ਸਾਝੀ ਵਿਰਾਸਤ ਸੋਸਾਇਟੀ ਜਲੰਧਰ ਵਲੋ ਖੂਨਦਾਨ ਕੈਂਪ ਲਗਾਇਆ ਗਿਆ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸਾਂਝੀ ਵਿਰਾਸਤ ਸੋਸਾਇਟੀ ਜਲੰਧਰ ਤੇ ਸਿਵਲ ਹਸਪਤਾਲ ਨਕੋਦਰ ਦੇ ਸਹਿਯੋਗ ਨਾਲ ਐਨ. ਸੀ. ਸੀ ਅਤੇ ਰੈਡ ਰਿੱਬਨ ਕਲੱਬ ਵਲੋਂ ਗੁਰੂ ਨਾਨਕ ਨੈਸ਼ਨਲ ਕਾਲਜ ਵਾਰ ਵਿਮੈਨ ਵਿੱਚ ਖੂਨ ਦਾਨ ਕੈੰਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਨਗਰ ਕੌਂਸਲ ਨਕੋਦਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਗੁਰਪ੍ਰੀਤ ਸਿੰਘ ਸੰਧੂ ਜੀ ਸ਼ਾਮਿਲ ਹੋਏ । ਕਾਲਜ ਦੇ ਡਾ ਸੁਖਵਿੰਦਰ ਕੌਰ ਵਿਰਦੀ, ਸਟਾਫ ਅਤੇ ਸਾਂਝੀ ਵਿਰਾਸਤ ਸੋਸਾਇਟੀ ਜਲੰਧਰ ਦੇ ਪ੍ਰਧਾਨ ਸ. ਹਰਪ੍ਰੀਤ ਸਿੰਘ ਬੱਲ, ਜਨਰਲ ਸਕੱਤਰ ਮੈਡਮ ਸੁਖਵਿੰਦਰ ਕੌਰ, ਪੀ.ਆਰ.ਓ. ਪ੍ਰੋ ਮਨਪ੍ਰੀਤ ਕੌਰ ਮਨੀ ਵਲੋਂ ਫੁੱਲਾਂ ਦੇ ਗੁਲਦਸਤੇ ਨਾਲ ਮੁੱਖ ਮਹਿਮਾਨ ਸ ਗੁਰਪ੍ਰੀਤ ਸਿੰਘ ਸੰਧੂ ਜੀ ਅਤੇ ਓਹਨਾ ਨਾਲ ਸ਼੍ਰੀ ਰਾਜੇਸ਼ ਭੱਲਾ ਜੀ ਦਾ ਸਵਾਗਤ ਕੀਤਾ ਗਿਆ, ।

ਇਸ ਮੈਗਾ ਕੈੰਪ ਵਿਚ ਖੂਨਦਾਨ ਕਰਨ ਲਈ ਭਾਰੀ ਉਤਸ਼ਾਹ ਦੇਖਿਆ ਗਿਆ ਜਿਸ ਵਿਚ ਗੀਤਕਾਰ ਮਿੰਟੂ ਹੇਅਰ ਅਤੇ ਸਾਥੀ, 111ਵੀਂ ਬਾਰ ਖੂਨਦਾਨ ਕਰਨ ਜਾ ਰਹੇ ਸਰਦਾਰ ਅਮਰੀਕ ਸਿੰਘ ਕਲੇਰ, ਮੋਨੂੰ ਤਲਵਣ ਅਤੇ ਸਾਥੀ, ਪਰਮ ਨੂਰਮਹਿਲ ਵਲੋਂ ਖੂਨਦਾਨ ਕੈੰਪ ਵਿਚ ਖੂਨਦਾਨ ਕਰਕੇ ਅਤੇ ਕਰਵਾ ਕੇ ਬਹੁਤ ਹੀ ਵੱਡਾ ਯੋਗਦਾਨ ਪਾਇਆ ਗਿਆ । ਇਸ ਮੌਕੇ ਵਿਸ਼ੇਸ਼ ਸਹਿਯੋਗ ਵਜੋਂ ਸਿਵਲ ਹਸਪਤਾਲ ਨਕੋਦਰ ਦੀ ਟੀਮ ਵਿਚ ਡਾ. ਸ਼ਿਲਪਾ ਬਲੱਡ ਟ੍ਰਾੰਸਕਿਓਸ਼ਨ ਅਫਸਰ (ਬੀ.ਟੀ.ਓ. ਸਿਵਲ ਹਸਪਤਾਲ ਨਕੋਦਰ), ਡਾ ਹਰਪਾਲ ਸਿੰਘ, ਮੈਡਮ ਊਸ਼ਾ ਰਾਣੀ, ਸ਼੍ਰੀ ਗਗਨਦੀਪ ਸਿੰਘ, ਸ਼੍ਰੀ ਰਾਜਵਿੰਦਰ ਵਲੋਂ ਖੂਨਦਾਨ ਕੈੰਪ ਵਿਚ ਆਪਣਾ ਵਡਮੁੱਲਾ ਯੋਗਦਾਨ ਦਿੰਦੇ ਹੋਏ 21 ਯੂਨਿਟ ਬਲੱਡ ਇਕੱਠਾ ਕੀਤਾ ਗਿਆ ।

ਸਾਂਝੀ ਵਿਰਾਸਤ ਸੋਸਾਇਟੀ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਕਾਲਜ ਵਲੋਂ ਡਾ ਸੁਖਵਿੰਦਰ ਕੌਰ ਵਿਰਦੀ ਅਤੇ ਸੁਪਰਡੈਂਟ ਸ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਕੋਦਰ ਦੀ ਟੀਮ ਨੂੰ ਅਤੇ ਸਾਂਝੀ ਵਿਰਾਸਤ ਸੋਸਾਇਟੀ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਹ ਪ੍ਰੋਗਰਾਮ ਸਾਂਝੀ ਵਿਰਾਸਤ ਸੋਸਾਇਟੀ ਜਲੰਧਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਬੱਲ, ਜਨਰਲ ਸਕੱਤਰ ਮੈਡਮ ਸੁਖਵਿੰਦਰ ਕੌਰ, ਪੀ.ਆਰ.ਓ. ਪ੍ਰੋ ਮਨਪ੍ਰੀਤ ਕੌਰ ਮਨੀ, ਐਨ.ਸੀ.ਸੀ ਦੇ ਲੇਫ਼ਟੀਨੇੰਟ ਮੈਡਮ ਸੁਨੀਤਾ ਦੇਵੀ ਅਤੇ ਰੈਡ ਰਿਬਨ ਦੇ ਪ੍ਰੋ ਸੁਨੀਲ ਕੁਮਾਰ, ਪ੍ਰੋ ਕੁਲਵਿੰਦਰ, ਪ੍ਰੋ ਅੰਜੂ ਦੀ ਦੇਖ ਰੇਖ ਹੇਠ ਕਰਵਾਇਆ ਗਿਆ । ਮੰਚ ਸੰਚਾਲਣ ਪ੍ਰੋ ਸੁਨੀਲ ਕੁਮਾਰ ਵਲੋਂ ਕੀਤਾ ਗਿਆ । ਇਸ ਮੌਕੇ ਚਾਰਟ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਜੈਸਮੀਨ, ਸੁਨੀਤਾ ਰਾਣੀ, ਰੇਸ਼ਮਾ, ਰੂਬੀ ਨੇ ਪਹਿਲਾ, ਦੂਜਾ, ਤੀਜਾ ਤੇ ਕੌਂਸੋਲੇਸ਼ਨ ਇਨਾਮ ਪ੍ਰਾਪਤ ਕੀਤੇ ਜਿਸਦੀ ਜੱਜਮੈਂਟ ਮੈਡਮ ਸੁਖਵਿੰਦਰ ਕੌਰ, ਮੈਡਮ ਸਿਮਰਨ ਕੌਰ ਤੇ ਮੈਡਮ ਅੰਜੂ ਵਲੋਂ ਕੀਤੀ ਗਈ ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -92
Next articleਵਾਤਾਵਰਣ ਨੂੰ ਸਾਫ ਸੁਥਰਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਝੋਨੇ ਦੇ ਨਾੜ ਨੂੰ ਖੇਤ ਵਿੱਚ ਵਾਉਣ ਲਾਹੇਵੰਦ ਸਾਬਤ ਹੋਵੇਗਾ।