ਐੱਸ ਡੀ ਕਾਲਜ ਵਿਖੇ ਸੀਨੀਅਰ ਵਿਦਿਆਰਥਣਾਂ ਨੂੰ ਫੇਅਰਵੈੱਲ ਪਾਰਟੀ ਦਿੱਤੀ/ ਨਿਸ਼ੂ ਨੇ ਕੀਤਾ ਮਿਸ ਐੱਸ ਡੀ ਖ਼ਿਤਾਬ ‘ਤੇ ਕਬਜ਼ਾ

ਕਪੂਰਥਲਾ, ( ਕੌੜਾ ) ਐਸ. ਡੀ .ਕਾਲਜ ਫਾਰ ਵੂਮੈਨ ਵਿਖੇ ਸੀਨੀਅਰ ਵਿਦਿਆਰਥਣਾ ਲਈ ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ.ਵੰਦਨਾ ਸ਼ੁਕਲਾ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨਾਂ ਦਾ ਸਟਾਫ ਮੈਂਬਰਾਂ ਤੇ ਵਿਦਿਆਰਥਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਇਸ ਦੌਰਾਨ ਵਿਦਿਆਰਥਣਾ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਦਕਿ ਵਿਦਿਆਰਥਣਾਂ ਦਰਮਿਆਨ ਮਾਡਲਿੰਗ ਰਾਹੀਂ ਮਿਸ ਐਸ ਡੀ ਦਾ ਮੁਕਾਬਲਾ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ । ਮਾਡਲਿੰਗ ਸ਼ੋਅ ਵਿਚ ਵਿਦਿਆਰਥਣਾ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਗਿਆ । ਨਿਸ਼ੂ ਬੀ ਏ ਫਾਈਨਲ ਮਿਸ ਐਸ ਡੀ ਦੇ ਖਿਤਾਬ ‘ਤੇ ਕਬਜ਼ਾ ਕਰਨ ਵਿੱਚ ਸਫਲ ਰਹੀ । ਗੁਰਲੀਨ ਕੌਰ ਬੀ ਏ ਫਾਈਨਲ ਫਾਈਨਲ ਫਸਟ ਰਨਰ ਅਪ ਰਹੀ ਅਤੇ ਆਂਚਲ ਬੀ ਸੀ ਏ ਫਾਈਨਲ ਸੈਕਿੰਡ ਰਨ ਰਅਪ ਰਹੀ । ਬੀ ਐਸ ਸੀ ਫਾਈਨਲ ਦੀ ਕਿਰਨਪ੍ਰੀਤ ਕੌਰ ਮਿਸ ਕ੍ਰੀਏਟਿਵ ਅਤੇ ਬੀ ਸੀ ਏ ਫਾਈਨਲ ਦੀ ਗੁਰਲੀਨ ਕੌਰ ਮਿਸ ਸਿੰਪਲੀਸਿਟੀ ਦਾ ਖਿਤਾਬ ਹਾਸਿਲ ਕਰਨ ਵਿੱਚ ਸਫਲ ਰਹੀ । ਜੇਤੂ ਰਹੀਆਂ ਵਿਦਿਆਰਥਣਾ ਨੂੰ ਸਨਮਾਨਿਤ ਕਰਨ ਉਪਰੰਤ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਨੇ ਸਮੂਹ ਵਿਦਿਆਰਥਣਾ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਸਲਾਨਾ ਪ੍ਰੀਖਿਆਵਾਂ ਵਿੱਚ ਵੱਡੀਆਂ ਮੱਲਾਂ ਮਾਰ ਕੇ ਸੰਸਥਾ, ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਮੈਡਮ ਰਾਜਿੰਦਰ ਕੌਰ, ਮੈਡਮ ਰਾਜਬੀਰ ਕੌਰ, ਮੈਡਮ ਕਸ਼ਮੀਰ ਕੌਰ ਅਤੇ ਮੈਡਮ ਪੂਜਾ ਆਦਿ ਸਟਾਫ ਮੈਂਬਰ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਾਲਕਨ ਇੰਟਰਨੈਸ਼ਨਲ ਸਕੂਲ ‘ਚ ਸੁੰਦਰ ਲਿਖਾਈ ਪ੍ਰਤੀਯੋਗਤਾ
Next articleਸਿੱਖਿਆ ਬਲਾਕ ਮਸੀਤਾਂ ਦੇ ਕੁੱਲ 21 ਵਿਦਿਆਰਥੀਆਂ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ