ਸੀਨੀਅਰ ਆਈਪੀਐੱਸ ਅਧਿਕਾਰੀ ਨੇ ਅਗਾਊਂ ਸੇਵਾਮੁਕਤੀ ਲਈ ਆਗਿਆ ਮੰਗੀ

ਹੈਦਰਾਬਾਦ (ਸਮਾਜਵੀਕਲੀ) :  ਸੀਨੀਅਰ ਆਈਪੀਐੱਸ ਅਫ਼ਸਰ ਤੇ ਤੇਲੰਗਾਨਾ ਸਟੇਟ ਪੁਲੀਸ ਅਕੈਡਮੀ (ਟੀਐੱਸਪੀਏ) ਦੇ ਨਿਰਦੇਸ਼ਕ ਵੀ ਕੇ ਸਿੰਘ ਨੇ ਕੇਂਦਰ ਤੋਂ ਅਗਾਊਂ ਸੇਵਾਮੁਕਤੀ ਲਈ ਆਗਿਆ ਮੰਗੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪੁਲੀਸ ਪ੍ਰਣਾਲੀ ’ਚ ਸੁਧਾਰ ਲਿਆਉਣ ਲਈ ਕਾਫ਼ੀ ਉਮੀਦਾਂ ਰੱਖਕੇ ਇਸ ਸੇਵਾ ’ਚ ਕਦਮ ਰੱਖਿਆ ਸੀ, ਪਰ ਉਹ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ’ਚ ਅਸਫ਼ਲ ਰਹੇ ਹਨ।

ਵੀ ਕੇ ਸਿੰਘ 1987 ਬੈਚ ਦੇ ਅਾਈਪੀਐੱਸ ਅਫ਼ਸਰ ਹਨ ਜਿਨ੍ਹਾਂ ਗ੍ਰਹਿ ਮੰਤਰਾਲੇ ਦੇ ਕੇਂਦਰੀ ਗ੍ਰਹਿ  ਸਕੱਤਰ ਨੂੰ ਪੱਤਰ ਲਿਖ ਕੇ 2 ਅਕਤੂਬਰ, 2020 ਤੋਂ ਉਨ੍ਹਾਂ ਨੂੰ ਅਗਾਊਂ ਸੇਵਾਮੁਕਤ ਹੋਣ ਦੀ ਆਗਿਆ ਦੇਣ ਲਈ ਲਿਖਿਆ ਹੈ। ਇਸ ਸਬੰਧੀ ਪੀਟੀਆਈ ਵੱਲੋਂ ਸੁਆਲ ਪੁੱਛਣ ’ਤੇ ਉਨ੍ਹਾਂ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਣ ਦੀ ਪੁਸ਼ਟੀ ਕੀਤੀ। ਉਹ ਇਸ ਵਰ੍ਹੇ ਨਵੰਬਰ ’ਚ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਦੀ ਸਰਕਾਰ ਤੋਂ ਬਾਹਰ ਵਰਤੋਂ ਕੀਤੀ ਜਾ  ਸਕਦੀ ਹੈ।

ਸ੍ਰੀ ਸਿੰਘ ਨੇ ਕਿਹਾ,‘ਮੈਂ ਪੁਲੀਸ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਕਾਫ਼ੀ ਉਮੀਦਾਂ ਨਾਲ ਇਸ ਸੇਵਾ ’ਚ ਕਦਮ ਰੱਖਿਆ ਸੀ ਪਰ ਮੇਰਾ ਮੰਨਣਾ ਹੈ ਕਿ ਮੈਂ ਆਪਣੇ ਟੀਚੇ ਪ੍ਰਾਪਤ ਕਰਨ ’ਚ ਅਸਫ਼ਲ ਰਿਹਾ ਹਾਂ। ਤੇਲੰਗਾਨਾ ਸਰਕਾਰ ਵੀ ਮੇਰੀਆਂ ਸੇਵਾਵਾਂ ਤੋਂ ਬਹੁਤਾ ਪ੍ਰਭਾਵਿਤ ਨਹੀਂ ਹੈ। ਇਸ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਮਨ ’ਚ ਕਿਸੇ ਵੀ ਸਰਕਾਰ ਖ਼ਿਲਾਫ਼ ਕੁਝ ਵੀ ਨਹੀਂ ਹੈ।

Previous articleLack of ideological clarity is harming Cong: Digvijaya Singh
Next article577 new cases take Gujarat’s Covid tally to 29,578