ਨਗਰ ਕੌਂਸਲ ਸ਼ਾਮਚੁਰਾਸੀ ਦੇ ਅਕਾਲੀ ਉਮੀਦਵਾਰਾਂ ਦਾ ਐਲਾਨ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ):  ਨਗਰ ਕੌਂਸਲ ਸ਼ਾਮਚੁਰਾਸੀ ਦੀ ਹੋ ਰਹੀ ਚੋਣ ਸਬੰਧੀ ਸਾਬਕਾ ਹਲਕਾ ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼ ਅਤੇ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅਕਾਲੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ਾਮਚੁਰਾਸੀ ਦੇ ਸਾਰੇ 9 ਵਾਰਡਾਂ ਵਿਚ ਅਕਾਲੀ ਦਲ ਨੇ ਆਪਣੇ 9 ਉਮੀਦਵਾਰ ਖੜ੍ਹੇ ਕੀਤੇ ਹਨ। ਜਿੰਨ੍ਹਾਂ ਵਿਚ ਵਾਰਡ ਨੰਬਰ 1 ਤੋਂ ਕਾਂਤਾ ਦੇਵੀ, ਵਾਰਡ ਨੰਬਰ 2 ਤੋਂ ਮੰਗਲ ਕੁਮਾਰ, ਵਾਰਡ ਨੰਬਰ 3 ਤੋਂ ਮੈਡਮ ਸਵਰਾਜ, ਵਾਰਡ ਨੰਬਰ 4 ਤੋਂ ਦੁਪਿੰਦਰ ਸਿੰਘ ਬੰਟੀ, ਵਾਰਡ ਨੰਬਰ 5 ਤੋਂ ਹਰਬੰਸ ਕੌਰ, ਵਾਰਡ ਨੰਬਰ 6 ਤੋਂ ਦਲਜਿੰਦਰ ਸੋਹਲ, ਵਾਰਡ ਨੰਬਰ 7 ਤੋਂ ਦਲਜੀਤ ਕੌਰ, ਵਾਰਡ ਨੰਬਰ 8 ਤੋਂ ਸੁਰਿੰਦਰ ਕੁਮਾਰ ਅਤੇ ਵਾਰਡ 9 ਤੋਂ ਦਲਜੀਤ ਰਾਏ ਨੂੰ ਉਮੀਦਵਾਰ ਐਲਾਨਿਆ ਹੈ। ਐਲਾਨ ਕੀਤੇ ਉਮੀਦਵਾਰਾਂ ਨੂੰ ਵਿਸ਼ੇਸ਼ ਤੌਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਧਾਮੀ, ਦਲਜੀਤ ਬਿੱਟੂ, ਕਰਮਜੀਤ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਕਾਂਗਰਸ, ਆਮ ਪਾਰਟੀ ਅਤੇ ਬਸਪਾ ਵਲੋਂ ਵੀ ਆਪਣੇ ਉਮੀਦਵਾਰ ਵੱਖ-ਵੱਖ ਵਾਰਡਾਂ ਲਈ ਐਲਾਨ ਕਰ ਦਿੱਤੇ ਗਏ ਹਨ।

Previous articleਸਵੱਛਤਾ ਅਭਿਆਨ ਤਹਿਤ ਲਗਾਇਆ ਕੈਂਪ
Next articleਵਿੱਕੀ ਮੋਰਾਂਵਾਲੀਏ ਦੇ ‘ਸ਼ੋਲਜ਼ਰ’ ਟਰੈਕ ਦਾ ਪੋਸਟਰ ਰਿਲੀਜ਼