ਫਾਲਕਨ ਇੰਟਰਨੈਸ਼ਨਲ ਸਕੂਲ ‘ਚ ਸੁੰਦਰ ਲਿਖਾਈ ਪ੍ਰਤੀਯੋਗਤਾ

ਕਪੂਰਥਲਾ, ( ਕੌੜਾ )- ਤਲਵੰਡੀ ਚੌਧਰੀਆਂ ਰੋਡ ਸਥਿਤ ਫਾਲਕਨ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਬਲਜੀਤ ਕੌਰ ਦੀ ਅਗਵਾਈ ਵਿਖੇ ਵਿਦਿਆਰਥੀਆਂ ਦਰਮਿਆਨ ਵੱਖ ਵੱਖ ਮੁਕਾਬਲੇ ਕਰਵਾਏ ਗਏ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋਂ ਅਤੇ ਡਾਇਰੈਕਟਰ ਨਵਦੀਪ ਕੌਰ ਢਿੱਲੋਂ ਬਤੌਰ ਮੁੱਖ ਮਹਿਮਾਨ ਸਮਾਗਮ ਵਿਚ ਸ਼ਾਮਲ ਹੋਏ, ਜਿਨ੍ਹਾਂ ਦਾ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨਿੱਘਾ ਸਵਾਗਤ ਕੀਤਾ । ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਰਮਿਆਨ ਸੁੰਦਰ ਲਿਖਾਈ ਅਤੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਰਮਿਆਨ ਮੈਪ ਸਕਿੱਲ ਅਧਾਰਿਤ ਪ੍ਰਤੀਯੋਗਤਾ ਕਰਵਾਈ ਗਈ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਪਹਿਲੀ ਜਮਾਤ ‘ਚੋਂ ਕਾਵਿਆ ਫਸਟ, ਯੁਵਰਾਜ ਸੈਕੰਡ ਅਤੇ ਦਕਸ਼ਿਤਾ ਤੇ ਗੁਰਕੀਰਤ ਸਾਂਝੇ ਤੌਰ ‘ਤੇ ਥਰਡ ਰਹੇ । ਦੂਜੀ ਜਮਾਤ ‘ਚੋਂ ਹਰਮਨਪ੍ਰੀਤ ਕੌਰ, ਕਿਰਨਜੋਤ ਕੌਰ ਅਤੇ ਹਰਗੁਨਪ੍ਰੀਤ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ । ਤੀਜੀ ਜਮਾਤ ਦਿਲਰੀਤ ਕੌਰ ਪਹਿਲੇ, ਰੋਜਪ੍ਰੀਤ ਕੌਰ ਦੂਜੇ ਅਤੇ ਫਤਿਹ ਸਿੰਘ ਥਿੰਦ ਤੀਜੇ ਸਥਾਨ ‘ਤੇ ਰਿਹਾ । ਚੌਥੀ ਜਮਾਤ ਸੁਖਮਨ, ਸਮਰਿਧੀ ਸ਼ਰਮਾ ਅਤੇ ਪ੍ਰਭਜੋਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਪੰਜਵੀਂ ਜਮਾਤ ‘ਚੋਂ ਅਗਮਜੋਤ ਕੌਰ ਨੇ ਪਹਿਲਾ, ਡੋਲੀ ਸਿੰਘ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ । ਸਮਾਗਮ ਦੇ ਅੰਤ ਵਿੱਚ ਕਰਨਲ ਅਜੀਤ ਸਿੰਘ ਢਿੱਲੋਂ, ਡਾਇਰੈਕਟਰ ਨਵਦੀਪ ਕੌਰ ਢਿੱਲੋਂ ਅਤੇ ਸਟਾਫ਼ ਮੈਂਬਰਾਂ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਮੈਡਮ ਰਵਿੰਦਰਜੀਤ ਕੌਰ, ਸੁਨੀਤਾ ਰਾਣੀ, ਨਵਜੋਤ ਕੌਰ, ਰਜਨੀ ਧੀਰ, ਨਾਇਕਾ ਪਸਰੀਚਾ ਆਦਿ ਸਟਾਫ਼ ਮੈਂਬਰ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleChina’s top diplomat: ‘Negative factors’ up in relationship with US
Next articleਐੱਸ ਡੀ ਕਾਲਜ ਵਿਖੇ ਸੀਨੀਅਰ ਵਿਦਿਆਰਥਣਾਂ ਨੂੰ ਫੇਅਰਵੈੱਲ ਪਾਰਟੀ ਦਿੱਤੀ/ ਨਿਸ਼ੂ ਨੇ ਕੀਤਾ ਮਿਸ ਐੱਸ ਡੀ ਖ਼ਿਤਾਬ ‘ਤੇ ਕਬਜ਼ਾ