ਨਵੀਂ ਦਿੱਲੀ (ਸਮਾਜਵੀਕਲੀ) : ਸੀਬੀਐੱਸਈ ਨੇ ਅੱਜ ਦਸਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਾਸ ਹੋਣ ਵਾਲੇ ਵਿਦਿਅਾਰਥੀਆਂ ਦੀ ਫੀਸਦ ਵਿੱਚ ਕੁੱਝ ਸੁਧਾਰ ਹੋਇਆ ਹੈ ਤੇ 91.46 ਫੀਸਦ ਵਿਦਿਆਰਥੀਆਂ ਨੇ ਦਸਵੀਂ ਪਾਸ ਕੀਤੀ ਹੈ। ਲੜਕਿਆਂ ਨਾਲੋਂ ਲੜਕੀਆਂ 3.17 ਫੀਸਦ ਵੱਧ ਪਾਸ ਹੋਈਆਂ।
1.84 ਲੱਖ ਤੋਂ ਵੱਧ ਵਿਦਿਆਰਥੀਆਂ ਨੇ 90 ਫ਼ੀਸਦ ਤੇ 41,000 ਤੋਂ ਵੱਧ ਵਿਦਿਆਰਥੀਆਂ ਨੇ 95 ਫ਼ੀਸਤ ਤੋਂ ਵੱਧ ਅੰਕ ਹਾਸਲ ਕੀਤੇ। ਤਿਰੂਵੰਨਤਪੁਰਮ ਖੇਤਰ ਵਿੱਚ ਸਭ ਤੋਂ ਵੱਧ 99.28 ਫੀਸਦ ਵਿਦਿਆਰਥੀ ਪਾਸ ਹੋਏ ਜਦ ਕਿ ਗੁਹਾਟੀ ਖੇਤਰ ਵਿੱਚ ਸਭ ਤੋਂ ਘੱਟ ਵਿਦਿਅਾਰਥੀਆਂ ਨੇ ਦਸਵੀਂ ਪਾਸ ਕੀਤੀ। ਇਥੇ 79.12 ਫੀਸਦ ਵਿਦਿਆਰਥੀ ਪਾਸ ਹੋਏ।