ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਮੁਤਾਬਕ ਮੁਲਕ ’ਚ ਮੌਜੂਦਾ 2020-21 ਦੇ ਹਾੜੀ ਸੀਜ਼ਨ ਦੌਰਾਨ ਕਣਕ ਸਮੇਤ ਹੋਰ ਅਨਾਜ ਦੀ ਪੈਦਾਵਾਰ ਪਿਛਲੇ ਵਰ੍ਹੇ ਦੇ ਰਿਕਾਰਡ 15 ਕਰੋੜ 32 ਲੱਖ ਟਨ ਤੋਂ ਜ਼ਿਆਦਾ ਹੋਣ ਦੀ ਆਸ ਹੈ। ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ ਕਿਸਾਨਾਂ ਨੇ ਸਖ਼ਤ ਮਿਹਨਤ ਨਾਲ ਸਾਉਣੀ ਦੀਆਂ ਫ਼ਸਲਾਂ ਦੀ ਰਿਕਾਰਡ ਪੈਦਾਵਾਰ ਕੀਤੀ। ਸ੍ਰੀ ਤੋਮਰ ਨੇ ਕਿਹਾ,‘‘ਮੈਨੂੰ ਆਸ ਹੈ ਕਿ ਕਿਸਾਨਾਂ ਦੀ ਸਖ਼ਤ ਮਿਹਨਤ ਅਤੇ ਮੋਦੀ ਸਰਕਾਰ ਦੀਆਂ ਕਿਸਾਨ ਪੱਖੀ ਨੀਤੀਆਂ ਖੇਤੀ ਸੈਕਟਰ ਨੂੰ ਮਜ਼ਬੂਤ ਕਰਨਗੀਆਂ। ਨਵੇਂ ਸੁਧਾਰ ਵੀ ਸੈਕਟਰ ਨੂੰ ਲਾਹੇਵੰਦ ਬਣਾਉਣਗੇ।’’
HOME ਸਾਡੀਆਂ ਨੀਤੀਆਂ ਕਿਸਾਨ ਪੱਖੀ: ਤੋਮਰ