ਨੰਬਰਦਾਰ ਯੂਨੀਅਨ ਨੇ ਸ਼ਰਧਾ ਨਾਲ ਮਨਾਇਆ ਆਪਣਾ ਸਥਾਪਨਾ ਦਿਵਸ – ਅਸ਼ੋਕ ਸੰਧੂ ਨੰਬਰਦਾਰ

ਸਥਾਪਨਾ ਦਿਵਸ ਮੌਕੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਨੰਬਰਦਾਰ ਸਾਹਿਬਾਨ ਆਪਣੇ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨਾਲ ਤਸਵੀਰ ਖਿਚਵਾਉਂਦੇ ਹੋਏ।
*ਉੱਜੜ ਰਹੇ ਸਰਕਾਰੀ ਹਸਪਤਾਲ ਨੂਰਮਹਿਲ ਦਾ ਮੁੱਦਾ ਖੂਬ ਭੱਖਿਆ।*
ਨੂਰਮਹਿਲ – (ਹਰਜਿੰਦਰ ਛਾਬੜਾ) ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੀ ਇਹ ਵਿਸ਼ੇਸ਼ਤਾ ਹੈ ਕਿ ਯੂਨੀਅਨ ਵੱਲੋਂ ਜਦੋਂ ਵੀ ਕੋਈ ਸਮਾਗਮ ਜਾਂ ਮੀਟਿੰਗ ਕੀਤੀ ਜਾਂਦੀ ਹੈ ਤਾਂ ਲੋਕ ਹਿਤਾਂ ਦੀ ਗੱਲ, ਦੇਸ਼ ਭਗਤੀ ਦੀ ਗੱਲ ਯੂਨੀਅਨ ਦੇ ਮੁੱਦਿਆਂ ਤੋਂ ਪਹਿਲਾਂ ਕੀਤੀ ਜਾਂਦੀ ਹੈ। ਅੱਜ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਹੈਡ ਆਫ਼ਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਯੂਨੀਅਨ ਦੇ ਸੰਸਥਾਪਕ ਸਵਰਗੀ ਨੰਬਰਦਾਰ ਸਰੂਪ ਸਿੰਘ ਜੀ ਦੀ ਯਾਦ ਵਿੱਚ 26 ਮਾਰਚ ਦਾ ਸਥਾਪਨਾ ਦਿਵਸ ਯੂਨੀਅਨ ਦੇ ਜ਼ਿਲਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਹ ਸਥਾਪਨਾ ਦਿਵਸ 23 ਮਾਰਚ ਦੇ ਮਹਾਨ ਸ਼ਹੀਦ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਨੂੰ ਸਮਰਪਿਤ ਕੀਤਾ ਗਿਆ। ਹਾਜ਼ਰੀਨ ਨੰਬਰਦਾਰ ਸਾਹਿਬਾਨਾਂ ਨੇ ਜਿੱਥੇ ਸਵ: ਮਾਸਟਰ ਸਰੂਪ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ 23 ਮਾਰਚ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵੀ ਭੇਂਟ ਕੀਤੀਆਂ ਅਤੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਲਈ 2 ਮਿੰਟ ਦਾ ਮੌਨ ਵਰਤ ਰੱਖਕੇ ਦੇਸ਼ ਪ੍ਰਤੀ ਆਪਣਾ ਫ਼ਰਜ਼ ਨਿਭਾਇਆ। ਧੀਆਂ ਦੇ ਸਤਿਕਾਰ ਨੂੰ ਅਹਿਮੀਅਤ ਦੇਣ ਖ਼ਾਤਿਰ ਯੂਨੀਅਨ ਪ੍ਰਧਾਨ ਨੇ ਜਯੋਤੀ ਪ੍ਰਚੰਡ ਦੀ ਰਸਮ ਧੀ ਰਾਣੀ ਕਮਲਪ੍ਰੀਤ ਕੌਰ ਚੱਕ ਸਾਹਬੂ ਪਾਸੋਂ ਕਰਵਾਈ ਅਤੇ ਹੋਰ ਜਰੂਰੀ ਰਸਮਾਂ ਯੂਨੀਅਨ ਦੇ ਬਜ਼ੁਰਗ ਨੰਬਰਦਾਰ ਆਗੂਆਂ ਪਾਸੋਂ ਅਦਾ ਕਾਰਵਾਈਆਂ।
                ਨੰਬਰਦਾਰ ਯੂਨੀਅਨ ਦੇ ਬੁਲਾਰਿਆਂ ਨੇ ਪੰਜਾਬ ਸਰਕਾਰ ਪ੍ਰਤੀ ਵੀ ਆਪਣਾ ਗੁੱਸਾ ਜ਼ਾਹਿਰ ਕੀਤਾ ਕਿਉਂਕਿ ਪੰਜਾਬ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ ਉਹਨਾਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਯੂਨੀਅਨ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨ ਲਈ ਕਾਨੂੰਨ ਬਣਾਇਆ ਜਾਵੇ ਅਤੇ ਮਾਣ-ਭੱਤਾ 5000/- ਰੁ: ਪ੍ਰਤੀ ਮਹੀਨਾ ਕੀਤਾ ਜਾਵੇ। ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਸਮੇਤ ਨੂਰਮਹਿਲ ਇਲਾਕੇ ਦੇ ਸਮੂਹ ਨੰਬਰਦਾਰਾਂ ਨੇ ਸਾਂਝੇ ਤੌਰ ਤੇ ਇਲਾਕੇ ਦੀਆਂ ਔਰਤਾਂ, ਮਰਦਾਂ ਅਤੇ ਬੱਚਿਆਂ ਦੀਆਂ ਸੁੱਖ ਸੁਵਿਧਾਵਾਂ ਵਾਸਤੇ ਪੰਜਾਬ ਸਰਕਾਰ ਤੋਂ ਵਿਸ਼ੇਸ਼ ਮੰਗ ਕੀਤੀ ਹੈ ਕਿ ਨੂਰਮਹਿਲ ਦਾ ਸਰਕਾਰੀ ਹਸਪਤਾਲ ਜਿਸ ਪਾਸ ਆਪਣੀ ਵਧੀਆ ਕਿਸਮ ਦੀ ਬਿਲਡਿੰਗ ਹੈ ਪਰ ਡਾਕਟਰਾਂ ਦੀ ਘਾਟ ਅਤੇ ਆਧੁਨਿਕ ਮਸ਼ੀਨਾਂ ਨਾ ਹੋਣ ਕਾਰਨ ਹਸਪਤਾਲ ਲਗਭਗ ਉੱਜੜ ਹੀ ਚੁੱਕਾ ਹੈ। ਲੋਕ ਡਾਕਟਰਾਂ ਦੀ ਕਮੀ ਕਾਰਣ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ, ਇਲਾਜ ਪੱਖੋਂ ਦੁੱਖੀ ਹਨ। ਮੰਗ ਕੀਤੀ ਕਿ ਫੌਰੀ ਐਕਸ਼ਨ ਲੈਕੇ ਹਰ ਬਿਮਾਰੀ ਦੇ ਯੋਗ ਡਾਕਟਰ ਨਿਯੁਕਤ ਕੀਤੇ ਜਾਣ ਨਹੀਂ ਤਾਂ ਨੰਬਰਦਾਰ ਯੂਨੀਅਨ ਦੇ ਆਗੂ ਤਿੱਖਾ ਸੰਘਰਸ਼ ਕਰਨ ਲਈ ਬੇਬੱਸ ਹੋ ਜਾਣਗੇ। ਬੁਲਾਰਿਆਂ ਨੇ ਤਹਿਸੀਲਾਂ ਸਮੇਤ ਪੰਜਾਬ ਦੇ ਹਰ ਵਿਭਾਗ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਅਤੇ ਨੌਜਵਾਨਾਂ ਦੀਆਂ ਨਸ਼ਿਆਂ ਕਾਰਣ ਦਿਨ ਪ੍ਰਤੀ ਦਿਨ ਹੋ ਰਹੀਆਂ ਮੌਤਾਂ ਪ੍ਰਤੀ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਪ੍ਰਸ਼ਾਸਨ ਪਾਸੋਂ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਯੂਨੀਅਨ ਨੇ ਇਹ ਵੀ ਮੰਗ ਕੀਤੀ ਹੈ ਕਿ ਹਰ ਪਿੰਡ ਵਿੱਚ ਔਰਤਾਂ ਨੂੰ ਨੰਬਰਦਾਰੀ ਦੇਣ ਵਾਸਤੇ ਇੱਕ ਅਸਾਮੀ ਜਰੂਰ ਰਾਖਵੀਂ ਕੀਤੀ ਜਾਵੇ।
                 ਇਸ ਸਥਾਪਨਾ ਦਿਵਸ ਮੌਕੇ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ , ਤਹਿਸੀਲ ਪ੍ਰਧਾਨ ਨਕੋਦਰ ਗੁਰਬਚਨ ਲਾਲ, ਯੂਨੀਅਨ ਦੇ ਸੈਕਟਰੀ ਜਗਦੀਸ਼ ਸਿੰਘ, ਪੀ.ਆਰ.ਓ ਜਗਨ ਨਾਥ ਚਾਹਲ, ਡਾਇਰੈਕਟਰ ਸਰਪੰਚ ਚਰਣ ਸਿੰਘ ਰਾਜੋਵਾਲ ਅਤੇ ਗੁਰਮੇਲ ਸਿੰਘ ਨਾਹਲ, ਮਹਿਲਾ ਨੰਬਰਦਾਰ ਬਲਵਿੰਦਰ ਕੌਰ ਚੱਕ ਸਾਹਬੂ, ਹਰਜੀਤ ਕੌਰ, ਰਤਨ ਰਾਏ ਨਕੋਦਰ, ਸਰਵਣ ਸਿੰਘ ਚੱਕ ਵੇਂਡਲ, ਰਮੇਸ਼ ਲਾਲ ਤਲਵਣ, ਹਰਪਾਲ ਸਿੰਘ ਪੁਆਦੜਾ, ਅਜੀਤ ਰਾਮ ਤਲਵਣ, ਦਿਲਾਵਰ ਸਿੰਘ ਗੁਮਟਾਲੀ, ਹਰਜੀਤ ਸਿੰਘ ਦੋਸਾਂਝ ਕਲਾਂ, ਅਮਰਜੀਤ ਗੁਮਟਾਲੀ, ਲਾਭ ਸਿੰਘ ਸਿੰਘਪੁਰ, ਮਹਿੰਦਰ ਸਿੰਘ ਨਾਹਲ, ਅਮਰੀਕ ਸਿੰਘ ਦੋਸਾਂਝ ਕਲਾਂ, ਦਰਸ਼ਨ ਲਾਲ ਬੀੜ ਬਾਲੋਕੀ, ਅਵਤਾਰ ਸਿੰਘ ਕੰਦੋਲਾ ਕਲਾਂ, ਸੰਦੀਪ ਸਿੰਘ ਬਾਠ, ਹਰਭਜਨ ਸਿੰਘ ਭੰਡਾਲ ਬੂਟਾ, ਅਮਰੀਕ ਸਿੰਘ ਧਾਰੀਵਾਲ, ਸਤਨਾਮ ਸਿੰਘ ਹਰਦੋ ਸੰਘਾ, ਦਲਜੀਤ ਸਿੰਘ ਭੱਲੋਵਾਲ, ਕਸ਼ਮੀਰ ਸਿੰਘ ਚੱਕ ਸਾਹਬੂ, ਸੋਹਣ ਸਿੰਘ ਨਾਹਲ, ਬੱਗੜ ਰਾਮ ਬਿਲਗਾ, ਗੁਰਦੇਵ ਸਿੰਘ ਨਾਗਰਾ, ਤਰਸੇਮ ਸਿੰਘ ਨਾਹਲ, ਅਜੈਬ ਸਿੰਘ ਸੰਗੋਵਾਲ, ਬਨਾਰਸੀ ਦਾਸ ਬੀਟਲਾਂ, ਰੋਸ਼ਨ ਸਿੰਘ ਮਹੇੜੂ, ਹਰਮੇਲ ਚੰਦ ਦਾਦੂਵਾਲ, ਸੰਤੋਖ ਸਿੰਘ ਮਹੇੜੂ, ਜਰਨੈਲ ਸਿੰਘ ਗਦਰਾ, ਰਮੇਸ਼ ਲਾਲ ਬੁਰਜ ਹਸਨ, ਭਜਨ ਸਿੰਘ ਤਲਵਣ, ਮੰਗਲ ਸਿੰਘ ਟੁੱਟ ਕਲਾਂ, ਗੁਰਮੇਲ ਚੰਦ ਭੰਗਾਲਾ, ਮਹਿੰਗਾ ਰਾਮ ਫਤਿਹਪੁਰ, ਜਸਵਿੰਦਰ ਸਿੰਘ ਨਾਨੋ ਮਜ਼ਾਰਾ, ਹਰਜਿੰਦਰ ਸਿੰਘ ਦੋਸਾਂਝ ਕਲਾਂ, ਅਵਤਾਰ ਸਿੰਘ ਜੰਡਿਆਲਾ, ਜਸਵੀਰ ਸਿੰਘ ਕਾਜਲਾ, ਤਰਸੇਮ ਸਿੰਘ ਕੰਗਨਾ, ਦਿਨਕਰ ਸੰਧੂ ਤੋਂ ਇਲਾਵਾ ਹੋਰ ਬਹੁਤ ਸਾਰੇ ਹਾਜ਼ਰੀਨ ਨੰਬਰਦਾਰ ਸਾਹਿਬਾਨਾਂ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਨਮੁੱਖ ਰੱਖਦਿਆਂ ਜਬਰ ਜ਼ੁਲਮ ਖਿਲਾਫ਼ ਅਤੇ ਲੋਕ ਹਿਤ ਦੇ ਮਸਲਿਆਂ ਲਈ ਡੱਟਕੇ ਖੜੇ ਹੋਣ ਦਾ ਪ੍ਰਣ ਲਿਆ।
Previous articleਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਹਿਤਪੁਰ ਦੀ ਗਰਾਊਂਡ ਵਿੱਚ ਰੁੱਖ ਬੂਟੇ ਲਗਾਉਣ ਦਾ ਕੰਮ ਸ਼ੁਰੂ
Next articleCALL FOR ACTION OVER DECLINING SCHOOL RESULTS