ਸਾਬਕਾ ਫੌਜੀ ਦੀ ਕਰੰਟ ਲੱਗਣ ਕਾਰਨ ਮੌਤ

 (ਸਮਾਜ ਵੀਕਲੀ):  ਸੰਗਤ ਮੰਡੀ ਨੇੜਲੇ ਪਿੰਡ ਕੋਟਗੁਰੂ ਵਿਖੇ ਸਾਬਕਾ ਫੌਜੀ ਦੀ ਬੀਤੀ ਰਾਤ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਭਤੀਜੇ ਮੇਲਾ ਸਿੰਘ ਨੇ ਦੱਸਿਆ ਕਿ ਸਾਬਕਾ ਫੌਜੀ ਕਰਤਾਰ ਸਿੰਘ (75) ਪੁੱਤਰ ਭਾਗ ਸਿੰਘ ਆਪਣੇ ਘਰ ਵਿੱਚ ਬੀਤੀ ਰਾਤ 9 ਵਜੇ ਦੇ ਕਰੀਬ ਆਪਣੇ ਘਰ ’ਚ ਪਸ਼ੂਆਂ ਕੋਲ ਰੌਸ਼ਨੀ ਲਈ ਬੱਲਬ ਲਗਾ ਰਿਹਾ ਸੀ ਕਿ ਅਚਾਨਕ ਹੀ ਕੋਲੋਂ ਲੰਘਦੀ ਲੋਹੇ ਦੀ ਤਾਰ ਵਿੱਚ ਕਰੰਟ ਆ ਗਿਆ, ਜਿਸ ਕਾਰਨ ਕਰਤਾਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।
 

 

Previous articleIran reports 2,316 new Covid-19 cases; 288,839 in total
Next articleਡੀਜ਼ਲ ਦੀ ਕੀਮਤ 15 ਪੈਸੇ ਵਧੀ; ਦਿੱਲੀ ਵਿੱਚ 82 ਰੁਪਏ ਪ੍ਰਤੀ ਲਿਟਰ