ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ’ਤੇ ਭਾਰਤ ਦੇ ਤਿੰਨ ਸੈਕਟਰਾਂ ਵਿੱਚ ਗੋਲੀਬਾਰੀ

ਜੰਮੂ, (ਸਮਾਜ ਵੀਕਲੀ) : ਪਾਕਿਸਤਾਨ ਦੀ ਫੌਜ ਨੇ ਅੱਜ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਨੇੜੇ 3 ਸੈਕਟਰਾਂ ‘ਤੇ ਗੋਲੀਬਾਰੀ ਅਤੇ ਫਾਇਰਿੰਗ ਕਰਕੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ। ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਗੋਲੀਬਾਰੀ ਸ਼ਾਹਪੁਰ, ਕਿਰਨੀ ਅਤੇ ਡੇਗਵਾਰ ਸੈਕਟਰਾਂ ਵਿਚ ਸਵੇਰੇ 9: 15 ਵਜੇ ਤੋਂ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ ਦੀ ਸੁਰੱਖਿਆ ਕਰ ਰਹੇ ਭਾਰਤੀ ਜਵਾਨਾਂ ਨੇ ਸਰਹੱਦ ਪਾਰ ਦੀ ਗੋਲੀਬਾਰੀ ਦਾ ਜਵਾਬ ਦਿੱਤਾ। ਖ਼ਬਰਾਂ ਮਿਲਣ ਤੱਕ ਗੋਲਾਬਾਰੀ ਜਾਰੀ ਸੀ।

Previous articleਸੁ਼ਸ਼ਾਂਤ ਰਾਜਪੂਤ ਮੌਤ ਮਾਮਲਾ: ਰੀਆ ਦੇ ਭਰਾ ਸ਼ੌਵਿਕ ਤੇ ਮਿਰਾਂਡਾ ਦਾ 9 ਸਤੰਬਰ ਤੱਕ ਐੱਨਸੀਬੀ ਨੂੰ ਰਿਮਾਂਡ
Next articleਭਾਰਤ-ਚੀਨ ਸਰਹੱਦ ’ਤੇ ਹਾਲਾਤ ਬਹੁਤ ਖ਼ਰਾਬ, ਅਮਰੀਕਾ ਮਦਦ ਲਈ ਤਿਆਰ: ਟਰੰਪ