ਨਵੀਂ ਦਿੱਲੀ (ਸਮਾਜਵੀਕਲੀ): ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਓਬੀਸੀ ਉਮੀਦਵਾਰ ਦੇ ਗ਼ੈਰ-ਰਾਖਵੇਂ ਵਰਗ ਵਿੱਚ ਤਬਦੀਲ ਕੀਤੇ ਜਾਣ ਦੇ ਸੁਣਾਏ ਫੈਸਲੇ ’ਤੇ ਰੋਕ ਲਾ ਦਿੱਤੀ ਹੈ। ਹਾਈ ਕੋਰਟ ਨੇ ਮੱਧ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਸੀ ਜਿਸ ਵਿੱਚ ਕਮਿਸ਼ਨ ਨੇ ਰਾਖਵੀਂ ਸ਼੍ਰੇਣੀ ਦੇ ਉਮੀਦਵਾਰ ਨੂੰ ਜਨਰਲ ਵਰਗ ਵਿੱਚ ਤਬਦੀਲ ਕਰਨ ਦੀ ਮਨਜ਼ੂਰੀ ਦਿੱਤੀ ਸੀ।
ਜਸਟਿਸ ਯੂ ਯੂ ਲਲਿਤ ਅਤੇ ਐੱਮ ਐੱਮ ਸ਼ਾਂਤਨਾਗੋਦਾਰ ਨੇ ਉਮੀਦਵਾਰ ਸਾਧਨਾ ਸਿੰਘ ਡਾਂਗੀ ਦੀ ਪਟੀਸ਼ਨ ’ਤੇ ਦੂਜੀਆਂ ਪਾਰਟੀਆਂ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਡਾਂਗੀ ਇਮਿਤਹਾਨ ਵਿੱਚ ਓਬੀਸੀ ਊਮੀਦਵਾਰ ਵਜੋਂ ਸ਼ਾਮਿਲ ਹੋਈ ਸੀ ਅਤੇ ਸਟੇਟ ਪਬਲਿਕ ਸਰਵਿਸ ਕਮਿਸ਼ਨ ਨੇ ਉਸ ਨੂੰ ਗ਼ੈਰ-ਰਾਖਵੇਂ ਵਰਗ ਵਿੱਚ ਟੌਪ ਕਰਨ ’ਤੇ ਉਸ ਦੀ ਨਿਯੁਕਤੀ ਕੀਤੀ ਸੀ। ਨਤੀਜੇ ਮਗਰੋਂ ਉਸ ਨੇ ਰਾਖਵੇਂਕਰਨ ਨਾ ਵਰਤਣ ਦਾ ਫ਼ੈਸਲਾ ਕੀਤਾ।