ਮਹਿਤਪੁਰ – (ਨੀਰਜ ਵਰਮਾ) ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਹਿਤਪੁਰ ਦੀ ਗਰਾਊਂਡ ਵਿੱਚ ਰੁੱਖ ਬੂਟੇ ਲਗਾਉਣ ਦਾ ਕੰਮ ਸ਼ੁਰੂ ਹੋਗਿਆ ਹੈ। ਸਰਦਾਰ ਧਰਮਿੰਦਰ ਸਿੰਘ ਤੇ ਸਰਦਾਰ ਸਤਵੀਰ ਸਿੰਘ ਦੁਅਾਰਾ ਦਾਨ ਕੀਤੇ 35 ਫਾਇਕਸ ਬੂਟਿਆਂ ਤੋਂ ਇਲਾਵਾ ਸ. ਨਿਰਮਲ ਸਿੰਘ ਧਾਲ਼ੀਵਾਲ਼ (ਕਨੇਡਾ ਨਿਵਾਸੀ) ਵੱਲੋਂ 3 ਹਜ਼ਾਰ ਦੇ ਹੋਰ ਬੂਟੇ ਇਸ ਇਲਾਕੇ ਦੇ ਲੜਕੀਆਂ ਦੇ ਪਹਿਲੇ ਰਨਿੰਗ ਟ੍ਰੈਕ ਦੀ ਸ਼ੋਭਾ ਵਧਾਉਣ ਗੇ। ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਡਾ. ਰਾਵਿੰਦਰ ਸਿੰਘ, ਸ਼੍ਰੀ ਨਰੇਸ਼ ਕੁਮਾਰ, ਸ਼੍ਰੀ ਵਰਿੰਦਰ ਸਿੰਘ ਤੇ ਸ਼੍ਰੀ ਗੁਰਮੀਤ ਸਿੰਘ ਦੀ ਪੂਰੀ ਮੱਦਦ ਨੌਜਵਾਨ ਗੁਰਪ੍ਰੀਤ ਸਿੰਘ ਲੋਹਗੜ੍ਹ ਤੇ ਜਸਕਰਨ ਸਿੰਘ ਆਦਰਮਾਨ ਵੀ ਕਰ ਰਹੇ ਹਨ।
INDIA ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਹਿਤਪੁਰ ਦੀ ਗਰਾਊਂਡ ਵਿੱਚ ਰੁੱਖ ਬੂਟੇ ਲਗਾਉਣ ਦਾ...