ਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ ਸਮਾਰਟ ਸਕੂਲ ਬਣਿਆ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਲਾਕ ਸੁਲਤਾਨਪੁਰ ਲੋਧੀ ਦੇ ਜਿੰਨ੍ਹਾਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਦਰਜਾ ਦਿੰਦੇ ਹੋਏ ਆਨਲਾਈਨ ਉਦਘਾਟਨ ਕੀਤਾ ਹੈ , ਉਹਨਾਂ ਸਕੂਲਾਂ ਵਿੱਚ ਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ ਵੀ ਸ਼ਾਮਿਲ ਹੈ।ਜਿਕਰਯੋਗ ਹੈ ਕਿ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਸ: ਨਵਤੇਜ  ਸਿੰਘ ਚੀਮਾ ਦੇ ਵਿਸ਼ੇਸ ਸਹਿਯੋਗ ਸਦਕਾ ਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ ਦੀ ਸਕੂਲ ਮੈਨੇਜਮੈਂਟ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਕੂਲ ਨੂੰ ਆਧੁਨਿਕ ਰੂਪ ਦਿੱਤਾ ਗਿਆ।

ਇਸ ਸਬੰਧੀ ਅੱਜ ਸਕੂਲ਼ ਵਿੱਚ ਵਿਸ਼ੇਸ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਬਲਾਕ ਸੰਮਤੀ ਦੇ ਵਾਇਸ ਚੇਅਰਮੈਨ ਸੁਲਤਾਨਪੁਰ ਲੋਧੀ ਮੰਗਲ ਸਿੰਘ ਭੱਟੀ , ਸਰਪੰਚ ਮੁਖਤਿਆਰ ਸਿੰਘ , ਸਵਰਨ ਸਿੰਘ ਸਰਪੰਚ , ਹੈੱਡ ਮਿਸਟ੍ਰੈਸ ਡਿੰਪਲ ਪੰਨੂ ਤੇ ਸ: ਜਤਿੰਦਰ ਸਿੰਘ ਥਿੰਦ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦਾ ਐਲ.ਈ.ਡੀ ਸਕਰੀਨ ਰਾਹੀ ਆਨਲਾਈਨ ਸੰਬੋਧਨ ਸੁਣਿਆ।

ਉਪਰੰਤ ਸ: ਮੰਗਲ ਸਿੰਘ ਭੱਟੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਜਿੱਥੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੰਧ ਹੈ ਉੱਥੇ ਹੀ ਹਲਕਾ ਵਿਧਾਇਕ ਸ: ਨਵਤੇਜ ਸਿੰਘ ਚੀਮਾ ਵੀ ਸਕੂਲਾਂ ਦੇ ਵਿਕਾਸ ਲਈ ਗਰਾਂਟਾਂ ਦਾ ਪ੍ਰਬੰਧ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ।ਜਿਸ ਲਈ ਉਹ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਦੇ ਧੰਨਵਾਦੀ ਹਨ।ਇਸ ਮੌਕੇ ਹੈੱਡਮਿਸਟ੍ਰੈਸ ਮੈਡਮ ਡਿੰਪਲ ਪੰਨੂ ਨੇ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ। ਇਸ ਮੌਕ ਜਸਵੰਤ ਸਿੰਘ ਮੈਂਬਰ ਪੰਚਾਇਤ, ਜਤਿੰਦਰ ਸਿੰਘ ਪੀ.ਟੀ.ਆਈ, ਕੰਵਲਜੀਤ ਸਿੰਘ ਮੈੱਥ ਮਾਸਟਰ, ਮੈਡਮ ਸੁਖਦੀਪ ਕੌਰ,ਵਿਕਰਮਜੀਤ ਸਿੰਘ,ਜਸਵੀਰ ਸਿੰਘ ਪੰਚਾਇਤ ਸੈਕਟਰੀ ਆਦਿ ਹਾਜਰ ਸਨ।

Previous articleਪੰਜਾਬੀ ਸਾਹਿਤ ਵੱਲ ਵੱਧਦੇ ਬੀਬੀਆਂ ਭੈਣਾਂ ਦੇ ਕਦਮਾਂ ਦਾ ਕੱਚ ਤੇ ਸੱਚ
Next articleਪਟਾਖ਼ੇ ਨਹੀਂ , ਪੁਸਤਕਾਂ ਚੁਣੋ