ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਦੀ ਡੀ.ਟੀ.ਐਫ. ਵੱਲੋਂ ਨਿਖੇਧੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਕਾਡਰ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਅਜੇ ਤੱਕ ਇਹ ਹੁਕਮ ਲਾਗੂ ਨਹੀਂ ਕੀਤੇ ਗਏ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਕਪੂਰਥਲਾ ਦੇ ਜਿਲਾ ਪ੍ਰਧਾਨ ਚਰਨਜੀਤ ਸਿੰਘ ,ਸੂਬਾ ਸਕੱਤਰ ਸਰਵਣ ਸਿੰਘ ਔਜਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਬਦਲੀਆਂ ਦੇ ਹੁਕਮ ਲਾਗੂ ਕਰਨ ਤੋਂ ਘੇਸਲ ਵੱਟੀ ਜਾ ਰਿਹਾ ਹੈ ਅਤੇ ਘਰਾਂ ਤੋਂ ਦੂਰ ਦੁਰਾਡੇ, ਬਾਰਡਰ ਏਰੀਆ ਵਿੱਚ ਤਾਇਨਾਤ ਅਧਿਆਪਕਾਂ ਵਿੱਚ ਨਿਰਾਸ਼ਾ ਦਾ ਆਲਮ ਹੈ।

ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਪਹਿਲਾਂ 10 ਅਪ੍ਰੈਲ, ਫਿਰ 15 ਅਪ੍ਰੈਲ, 21ਅਪ੍ਰੈਲ, ਹੁਣ 28 ਅਪ੍ਰੈਲ, 4ਮਈ ਅਤੇ ਹੁਣ11ਮਈ ਨੂੰ ਲਾਗੂ ਕਰਨ ਦੇ ਲਾਰੇ ਮੁੱਕਣ ਦਾ ਨਾਂਅ ਨਹੀਂ ਲੈ ਰਹੇ। ਜਿਲੁਾ ਸਕੱਤਰ ਜੋਯਤੀ ਮਹਿੰਦਰੂ ਅਤੇ ਸੂਬਾ ਕਮੇਟੀ ਮੈਂਬਰਰੋਸਨ ਲਾਲ ਬੇਗੋਵਾਲ ਨੇ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਹੋ ਗਈਆ ਹਨ। ਉਹਨਾਂ ਦਾ ਆਨਲਾਈਨ ਡਾਟਾ ਅਗਲੇ ਸਕੂਲ ਵਿੱਚ ਸਿਫਟ ਹੋ ਗਿਆ ਹੈ। ਜਿਸ ਨਾਲ ਅਧਿਆਪਕਾਂ ਨੂੰ ਆਨਲਾਈਨ ਰਿਕਾਰਡ ਦੀ ਵਰਤੋਂ ਕਰਨ ਸਮੇਂ ਸਮੱਸਿਆ ਆ ਰਹੀ ਹੈ।

ਸਿੱਖਿਆ ਵਿਭਾਗ ਅਧਿਆਪਕਾਂ ਦੀਆਂ ਆਪਸੀ ਬਦਲੀਆਂ ਵੀ ਬਿਨਾਂ ਕਿਸੇ ਸਰਤ ਜਲਦੀ ਲਾਗੂ ਕਰੇ ਤਾਂ ਜੋ ਅਧਿਆਪਕ ਬੇਲੋੜੇ ਮਾਨਸਿਕ ਤਣਾਅ ਤੋਂ ਮੁਕਤ ਹੋ ਕੇ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਕਰਵਾ ਸਕਣ। ਆਗੂਆਂ ਨੇ ਕਿਹਾ ਕਿ ਫਾਰਗ ਕਰਨ ਦੀ ਮਿਤੀ ਹਰ ਹਫਤੇ ਅੱਗੇ ਪਾ ਦਿੱਤੀ ਜਾਂਦੀ ਹੈ। ਸਿੱਖਿਆ ਵਿਭਾਗ ਬਦਲੀ ਕਰਵਾ ਚੁੱਕੇ ਅਧਿਆਪਕਾਂ ਨੂੰ ਜਲਦੀ ਫਾਰਗ ਕਰੇ। ਇਹ ਵੀ ਮੰਗ ਕੀਤੀ ਗਈ ਕਿ ਤੀਜੇ ਗੇੜ ਵਿੱਚ ਰਹਿੰਦੇ ਅਧਿਆਪਕਾਂ ਦੀਆਂ ਬਦਲੀਆਂ ਜਲਦੀ ਕਰੇ ਤਾਂ ਜੋ ਅਗਲੇ ਸੈਸਨ ਦੀ ਪੜ੍ਹਾਈ ਵਧੀਆ ਤਰੀਕੇ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਰਵਾਈ ਜਾ ਸਕੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਓ ਭੁੱਖ ਦਾ ਮਾਤਮ ਕਰੀਏ!
Next articleਚਿੱਟੀ ਸਿਉੰਕ ਖੁੱਡਾਂ ਵਿੱਚ ਵੜੀ?