ਸਰਕਾਰੀ ਸਕੂਲ ਦੀਆਂ ਯਾਦਾਂ

ਗਗਨਦੀਪ ਕੌਰ ਧਾਲੀਵਾਲ
(ਸਮਾਜ ਵੀਕਲੀ)
ਜਦੋਂ ਪਾਣੀ ਪੀਣ ਬਹਾਨੇ ਜਾਂਦੇ
ਲੁਕ-ਲੁਕ ਬੱਤੀ ਗਾਜੀ ਖਾਂਦੇ
ਨਿੱਕੀ-ਨਿੱਕੀ ਗੱਲ ‘ਤੇ ਰੁੱਸਣਾ
ਖੇਡਦੇ ਸੂਣ-ਸਲੀਕੀ
ਉਹ ਸਫ਼ੈਦਿਆਂ ਪਿੱਛੇ ਲੁੱਕਣਾ
ਪੂਲ਼ੇ ਦੀ ਕਲਮ ਨਾਲ ਜਦ
ੳ,ਅ,ੲ ਲਿਖਦੇ ਸੀ
ਡੋਲ-ਡੋਲ ਸਿਆਹੀ
ਅੱਖਰ ਲਿਖਣਾ ਸਿੱਖਦੇ ਸੀ
ਕਦੇ ਪੈਨਸਿਲ ਸੈਂਡੋ ਹਿੱਸੇ ਆ ਜਾਂਦੀ
ਬੜਾ ਚਾਅ ਹੁੰਦਾ ਸੀ ਨਕਲੀ ਲਾਟਰੀ ਪੱਟੀ ਦਾ
ਬਾਂਦਰ ਕੀਲਾਂ ਖੋ-ਖੋ ਖੇਡਦੇ ਜਦੋਂ
ਉਦੋਂ ਚੰਗਾ ਹੁੰਦਾ ਸੀ ਨਜ਼ਾਰਾ ਅੱਧੀ ਛੁੱਟੀ ਦਾ
ਸਾਨੂੰ ਬੈਂਚ ਕਿੱਥੇ ਫੱਬਦੇ ਸੀ
ਜਦੋਂ ਬੈਠਣ ਪਿੱਛੇ ਲੜਦੇ ਸੀ
ਤੱਪੜ ਹੀ ਚੰਗੇ ਲੱਗਦੇ ਸੀ
ਬਰਾਂਡੇ ਹੀ ਏ.ਸੀ ਕਮਰੇ ਹੁੰਦੇ ਸੀ
ਰੱਖ ਬਲੈਕ ਬੋਰਡ ਕੁਰਸੀ ਉੱਪਰ
ਬੜੇ ਖੁਸ਼ ਹੁੰਦੇ ਸੀ
ਗਗਨ ਉਹ ਅਧਿਆਪਕਾਂ ਦਾ ਪਿਆਰ
ਹੌਸਲਾ ਦੁੱਗਣਾ ਕਰ ਦਿੰਦਾ ਸੀ
ਡਿੱਗ-ਡਿੱਗ ਕੇ ਫਿਰ ਉੱਠਣਾ
ਅਨੋਖਾ ਜਜ਼ਬਾ ਭਰ ਦਿੰਦਾ ਸੀ
ਧਾਲੀਵਾਲ ਉਹ ਜ਼ਿੰਦਗੀ ਬੜੀ ਰੰਗੀਨ ਸੀ
ਜੋ ਸਰਕਾਰੀ ਸਕੂਲ ਦੇ ਕਰੀਬ ਸੀ
ਜੋ ਰੱਬ ਵਰਗੇ ਅਧਿਆਪਕਾਂ ਦੇ ਕਰੀਬ ਸੀ ।
ਗਗਨਦੀਪ ਧਾਲੀਵਾਲ
ਝਲੂਰ ਬਰਨਾਲਾ 
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ ।
Previous articleਜਿੰਦਗੀ ਦਾ ਸਫਰ
Next articleਆਖਿਰ ਸਰਦੂਲ ਸਿਕੰਦਰ ਦੇ ਦੇਹਾਂਤ ਤੋਂ ਬਾਅਦ ਪੰਜਾਬ ਸਰਕਾਰ ਨੇ ਕੀਤੀ ਪਰਿਵਾਰ ਦੀ ਇਹ ਮਦਦ,ਪਤਨੀ ਨੇ ਕਹੀ ਸੀ ਇਹ ਵੱਡੀ ਗੱਲ