ਨਵੀਂ ਦਿੱਲੀ (ਸਮਾਜ ਵੀਕਲੀ) : ਸਸ਼ਤਰ ਸੀਮਾ ਬਲ (ਐੱਸਐੱਸਬੀ) ਦੇ ਸਾਬਕਾ ਮੁਖੀ ਅਰੁਣ ਚੌਧਰੀ (66) ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਿਹਾਰ ਕੇਡਰ ਦੇ 1977 ਬੈਚ ਦੇ ਆਈਪੀਐੱਸ ਅਧਿਕਾਰੀ ਸ੍ਰੀ ਚੌਧਰੀ ਨੇ ਲਗਪਗ ਦੋ ਦਹਾਕਿਆਂ ਤੱਕ ਇੰਟੈਲੀਜੈਂਸ ਬਿਓਰੋ ਵਿੱਚ ਕੰਮ ਕੀਤਾ ਜਿੱਥੇ ਉਹ ਜੰਮੂ ਤੇ ਕਸ਼ਮੀਰ ਡੈਸਕ ਦੀ ਅਗਵਾਈ ਕਰਦੇ ਰਹੇ। ਐੱਸਐੱਸਬੀ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟਾਉਂਦਿਆਂ ਟਵੀਟ ਕੀਤਾ,‘ਮੁਲਕ ਅਤੇ ਐੱਸਐੱਸਬੀ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।’
ਦਸੰਬਰ 2012 ਵਿੱਚ ਉਨ੍ਹਾਂ ਨੂੰ ਐੱਸਐੱਸਬੀ ਦੇ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ ਅਤੇ ਉਹ 30 ਅਪਰੈਲ, 2014 ਨੂੰ ਸੇਵਾ ਤੋਂ ਮੁਕਤ ਹੋ ਗਏ ਸਨ। ਸ੍ਰੀ ਚੌਧਰੀ ਟਵਿਟਰ ’ਤੇ ਕਾਫ਼ੀ ਸਰਗਰਮ ਸਨ ਤੇ ਸੁਰੱਖਿਆ, ਰਣਨੀਤੀ ਤੇ ਕਾਨੂੰਨ-ਵਿਵਸਥਾ ਸਬੰਧੀ ਵਿਸ਼ਿਆਂ ’ਤੇ ਟਿੱਪਣੀਆਂ ਕਰਦੇ ਰਹਿੰਦੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly