ਸਿੰਘੂ ਬਾਰਡਰ ’ਤੇ ਐਤਵਾਰ ਰਾਤ ਗੋਲੀ ਚੱਲੀ; ਚੰਡੀਗੜ੍ਹ ਨੰਬਰ ਵਾਲੀ ਕਾਰ ’ਚ ਸਵਾਰ ਚਾਰ ਵਿਅਕਤੀਆਂ ਨੇ ਚਲਾਈਆਂ ਤਿੰਨ ਗੋਲੀਆਂ

ਚੰਡੀਗੜ੍ਹ (ਸਮਾਜ ਵੀਕਲੀ) : ਲੰਘੀ ਰਾਤ ਸਿੰਘੂ ਬਾਰਡਰ ’ਤੇ ਕਥਿਤ ਗੋਲੀ ਚੱਲਣ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਚਾਰ ਵਿਅਕਤੀਆਂ ਨੇ ਕਿਸਾਨਾਂ ’ਤੇ ਤਿੰਨ ਗੋਲੀਆਂ ਚਲਾਈਆਂ। ਉਂਜ ਇਸ ਘਟਨਾ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸਫ਼ੇਦ ਰੰਗ ਦੀ ਇਸ ਔਡੀ ਕਾਰ ’ਤੇ ਚੰਡੀਗੜ੍ਹ ਦਾ ਨੰਬਰ ਦੱਸਿਆ ਜਾਂਦਾ ਹੈ। ਗੋਲੀ ਚੱਲਣ ਦੀ ਇਹ ਘਟਨਾ ਇਥੇ ਟੀਡੀਆਈ ਮਾਲ ਨਜ਼ਦੀਕ ਵਾਪਰੀ ਦੱਸੀ ਜਾਂਦੀ ਹੈ। ਜਦੋਂ ਕਾਰ ਸਵਾਰਾਂ ਨੇ ਗੋਲੀਆਂ ਚਲਾਈਆਂ, ਉਦੋਂ ਲੰਗਰ ਵਰਤਾਇਆ ਜਾ ਰਿਹਾ ਸੀ। ਪੁਲੀਸ ਨੂੰ ਸ਼ੱਕ ਹੈ ਕਿ ਗੋਲੀਆਂ ਚਲਾਉਣ ਵਾਲੇ ਕਾਰ ਸਵਾਰ ਪੰਜਾਬ ਤੋਂ ਸਨ।

Previous articleਜੱਗ ਜਣਨੀਏ
Next articleਬਜਟ ਇਜਲਾਸ ਲਈ ਅਕਾਲੀ ਵਿਧਾਇਕਾਂ ਦੀ ਮੁਅੱਤਲੀ ਦਾ ਫੈਸਲਾ ਵਾਪਸ ਲਿਆ