ਡੀਜ਼ਲ ਦੀ ਕੀਮਤ 15 ਪੈਸੇ ਵਧੀ; ਦਿੱਲੀ ਵਿੱਚ 82 ਰੁਪਏ ਪ੍ਰਤੀ ਲਿਟਰ

ਨਵੀਂ ਦਿੱਲੀ (ਸਮਾਜ ਵੀਕਲੀ) :  ਰਾਸ਼ਟਰੀ ਰਾਜਧਾਨੀ ਵਿਚ ਡੀਜ਼ਲ ਦੀਆਂ ਕੀਮਤਾਂ 82 ਰੁਪਏ ਪ੍ਰਤੀ ਲਿਟਰ ਪਹੁੰਚ ਗਈਆਂ ਹਨ। ਡੀਜ਼ਲ ਦੀਆਂ ਕੀਮਤਾਂ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਵਧਾਈਆਂ ਗਈਆਂ ਹਨ। ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਦੀ ਕੀਮਤ ਦੇ ਨੋਟੀਫਿਕੇਸ਼ਨ ਅਨੁਸਾਰ ਡੀਜ਼ਲ ਦੀਆਂ ਕੀਮਤਾਂ ਵਿੱਚ 15 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ ਦਿੱਲੀ ‘ਚ 81.94 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਸਥਾਨਕ ਵਿਕਰੀ ਟੈਕਸ ਜਾਂ ਵੈਟ ਕਾਰਨ ਰਾਜਾਂ ਵਿੱਚ ਤੇਲ ਦੀਆਂ ਕੀਮਤਾਂ ਵੱਖਰੀਆਂ ਹੁੰਦੀਆਂ ਹਨ। ਬੀਤੇ ਦਿਨ ਵੀ ਡੀਜ਼ਲ ਦੀਆਂ ਕੀਮਤਾਂ ਵਿੱਚ 15 ਪੈਸੇ ਪ੍ਰਤੀ ਲਿਟਰ ਵਧਾਈਆਂ ਗਈਆਂ ਸਨ।

Previous articleਸਾਬਕਾ ਫੌਜੀ ਦੀ ਕਰੰਟ ਲੱਗਣ ਕਾਰਨ ਮੌਤ
Next articleਦੇਸ਼ ਵਿੱਚ ਕਰੋਨਾ ਦੇ 48661 ਨਵੇਂ ਮਾਮਲੇ; ਕੁੱਲ ਗਿਣਤੀ 14 ਲੱਖ ਨੇੜੇ ਢੁਕੀ