ਵਾਤਾਵਰਣ ਨੂੰ ਸਾਫ ਸੁਥਰਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਝੋਨੇ ਦੇ ਨਾੜ ਨੂੰ ਖੇਤ ਵਿੱਚ ਵਾਉਣ ਲਾਹੇਵੰਦ ਸਾਬਤ ਹੋਵੇਗਾ।

ਆਈ ਖੇਤ ਐਪ ਰਾਹੀਂ ਉਪਲਬਧ ਹੋਵੇਗੀ ਕਿਸਾਨਾਂ ਨੂੰ ਜਰੂਰੀ ਮਿਸ਼ਨਰੀ: ਖੇਤੀਬਾੜੀ ਵਿਭਾਗ,ਸਮਰਾਲਾ

(ਸਮਾਜ ਵੀਕਲੀ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਜਲਣਪੁਰ ਬਲਾਕ ਸਮਰਾਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰਾਂ ਨੇ ਕਿਸਾਨ ਵੀਰਾਂ ਨੂੰ ਸੰਬੋਧਿਤ ਕੀਤਾ। ਓਹਨਾ ਕਿਹਾ ਕਿ ਝੋਨਾ ਉੱਤਰੀ ਭਾਰਤ ਦੀ ਸਾਉਣੀ ਦੀ ਮੁੱਖ ਫ਼ਸਲ ਹੈ। ਇਸ ਫ਼ਸਲ ਤੋਂ ਵੱਡੀ ਮਾਤਰਾ ਵਿੱਚ ਨਾੜ ਪੈਦਾ ਹੁੰਦਾ ਹੈ। ਇਸ ਨਾੜ ਨੂੰ ਸਾੜਨ ਨਾਲ ਉਤਰੀ ਭਾਰਤ ਦੇ ਕਈ ਰਾਜਾ ਵਿੱਚ ਵਾਤਾਵਰਣ ਧੂੰਏ ਨਾਲ ਭਰ ਜਾਂਦਾ ਹੈ। ਅਕਤੂਬਰ ਨਵੰਬਰ ਦੇ ਮਹੀਨਿਆ ਵਿੱਚ ਮੌਸਮ ਠੰਡਾ ਹੋਣ ਨਾਲ ਇਹ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਤਿਓਹਾਰਾਂ ਦਾ ਧੂੰਆਂ ਵੀ ਇਸੇ ਸਮੇ ਦੋਰਾਨ ਵਾਤਾਵਰਣ ਨੂੰ ਗੰਧਲਾ ਕਰਨ ਵਿੱਚ ਯੋਗਦਾਨ ਪਾਉਦਾ ਹੈ।ਇਕ ਟਨ ਝੋਨੇ ਦੇ ਨਾੜ ਨੂੰ ਸਾੜਨ ਨਾਲ 2 ਕਿਲੋ ਸਲਫਰ ਆਕਸਾਇਡ,60 ਕਿਲੋ ਕਾਰਬਨ ਮਨੋਆਕਸਾਇਡ,1460 ਕਿਲੋ ਕਾਰਬਨ ਡਾਈਆਕਸਾਇਡ ਅਤੇ 199 ਕਿਲੋ ਸਵਾਹ ਪੈਦਾ ਹੁੰਦੀ ਹੈ।

ਇਹਨਾਂ ਹਾਨੀਕਾਰਕ ਗੈਸਾਂ ਦਾ ਪਸ਼ੂਆਂ,ਪੰਛੀਆਂ ਅਤੇ ਮਨੁੱਖ ਦੀ ਸਿਹਤ ਤੇ ਬਹੁਤ ਮਾੜਾ ਅਸਰ ਪੈਦਾ ਹੈ।ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆ ਦੇ ਦਿਮਾਗ ਦੇ ਵਿਕਾਸ ਤੇ ਇਸ ਪ੍ਰਦੂਸ਼ਣ ਦਾ ਸਭ ਤੋਂ ਮਾੜਾ ਪ੍ਰਭਾਵ ਪੈਦਾ ਹੈ। ਸਾਹ ਦੇ ਮਰੀਜਾਂ ਅਤੇ ਕਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਲਈ ਇਸ ਤਰ੍ਹਾਂ ਦਾ ਵਾਤਾਵਰਨ ਜਾਨਲੇਵਾ ਹੋ ਸਕਦਾ ਹੈ।ਇਸ ਲਈ ਸਾਡੀ ਨੈਤਿਕ ਅਤੇ ਸਮਾਜਿਕ ਜ਼ਿਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਈਏ।ਇਸ ਤੋਂ ਇਲਾਵਾ ਕਾਰਬਨ ਮਨੋਆਕਸਾਇਡ ਅਤੇ ਕਾਰਬਨ ਡਾਈਆਕਸਾਇਡ ਵਾਤਾਵਰਣ ਦਾ ਤਾਪਮਾਨ ਵਧਾਉਣ ਵਿੱਚ ਸਹਾਈ ਹੁੰਦੀਆਂ ਹਨ। ਗਲੋਬਲ ਤਪਸ਼ ਵੱਧਣ ਨਾਲ ਹਾੜ੍ਹੀ ਦੀਆਂ ਫ਼ਸਲਾਂ ਦੇ ਝਾੜ ਘੱਟ ਸਕਦੇ ਹਨ। ਖੇਤ ਵਿੱਚ ਅੱਗ ਲਗਾਉਣ ਨਾਲ ਕਿਸਾਨ ਨੂੰ ਸਿੱਧੇ ਤੌਰ ਤੇ ਘਾਟਾ ਹੈ ਕਿਉਂ ਕਿ ਇਕ ਹੈਕਟੇਅਰ ਵਿੱਚ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਨਾਲ 339 ਕਿਲੋ ਨਾਈਟ੍ਰੋਜਨ,6 ਕਿਲੋ ਫਾਸਫੋਰਸ,140 ਕਿਲੋ ਪੋਟਾਸ਼ੀਅਮ ਅਤੇ 11 ਕਿਲੋ ਸਲਫਰ ਸੜ ਜਾਂਦਾ ਹੈ।

ਇਸ ਲਈ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਝੋਨੇ ਦੇ ਨਾੜ ਨੂੰ ਅੱਗ ਲਗਾਉਣ। ਕਣਕ ਦੀ ਬਿਜਾਈ ਬਿਨ੍ਹਾਂ ਨਾੜ ਨੂੰ ਅੱਗ ਲਾਏ ਹੈਪੀ ਸੀਡਰ ਜਾ ਸੁਪਰ ਸੀਡਰ ਨਾਲ ਕਰਨ। ਸਭਾਵਾਂ ਅਤੇ ਕਿਸਾਨਾਂ ਵਲੋਂ ਇਹ ਮਿਸ਼ਨਰੀ ਉਤਪਾਦ ਦੇ ਤੌਰ ਤੇ ਮਹਾਇਆ ਕਰਵਾਇਆ ਜਾ ਰਿਹਾ ਹੈ। ਚਮਕੌਰ ਸਿੰਘ ਖੇਤੀਬਾੜੀ ਉਪ ਨਿਰੀਖਣ ਨੇ ਕਿਸਾਨ ਵੀਰਾਂ ਨੂੰ ਵਾਤਾਵਰਨ ਸੰਭਲਣ ਲਈ ਪ੍ਰੇਰਿਤ ਕੀਤਾ।ਓਹਨਾ ਕਿਸਾਨ ਵੀਰਾ ਨੂੰ ਆਪਣਾ ਬੀਜ ਆਪ ਪੈਦਾ ਕਰਨ ਦੀ ਸਲਾਹ ਵੀ ਦਿੱਤੀ।ਉਹਨਾਂ ਜ਼ਹਿਰ ਮੁਕਤ ਸਬਜ਼ੀਆਂ ਅਤੇ ਦਾਲਾਂ ਕਾਸ਼ਤ ਕਰਨ ਦੀ ਆਪੀਲ ਵੀ ਕੀਤੀ।ਉਹਨਾਂ ਆਈ ਖੇਤ ਅੱਪਲੀਕੇਸ਼ਨ ਡਾਊਨਲੋਡ ਕਰਕੇ ਇਸ ਦਾ ਲਾਹਾ ਦਰਮਿਆਨੇ ਅਤੇ ਛੋਟੇ ਕਿਸਾਨ ਵੀਰ ਲੈ ਸਕਦੇ ਹਨ।

ਇਸ ਮੌਕੇ ਅਗਾਂਹਵਧੂ ਕਿਸਾਨ ਜਸਪਾਲ ਸਿੰਘ ਝੋਨੇ ਦੀ ਸਿੱਧੀ ਬਿਜਾਈ ਦੇ ਤਜ਼ਰਬੇ ਸਾਂਝੇ ਕੀਤੇ।ਉਹਨਾਂ ਕਿਸਾਨ ਵੀਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਪਨਾਉਣ ਦੀ ਆਪੀਲ ਵੀ ਕੀਤੀ।ਖੇਤੀਬਾੜੀ ਵਿਭਾਗ ਤੋਂ ਗੁਰਪ੍ਰੀਤ ਸਿੰਘ ਹਾਜ਼ਿਰ ਸਨ। ਇਸ ਮੌਕੇ ਜਸਵਿੰਦਰ ਸਿੰਘ ਆਈ ਪੀ ਐਸ ਫਾਊਂਡੇਸ਼ਨ,ਗੁਰਚਰਨ ਸਿੰਘ ਮਾਹਲ,ਸੁਖਦੇਵ ਸਿੰਘ ਸਰਪੰਚ, ਨਰਿੰਦਰ ਸਿੰਘ,ਪਾਲ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਪਰਮਿੰਦਰ ਸਿੰਘ, ਬਲਦੇਵ ਸਿੰਘ, ਗੁਰਮੇਲ ਸਿੰਘ, ਵਿੱਕੀ ਧੀਰ, ਵਰਿੰਦਰ ਸਿੰਘ,ਪਰਮਜੀਤ ਸਿੰਘ ਸਾਬਕਾ ਸਰਪੰਚ, ਗੁਰਨਾਮ ਸਿੰਘ,ਅਵਤਾਰ ਸਿੰਘ ,ਕਮਲਜੀਤ ਸਿੰਘ, ਦਲਵੀਰ ਸਿੰਘ,ਸ਼ਮਸ਼ੇਰ ਸਿੰਘ, ਮੇਜਰ ਸਿੰਘ ਅਤੇ ਸੋਹਣ ਸਿੰਘ ਹਾਜ਼ਿਰ ਸਨ।

Sandeep Singh, A.D.O
M.Sc Agronomy (P.A.U)
PGDEM (MANAGE, HYDERABAD)
75080-18317

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਝੀ ਵਿਰਾਸਤ ਸੋਸਾਇਟੀ ਜਲੰਧਰ ਵਲੋ ਖੂਨਦਾਨ ਕੈਂਪ ਲਗਾਇਆ ਗਿਆ
Next articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ), ਫੱਤੂਢੀਂਗਾ ਵਿਖੇ ਅੰਤਰਰਾਸ਼ਟਰੀ ਅਹਿੰਸਾ ਦਿਵਸ ਮਨਾਇਆ