ਪਿੰਡ ਕੋਟਲਾ ‘ਚ ਬਾਬਾ ਸਾਹਬ ਨੂੰ ਸਮਰਪਿਤ ਦੋ ਦਿਨਾਂ ਹਾਕੀ ਲੀਗ ਦਾ ਉਦਘਾਟਨ

ਸ਼ਾਮ ਚੁਰਾਸੀ (ਸਮਾਜ ਵੀਕਲੀ) (ਕੁਲਦੀਪ ਚੁੰਬਰ )- ਪਿੰਡ ਕੋਟਲਾ ਦੀ ਦਸ਼ਮੇਸ਼ ਸਪੋਰਟ ਹਾਕੀ ਕਲੱਬ ਵਲੋਂ ਭਾਰਤ ਰਤਨ ਬਾਬਾ ਸਾਹਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਦੋ ਦਿਨਾਂ ਹਾਕੀ ਲੀਗ ਜੋ ਕਿ ਗ੍ਰਾਮ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ, ਦਾ ਅੱਜ ਕੋਟਲਾ ਦੀ ਹਾਕੀ ਗਰਾਉਂਡ ਵਿਚ ਧਾਰਮਿਕ ਰਸਮਾਂ ਅਦਾ ਕਰਦਿਆਂ ਅਰਦਾਸ ਕਰਕੇ ਉਦਘਾਟਨ ਕੀਤਾ ਗਿਆ l ਇਸ ਮੌਕੇ ਧੁਦਿਆਲ ਅਤੇ ਕੋਟਲਾ ਵਿਚ ਉਦਘਾਟਨੀ ਮੈਚ ਕਰਵਾਇਆ ਗਿਆl ਜਿਸ ਵਿਚ ਧੁਦਿਆਲ ਟੀਮ ਜੇਤੂ ਰਹੀ l ਇਸ ਤੋੰ ਬਾਅਦ ਕੋਟਲਾ, ਧੁਦਿਆਲ ਮੇਹਲੀ ਅਤੇ ਅਜੜਾਮ ਦੀਆਂ ਟੀਮਾਂ ਵਿਚ ਮੈਚ ਖੇਡੇ ਗਏ l

ਇਸ ਮੌਕੇ ਸਰਪੰਚ ਮਨਪ੍ਰੀਤ ਕੌਰ, ਪੰਚ ਬਲਬਿੰਦਰ ਸਿੰਘ , ਪੰਚ ਤਰਲੋਚਨ ਸਿੰਘ, ਪੰਚ ਬੂਟਾ ਰਾਮ, ਪੰਚ ਬੀਬੀ ਮੀਨਾ ਰਾਣੀ, ਪੰਚ ਪਰਮਜੀਤ ਕੌਰ, ਪੰਚ ਪਰਮਿੰਦਰ ਸਿੰਘ , ਪੰਚ ਬੀਬੀ ਪਰਮਜੀਤ ਕੌਰ, ਸੁਰਿੰਦਰ ਕੋਟਲਾ ਪ੍ਰਧਾਨ ਅੰਬੇਡਕਰ ਕਲੱਬ, ਮਨਮੋਹਨ ਲਾਲ ਕਟਾਰੀਆ ਪ੍ਰਧਾਨ ਦਸ਼ਮੇਸ਼ ਸਪੋਰਟ ਕਲੱਬ, ਤਰਲੋਚਨ ਸਿੰਘ ਸਿੱਧੂ, ਐਨ ਆਰ ਆਈ ਹਰਵਿੰਦਰ ਪਾਲ ਸਿੰਘ ਸੋਢੀ ਯੂ ਕੇ, ਵਿਜੇ ਕੁਮਾਰ ਨੂਰਪੁਰ, ਆਤਮਾ ਰਾਮ, ਸੋਢੀ ਹਾਕੀ ਖਿਡਾਰੀ, ਸੁੱਚਾ ਸਿੰਘ, ਬਾਬਾ ਦਰਸ਼ਨ ਰਾਮ ਸਾਬਕਾ ਸਰਪੰਚ, ਜਸਵੀਰ ਸਿੰਘ ਨੰਬੜਦਾਰ, ਕੁਲਵੰਤ ਸਿੰਘ ਯੂ ਕੇ ਧੁਦਿਆਲ, ਵਿਜੇ ਭਾਟੀਆ ਸਪੇਨ ਸਮੇਤ ਕਈ ਹੋਰ ਹਾਜ਼ਰ ਸਨ l

Previous articleਸੀਨੀਅਰ ਡਿਪਟੀ ਮੇਅਰ ਬਣਨ ਉੱਤੇ ਰਾਹੁਲ ਕੁਮਾਰ ਨੂੰ ਕੀਤਾ ਸਨਮਾਨਿਤ
Next articleਪੰਜਾਬੀ ਲੇਖਿਕਾ ਸਿਮਰਨ ਧੁੱਗਾ ਦੀ ਪਲੇਠੀ ਪੁਸਤਕ,ਰੂਹ ਦੀਆਂ ਚੀਸਾਂ, ਰਿਲੀਜ