਰਾ ਰੀਆ ਚੱਕਰਵਰਤੀ ਦਾ ਭਰਾ ਹੈ, ਜੋ ਰਾਜਪੂਤ ਮੌਤ ਕੇਸ ਦੀ ਮੁੱਖ ਮੁਲਜ਼ਮ ਹੈ, ਹੈ, ਜਦੋਂ ਕਿ ਮਿਰਾਂਡਾ ਅਦਾਕਾਰ ਦੇ ਹਾਊਸ ਮੈਨੇਜਰ ਸੀ।

Previous articleਗੁਰਦਾਸਪੁਰ ’ਚ ਬੰਦੂਕ ਦੇ ਦਮ ’ਤੇ ਕਾਰ ਅਗਵਾ ਦੀ ਵਾਰਦਾਤ ਮਗਰੋਂ ਪੰਜਾਬ, ਜੰਮੂ ਤੇ ਹਿਮਾਚਲ ਵਿੱਚ ਅਲਰਟ
Next articleਪਾਕਿਸਤਾਨ ਵੱਲੋਂ ਕੰਟਰੋਲ ਰੇਖਾ ’ਤੇ ਭਾਰਤ ਦੇ ਤਿੰਨ ਸੈਕਟਰਾਂ ਵਿੱਚ ਗੋਲੀਬਾਰੀ