ਸੀਨੀਅਰ ਡਿਪਟੀ ਮੇਅਰ ਬਣਨ ਉੱਤੇ ਰਾਹੁਲ ਕੁਮਾਰ ਨੂੰ ਕੀਤਾ ਸਨਮਾਨਿਤ

ਕੈਪਸ਼ਨ -- ਨਗਰ ਨਿਗਮ ਕਪੂਰਥਲਾ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਬਣੇ ਰਾਮਕੁਮਾਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕਰਦੇ ਹੋਏ ਵੱਖ- ਵੱਖ ਪਿੰਡਾਂ ਦੇ ਪੰਚ- ਸਰਪੰਚ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਨਗਰ ਨਿਗਮ ਕਪੂਰਥਲਾ ਦੇ ਨਵੇਂ ਬਣੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਨੂੰ ਅੱਜ ਹਲਕਾ ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਵੱਲੋਂ ਵਿਸ਼ੇਸ਼ ਤੌਰ ਉੱਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਤ ਕੀਤਾ ਗਿਆ । ਸਰਪੰਚ ਜਸਵੰਤ ਲਾਡੀ ਤਲਵੰਡੀ ਮਹਿਮਾ, ਸਰਪੰਚ ਗੁਰਪ੍ਰੀਤ ਗੋਪੀ ਆਰੀਆਂਵਾਲ, ਚੰਨਵੀਰ ਚੰਨੀ ਮਾਧੋਝੰਡਾ , ਕਰਨਦੀਪ ਸਿੰਘ ਮਾਧੋਝੰਡਾ , ਸਰਪੰਚ ਮਾਈਕਲ ਕੋਟ ਕਰਾਰ ਖਾਂ, ਲਵਲੀ ਸੱਭਰਵਾਲ, ਸਰਪੰਚ ਗੁਰਬਚਨ ਲਾਲੀ ਵਰ੍ਹਿਆਂ ਦੋਨਾ, ਆਦਿ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਨਗਰ ਨਿਗਮ ਕਪੂਰਥਲਾ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਬਣੇ ਨੌਜਵਾਨ ਰਾਹੁਲ ਕੁਮਾਰ ਨੂੰ ਸਨਮਾਨਿਤ ਕੀਤਾ।

ਨੌਜਵਾਨ ਸਰਪੰਚ ਜਸਵੰਤ ਲਾਡੀ, ਸਰਪੰਚ ਗੁਰਪ੍ਰੀਤ ਗੋਪੀ, ਸਰਪੰਚ ਮਾਈਕਲ ਅਤੇ ਸਰਪੰਚ ਗੁਰਬਚਨ ਲਾਲੀ ਨੇ ਆਖਿਆ ਕਿ ਨੌਜਵਾਨ ਕੌਂਸਲਰ ਰਾਹੁਲ ਕੁਮਾਰ ਨੂੰ ਨਗਰ ਨਿਗਮ ਕਪੂਰਥਲਾ ਦਾ ਸੀਨੀਅਰ ਡਿਪਟੀ ਮੇਅਰ ਬਣਾ ਕੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਯੂਥ ਕਾਂਗਰਸ ਵਰਕਰਾਂ ਨਵਾਂ ਉਤਸ਼ਾਹ ਪੈਦਾ ਕੀਤਾ ਹੈ ।

Previous articleआल इंडिया एस सी /एस टी रेलवे कर्मचारी ऐसोसिएशन द्वारा अंबेडकर जयंती को सर्मिप्त समारोह आयोजित
Next articleਪਿੰਡ ਕੋਟਲਾ ‘ਚ ਬਾਬਾ ਸਾਹਬ ਨੂੰ ਸਮਰਪਿਤ ਦੋ ਦਿਨਾਂ ਹਾਕੀ ਲੀਗ ਦਾ ਉਦਘਾਟਨ