ਸਾਊਥਾਲ ‘ਚ ਤੀਆਂ ਦੇ ਮੇਲੇ ਵਿੱਚ ਪੰਜਾਬਣਾ ਨੇ ਲਗਾਈਆਂ ਰੌਣਕਾਂ

ਲੰਡਨ – (ਰਾਜਵੀਰ ਸਮਰਾ) – ਬਰਤਾਨੀਆ ਦੀ ਸੰਸਥਾ ਵੋਇਸ ਆਫ ਵੁਮੈਨ, ਮੇਲ ਗੇਲ ਗਰੁੱਪ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਨੋਰਵੁੱਡ ਹਾਲ ਦੀ ਗਰਾਉਂਡ ਵਿੱਚ ਮਨਾਇਆ ਗਿਆ| ਜਿਸ ਦੌਰਾਨ ਯੂ.ਕੇ ਦੇ ਵੱਖ -ਵੱਖ ਸ਼ਹਿਰਾ ਤੋਂ ਪਹੁੰਚੀਆਂ ਪੰਜਾਬਣਾ ਤੇ ਬੱਚਿਆਂ ਨੇ ਪੇਂਡੂ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸਬੂਤ ਪੇਸ਼ ਕੀਤਾ |ਤੀਆਂ ਦੀ ਸ਼ੁਰੂਆਤ ਮੁਟਿਆਰਾਂ ਨੇ ਯੂ.ਕੇ ਦੇ ਪ੍ਰਸਿੱਧ ਢੋਲੀ ਦਲਜੀਤ ਅਟਵਾਲ ਦੇ ਢੋਲ ਦੇ ਡਗੇ ਤੇ ਬੋਲੀਆਂ ਪਾ ਕੇ ਕੀਤੀ |ਫਿਰ ਇਹ ਪ੍ਰੋਗਰਾਮ ਬੋਲੀਆਂ ਅਤੇ ਗਿੱਧੇ ਦੀ ਧਮਕ ਨਾਲ ਅਜਿਹਾ ਮਘਿਆ ਕਿ ਕਾਬਲੇ ਤਾਰੀਫ ਸੀ |ਇੰਜ ਪ੍ਰਤੀਕ  ਹੁੰਦਾ ਸੀ ਕੇ ਇਹ ਲੰਡਨ ਨਹੀਂ ਸਗੋਂ ਪੰਜਾਬ ਦੇ ਹੀ ਕਿਸੇ ਪਿੰਡ ਦਾ ਪ੍ਰੋਗਰਾਮ ਹੈ ਇਸ ਮੌਕੇ ਮੁੱਖ ਪ੍ਰਬੰਧਕ ਸੁਰਿੰਦਰ ਕੌਰ ਤੂਰ ਅਤੇ ਅਵਤਾਰ ਕੌਰ ਚਾਨਾ ਨੇ ਤੀਆਂ ਦੇ ਤਿਉਹਾਰ ਨੂੰ ਕਾਮਯਾਬ ਕਰਨ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਤਿਉਹਾਰ ਹਰ ਸਾਲ ਮਨਾਇਆ ਜਾਵੇਗਾ| ਅਜਿਹੇ ਮੇਲੇ ਜੋ ਸਾਡੇ ਸੱਭਿਆਚਾਰ ਦਾ ਹਿੱਸਾ ਹਨ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ |ਜਿਸ ਨਾਲ ਸਾਡਾ ਆਪਸੀ ਪਿਆਰ ਵੱਧਦਾ ਹੈ ਅਤੇ ਭਾਈਚਾਰਕ ਸਾਂਝ ਹੋਰ ਮਜਬੂਤ ਹੁੰਦੀ ਹੈ| ਇਸ ਮੌਕੇ ਸ਼ਿਵਦੀਪ ਕੌਰ , ਰੇਡੀਓ ਪ੍ਰਜੈਂਟਰ ਅਤੇ ਪ੍ਰਸਿੱਧ  ਲੇਖਿਕਾ ਕੁਲਵੰਤ ਕੌਰ ਢਿੱਲੋਂ , ਲੇਖਿਕਾ ਭਿੰਦਰ ਜਲਾਲਾਬਾਦੀ , ਰੇਡੀਓ ਪ੍ਰਜੈਂਟਰ  ਕਮਲਜੀਤ  ਜੀਤੀ , ਅਨੂ , ਛਿੰਦੋ , ਅਮਰਜੀਤ ਕੌਰ ਢੇਸੀ , ਨਸੀਬ ਕੌਰ , ਸਰਬਜੀਤ ਕੌਰ , ਜਸਵੀਰ ਕੌਰ , ਕਸ਼ਮੀਰ ਕੌਰ ਨੂੰ ਪ੍ਰਬੰਧਕਾਂ ਵਲੋਂ ਸ਼ਾਲ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ| ਇਸ ਮੌਕੇ ਸੰਤੋਸ਼ , ਪ੍ਰੀਤ ਬੈਂਸ , ਹਰਫਲ , ਪਰਮਿੰਦਰ , ਹਰਵੰਤ ਕੌਰ ਭੁੱਲਰ , ਹਰਵੰਤ ਕੌਰ  ਧਾਲੀਵਾਲ , ਨੀਰੂ ਹੀਰ, ਸਰਬਜੀਤ ਕੌਰ ਬੋਪਾਰਾਏ , ਮਨਜੀਤ ਕੌਰ ਰਾਣੀ, ਜਗਜੀਤ ਕੌਰ ਗਰੇਵਾਲ , ਸੁਰਿੰਦਰ ਕੌਰ ਚਾਵਲਾ , ਨਰਿੰਦਰ ਕੌਰ , ਸੁਰਜੀਤ ਰਾਜਵੰਸ਼ , ਸੁਰਿੰਦਰ ਕੌਰ ਕਿੱਕੀ ਅਤੇ ਹੋਰ ਵੱਖ -ਵੱਖ ਸ਼ਖਸੀਅਤਾਂ ਹਾਜਰ ਸਨ| ਪ੍ਰੋਗਰਾਮ ਦੀ ਸਮਾਪਤੀ ਮਗਰੋਂ ਗੱਲਬਾਤ ਕਰਦਿਆਂ ਲੇਖਿਕਾ ਕੁਲਵੰਤ ਕੌਰ ਢਿੱਲੋਂ ਨੇ ਆਖਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇੰਗਲੈਂਡ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਰਹਿੰਦੀਆਂ ਪੰਜਾਬਣ ਧੀਆਂ ਵੱਲੋਂ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਉਪਰਾਲੇ ਕੀਤੇ ਜਾ ਰਹੇ ਹਨ| ਓਹਨਾ ਆਖਿਆ ਕਿ ਇੱਥੇ ਜੰਮ ਪਲ ਕੇ ਜਵਾਨ ਹੋ ਰਹੇ ਬੱਚਿਆਂ ਨੂੰ ਅਜੀਹੇ ਮੇਲੇ ਸਾਡੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਕਾਰਗਾਰ ਸਾਬਿਤ ਹੋ ਰਹੇ ਹਨ|
Previous articleHindus, Sikhs and BJP in nexus to repeal British Caste Legislation
Next article‘A politician who understands economics, could be the best PM for the country’