ਸਾਮਰਾਜਵਾਦੀ ਧੋਂਸ ਨੂੰ ਵੰਗਾਰ ਹੈ 23 ਮਾਰਚ 1931 ਦਾ ਦਿਨ

(ਸਮਾਜ ਵੀਕਲੀ)

ਆਜ਼ਾਦੀ ਦੇ 73 ਵਰ੍ਹੇ ਬਾਅਦ ਵੀ ਦਿਨੋ ਦਿਨ ਵਧ ਰਹੀ ਹੈ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਹਨਾਂ ਦੇ ਯੁੱਧ-ਸਾਥੀਆਂ ਦੇ ਵਿਚਾਰਾਂ ਦੀ ਪ੍ਰਾਸੰਗਿਕਤਾ। ਬ੍ਰਿਟਿਸ਼ ਸਾਮਰਾਜਵਾਦ ਨੇ ਚਾਹੇ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਫਾਂਸੀ ਦੇ ਕੇ ਜਿਸਮਾਨੀ ਤੌਰ ਤੇ ਖਤਮ ਕਰ ਦਿੱਤਾ, ਪਰ ਅੱਜ ਵੀ ਪੂਰੀ ਦੁਨੀਆਂ ਵਿੱਚ ਸੂਰਜ ਵਾਂਗ ਰੁਸ਼ਨਾ ਰਹੇ ਨੇ ਉਨ੍ਹਾਂ ਦੇ ਵਿਚਾਰ। ਚਾਰੇ ਪਾਸੇ ਗੂੰਜ ਰਿਹਾ ਹੈ ਇਨਕਲਾਬ ਜਿੰਦਾਬਾਦ ਦਾ ਨਾਅਰਾ ਹਰ ਸੰਘਰਸ਼ ਅਤੇ ਹੱਕ ਸੱਚ ਦੀ ਲੜਾਈ ਚ ਅਤੇ ਚੁਣੌਤੀ ਦੇ ਰਿਹਾ ਹੈ ਜ਼ਾਲਮ ਲੁਟੇਰਿਆਂ ਨੂੰ। ਠੀਕ ਹੀ ਕਿਹਾ ਸੀ ਸ਼ਹੀਦ ਭਗਤ ਸਿੰਘ ਨੇ ਕੇ ਵਿਅਕਤੀਆਂ ਨੂੰ ਕੁਚਲ ਕੇ ਵਿਚਾਰਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਹਵਾ ਮੇਂ ਰਹੇਗੀ ਮੇਰੇ ਖਿਆਲੋਂ ਕੀ ਬਿਜਲੀ,ਯੇ ਮੁਸ਼ਤੇ ਖਾਕ ਹੈ ਫਾਨੀ, ਰਹੇ ਨਾ ਰਹੇ, ਦਹਰ ਸੇ ਕਿਉਂ ਖਫਾ ਰਹੇ,ਚਰਖ ਸੇ ਕਿਓਂ ਗਿਲਾ ਕਰੇ, ਸਾਰਾ ਯਹਾਂ ਅਦੂ ਸਹੀ ਆਓ  ਮੁਕਾਬਲਾ ਕਰੇਂ।

ਉਹਨਾਂ ਦੀ ਦੂਰਦਰਸ਼ਤਾ ਦਾ ਅੰਦਾਜ਼ਾ ਇਹਨਾਂ ਸ਼ਬਦਾਂ ਤੋਂ ਲਗਾਇਆ ਜਾ ਸਕਦਾ ਹੈ, ਕਿ ਇਹ ਜੰਗ ਨਾ ਤਾਂ ਅਸੀਂ ਸ਼ੁਰੂ ਕੀਤੀ ਹੈ ਅਤੇ ਨਾ ਹੀ ਸਾਡੀ ਮੌਤ ਨਾਲ ਖਤਮ ਹੋਵੇਗੀ, ਗੋਰੀ ਬੁਰਾਈ ਦੀ ਜਗ੍ਹਾ ਭੁਰੀ ਬੁਰਾਈ ਨੂੰ ਬਿਠਾ ਦੇਣ ਨਾਲ ਦੇਸ਼ ਦੀ ਜਨਤਾ ਦਾ ਭਲਾ ਹੋਣ ਵਾਲਾ ਨਹੀਂ, ਜਦੋਂ ਤੱਕ ਮੁੱਠੀ ਭਰ ਲੁਟੇਰੇ ਇਸ ਦੇਸ਼ ਦੀ ਜਨਤਾ ਤੇ ਸੰਸਾਧਨਾਂ ਨੂੰ ਲੁੱਟਦੇ ਰਹਿਣਗੇ, ਉਹ ਲੁੱਟੇਰੇ ਅੰਗਰੇਜ ਹੋਣ ਜਾ ਭਾਰਤੀ ਜਾ ਫਿਰ ਦੋਂਵੇਂ ਇੱਕਠੇ, ਓਦੋਂ ਤੱਕ ਇਨਕਲਾਬ ਦੀ ਜੰਗ ਜਾਰੀ ਰਹੇਗੀ।ਤੇ ਕਿੰਨਾ ਸਾਰਥਕ ਲਿਖਿਆ ਸੀ ਸ਼ਹੀਦ ਸੁਖਦੇਵ ਨੇ ਮਹਾਤਮਾ ਗਾਂਧੀ ਨੂੰ ਖ਼ਤ, ਕੀ ਅਸੀਂ ਤਾਂ ਆਜ਼ਾਦੀ ਦੀ ਲੜਾਈ ਦੇ ਸਿਰਫ਼ ਨੀਂਵ ਪੱਥਰ ਹਾਂ ਬਾਕੀ ਦੀ ਇਮਾਰਤ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਬਣਾਉਣੀ ਪਵੇਗੀ, ਇਹ ਫਿਕਰ ਕਰਨਾ ਸਾਡਾ ਕੰਮ ਨਹੀਂ।

ਅੱਜ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਸ਼ੋਸ਼ਣ ਤੇ ਲੁੱਟ ਦੇ ਖਿਲਾਫ਼ ਇੰਕਲਾਬ ਦੀ ਅਵਾਜ ਬੁਲੰਦ ਹੋ ਰਹੀ ਹੈ।ਦੇਸ਼ ਦੇ ਨੌਜਵਾਨਾਂ ਨੂੰ ਇੱਕ ਬਾਰ ਫਿਰ ਤੋਂ ਭਗਤ ਸਿੰਘ ਦੀ ਕਿਤਾਬ ਦੇ ਮੋੜੇ ਹੋਏ ਪੰਨੇ ਤੋ ਅੱਗੇ ਪੜ੍ਹਨ ਤੇ ਓਹਨਾ ਦੇ ਵਿਚਾਰਾਂ ਵਾਲਾ ਝੰਡਾ ਜੌ ਹਰ ਵਰਗ, ਹਰ ਰੰਗ, ਹਰ ਨਸਲ ਤੇ ਮਨੁੱਖ ਦੇ ਹਥੋਂ ਮਨੁੱਖ ਦੇ ਸ਼ੋਸ਼ਣ ਦੇ ਖਿਲਾਫ਼ ਆਵਾਜ਼ ਬੁਲੰਦ ਕਰਕੇ, ਸਾਮਰਾਜਵਾਦ, ਪੂੰਜੀਵਾਦ ਦੀਆਂ ਲੁਟੇਰਿਆਂ ਨੀਤੀਆਂ ਦੇ ਖਿਆਫ ਸੰਘਰਸ਼ਾਂ ਦੇ ਮੈਦਾਨ ਚ ਨਿਤਰਨਾ ਚਾਹੀਦਾ ਹੈ। ਜਦ ਤਕ ਦੇਸ਼ ਤੇ ਧਰਤੀ ਉਪਰ ਮਨੁੱਖ ਹਥੋਂ ਮਨੁੱਖ ਦਾ ਸ਼ੋਸ਼ਣ ਹੈ, ਲੁੱਟ ਹੈ, ਓਦੋਂ ਤਕ ਭਗਤ ਸਿੰਘ ਤੇ ਓਹਨਾਂ ਦੇ ਸਾਥੀਆਂ ਦੀ ਸ਼ਹਾਦਤ ਤੇ ਸਾਂਝੀਵਾਲਤਾ ਦਾ ਸੁਨੇਹਾ ਦੇਂਦੇ ਵਿਚਾਰ ਰਾਹ ਰੁਸ਼ਨਾਉਂਦੇ  ਰਹਣਗੇ ,ਤੇ ਸਾਮਰਾਜਵਾਦੀ ਧੋਂਸ ਨੂੰ ਵੰਗਾਰ ਪਾਉਂਦੇ ਰਹਿਣਗੇ।।

ਪਰਮਜੀਤ ਲਾਲੀ

Previous articleਬਿਜਲੀ ਦੀ ਸਪਲਾਈ 6 ਘੰਟੇ ਦਿਨ ਵੇਲੇ ਦੇਣ ਦੀ ਮੰਗ ਕੀਤੀ ਕਿਸਾਨਾਂ
Next article* ਭਗਤ ਸਿੰਘ ਨੂੰ…. *