ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ਕੜੀ ਪੱਤਾ !

ਨਕੋਦਰ (ਹਰਜਿੰਦਰ ਛਾਬੜਾ) (ਸਮਾਜਵੀਕਲੀ) : ਤੁਹਾਡੀ ਰਸੋਈ ਵਿੱਚ ਅਕਸਰ ਕੜੀ ਪੱਤੇ ਪਾਏ ਜਾਂਦੇ ਹਨ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਆਪਣੇ ਭੋਜਨ ਵਿੱਚ ਕਰਦੇ ਹੋ ਪਰ ਕਦੀ ਪੱਤਾ ਸਿਰਫ ਤੁਹਾਡੇ ਭੋਜਨ ਲਈ ਹੀ ਨਹੀਂ ਵਰਤਿਆ ਜਾਂਦਾ ਬਲਕਿ ਇਸ ਨਾਲ ਸਰੀਰ ਨੂੰ ਕਈ ਹੋਰ ਫਾਇਦੇ ਵੀ ਹੁੰਦੇ ਹਨ।
ਕੜੀ ਪੱਤੇ ਤੁਹਾਡੀ ਸਕਿਨ, ਤੁਹਾਡੇ ਵਾਲਾਂ ਅਤੇ ਤੁਹਾਡੇ ਪੂਰੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ, ਤੁਸੀਂ ਇਸ ਨੂੰ ਆਪਣੇ ਖਾਣੇ ਤੋਂ ਇਲਾਵਾ ਹੋਰ ਤਰੀਕਿਆਂ ਨਾਲ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ। ਤਾਂ ਚਲੋ ਅੱਜ ਅਸੀਂ ਤੁਹਾਨੂੰ ਕੜੀ ਪੱਤਿਆਂ ਦੇ ਭਰਪੂਰ ਫਾਇਦੇ ਦੱਸਦੇ ਹਾਂ।
ਬਹੁਤ ਫਾਇਦੇਮੰਦ ਹੁੰਦਾ ਹੈ ਕੜੀ ਪੱਤਾ: ਕੜੀ ਪੱਤੇ ਵਿਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਸਹਾਇਤਾ ਕਰਦੀਆਂ ਹਨ। ਇਸ ਵਿਚ ਆਇਰਨ, ਕੈਲਸ਼ੀਅਮ, ਫਾਸਫੋਰਸ ਅਤੇ ਹੋਰ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ ਜੋ ਸਰੀਰ ਨੂੰ ਅਨੀਮੀਆ, ਹਾਈਬੀਪੀ, ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਨ। ਇੰਨਾ ਹੀ ਨਹੀਂ ਇਸ ਵਿਚ ਵਿਟਾਮਿਨ ਵੀ ਹੁੰਦੇ ਹਨ ਜੋ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਦੇ ਹਨ। ਜੇ ਤੁਸੀਂ ਕੜੀ ਪੱਤੇ ਦਾ ਸੇਵਨ ਖਾਲੀ ਪੇਟ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਲਾਭ ਹੋਵੇਗਾ। ਤਾਂ ਆਓ ਜਾਣਦੇ ਹਾਂ ਖਾਲੀ ਪੇਟ ਕੜੀ ਪੱਤੇ ਖਾਣ ਦੇ ਫਾਇਦੇ।
ਘੱਟ ਹੁੰਦਾ ਹੈ ਵਜ਼ਨ: ਕੜ੍ਹੀ ਪੱਤੇ ਦੀ ਵਰਤੋਂ ਕਰਨ ਨਾਲ ਤੁਹਾਡਾ ਭਾਰ ਕੰਟਰੋਲ ਵਿਚ ਰਹਿੰਦਾ ਹੈ ਅਤੇ ਤੁਹਾਡਾ ਭਾਰ ਨਹੀਂ ਵਧਦਾ ਹੈ। ਇਹ ਤੁਹਾਡੇ ਕੋਲੈਸਟ੍ਰੋਲ ਨੂੰ ਵੀ ਕੰਟਰੋਲ ‘ਚ ਰੱਖਦਾ ਹੈ। ਕੜੀ ਪੱਤੇ ਤੁਹਾਡੇ ਸਰੀਰ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਦੇ ਹਨ, ਇਸ ਦੇ ਸੇਵਨ ਨਾਲ ਤੁਹਾਡੇ ਸਰੀਰ ਨੂੰ ਬਹੁਤ ਲਾਭ ਹੁੰਦਾ ਹੈ ਕਿਉਂਕਿ ਇਸ ਵਿਚ ਆਇਰਨ ਅਤੇ ਫੋਲਿਕ ਐਸਿਡ ਦੀ ਬਹੁਤ ਮਾਤਰਾ ਹੁੰਦੀ ਹੈ। ਜੇ ਤੁਸੀਂ ਖਾਲੀ ਪੇਟ ਕੜੀ ਪੱਤੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਣ ਸ਼ਕਤੀ ਵੱਧਦੀ ਹੈ। ਇੰਨਾ ਹੀ ਨਹੀਂ ਕੜੀ ਪੱਤੇ ਖਾਣ ਨਾਲ ਤੁਹਾਨੂੰ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।
ਮਾਰਨਿੰਗ ਸਿਕਨੈੱਸ ਨੂੰ ਕਰਦਾ ਹੈ ਦੂਰ: ਕਈ ਵਾਰ ਸਵੇਰੇ ਉੱਠਣ ਤੋਂ ਬਾਅਦ ਸਾਡਾ ਜੀ ਬਹੁਤ ਮਚਲਾਉਂਦਾ ਹੈ ਅਤੇ ਸਾਨੂੰ ਉਲਟੀ ਜਿਹਾ ਮਹਿਸੂਸ ਹੋਣ ਲੱਗਦਾ ਹੈ ਅਜਿਹੇ ‘ਚ ਜੇ ਤੁਸੀਂ ਸਵੇਰੇ ਖਾਲੀ ਪੇਟ ਕੜੀ ਪੱਤੇ ਦਾ ਸੇਵਨ ਕਰੋ ਤਾਂ ਤੁਸੀਂ ਇਸ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਕਦੀ ਪੱਤਾ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ ਵਿੱਚ ਮੌਜੂਦ ਐਂਟੀ ਆਕਸੀਡੈਂਟਸ ਤੁਹਾਨੂੰ ਇਨ੍ਹਾਂ ਬਿਮਾਰੀਆਂ ਤੋਂ ਦੂਰ ਰੱਖਦੇ ਹਨ। ਇਹ ਤੁਹਾਡੇ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਵਿਚ ਰੱਖਦਾ ਹੈ। ਜੇ ਤੁਸੀਂ ਕੜੀ ਪੱਤੇ ਨੂੰ ਪੀਸ ਕੇ ਇਸ ‘ਚ ਸ਼ਹਿਦ ਮਿਲਾ ਕੇ ਖਾਓਗੇ ਤਾਂ ਤੁਹਾਨੂੰ ਕਫ਼ ਤੋਂ ਰਾਹਤ ਮਿਲੇਗੀ ਅਤੇ ਖੰਘ ਤੁਹਾਡੇ ਆਸ-ਪਾਸ ਵੀ ਨਹੀਂ ਭਟਕੇਗੀ।
ਮੁਹਾਸਿਆਂ ਤੋਂ ਛੁਟਕਾਰਾ: ਜੇ ਤੁਸੀਂ ਲੰਬੇ ਸਮੇਂ ਤੋਂ ਸਕਿਨ ਦੀ ਸਮੱਸਿਆ ਨਾਲ ਜੂਝ ਰਹੇ ਹੋ ਜਾਂ ਤੁਹਾਡੇ ਚਿਹਰੇ ‘ਤੇ ਮੁਹਾਸੇ ਹਨ ਤਾਂ ਤੁਹਾਨੂੰ ਹਰ ਰੋਜ਼ ਕੜੀ ਪੱਤੇ ਚਬਾਉਣ ਚਾਹੀਦੇ ਹਨ ਅਤੇ ਇਸ ਦਾ ਪੇਸਟ ਬਣਾ ਕੇ ਆਪਣੇ ਚਿਹਰੇ ‘ਤੇ ਲਗਾਓ। ਕੜੀ ਪੱਤਿਆਂ ਦਾ ਇੱਕ ਵੱਡਾ ਲਾਭ ਇਹ ਵੀ ਹੈ ਕਿ ਇਹ ਤੁਹਾਡੇ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ। ਜੇ ਤੁਸੀਂ ਇਸ ਦੀ ਵਰਤੋਂ ਨਾਰੀਅਲ ਦੇ ਤੇਲ ਨਾਲ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਵਾਲਾਂ ਦੀ ਇਕ ਤਰ੍ਹਾਂ ਨਾਲ ਮਸਾਜ ਹੋ ਜਾਂਦੀ ਹੈ।
Previous articleIAF to get Rafale boost amid India-China standoff
Next articleਆਵਾਜ਼ ਪ੍ਰਦੂਸ਼ਣ ਕੀ ਹੈ ? ਕੀ ਹੈ ਇਸ ਦਾ ਹੱਲ