ਸਿੰਗਾਪੁਰ ਦੇ ਰਾਸ਼ਟਰਪਤੀ ਵਲੋਂ ਸੰਸਦ ਭੰਗ, ਚੋਣਾਂ ਜਲਦੀ

ਸਿੰਗਾਪੁਰ (ਸਮਾਜਵੀਕਲੀ):  ਸਿੰਗਾਪੁਰ ਦੇ ਰਾਸ਼ਟਰਪਤੀ ਹਲੀਮਾਹ ਯੇਕੱਬ ਵਲੋਂ ਅੱਜ ਸੰਸਦ ਭੰਗ ਕਰ ਦਿੱਤੀ ਗਈ, ਜਿਸ ਨਾਲ ਆਮ ਚੋਣਾਂ ਲਈ ਰਾਹ ਪੱਧਰਾ ਹੋ ਗਿਆ। ਦੇਸ਼ ਵਿੱਚ ਕੋਵਿਡ-19 ਮਹਾਮਾਰੀ ਕਾਰਨ ਲਾਈਆਂ ਪਾਬੰਦੀਆਂ ਹੌਲੀ-ਹੌਲੀ ਹਟਾਈਆਂ ਜਾ ਰਹੀਆਂ ਹਨ। ਇਹ ਚੋਣਾਂ ਦੋ ਪੜਾਵਾਂ ਵਿੱਚ ਹੋਣਗੀਆਂ।

ਪ੍ਰਧਾਨ ਮੰਤਰੀ ਦਫ਼ਤਰ ਦੇ ਬਿਆਨ ਅਨੁਸਾਰ ਚੋਣਾਂ ਦੀ ਤਰੀਕ ਜਲਦੀ ਐਲਾਨੀ ਜਾਵੇਗੀ ਜਦਕਿ ਨਾਮਜ਼ਦਗੀ ਭਰਨ ਲਈ 30 ਜੂਨ ਨਿਰਧਾਰਿਤ ਕੀਤੀ ਗਈ ਹੈ। ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਮੌਕੇ ਪ੍ਰਧਾਨ ਮੰਤਰੀ ਲੀ ਹਸਾਇਨ ਲੂੰਗ ਨੇ ਕਿਹਾ ਕਿ ਮੁਲਕ ਵਿੱਚ ਜਦੋਂ ਕੋਵਿਡ-19 ਦੀ ਸਥਿਤੀ ਪਹਿਲਾਂ ਦੇ ਮੁਕਾਬਲੇ ਸਥਿਰ ਹੈ ਤਾਂ ਊਨ੍ਹਾਂ ਨੇ ਹੁਣ ਆਮ ਚੋਣਾਂ ਦਾ ਫ਼ੈਸਲਾ ਲਿਆ ਹੈ।

Previous articleਲੰਗਰ ਲਾਉਣ ਵਾਲੇ ਐਡਵੋਕੇਟ ਦੇ ਹੱਕ ਵਿੱਚ ਰੈਲੀ
Next articleਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਜੋਕੋਵਿਚ ਨੂੰ ਕਰੋਨਾ