ਸਰਕਾਰਾਂ

(ਸਮਾਜ ਵੀਕਲੀ)

ਜੇ  ਸਰਕਾਰਾਂ, ਚੰਗੀਆਂ ਹੁੰਦੀਆਂ
ਕਦੋਂ ਪੰਜਾਬ ਚ,ਤੰਗੀਆਂ ਹੁੰਦੀਆਂ

ਸਾਡੀ ਹੋਂਦ ਤੇ,ਸਾਡੀਆਂ ਮਿੱਟੀਆ
ਕੁਰਸੀ ਦੀ ਹੀ ਖਾਤਰ ਵਿਕੀਆ
ਇਹਨਾਂ ਨੂੰ ਬੱਸ ਚੌਧਰ ਪਿਆਰੀ
ਖ਼ੂਹ ਵਿੱਚ ਜਾਵੇ ਦੁਨੀਆਂ ਦਾਰੀ
ਜੇ ਕਿਰਸਾਨ, ਹਿਤੈਸ਼ੀ ਹੁੰਦੀਆਂ
ਨਾ,ਧਰਨੇ ਤੇ ਜਥੇਬੰਦੀਆਂ ਹੁੰਦੀਆਂ…….

ਅਸੀਂ ਖੇਤਾਂ ਦੇ ਪੁੱਤ ਸਿੱਧੇ ਸਾਦੇ
ਸਾਰੇ  ਹੀ ਰੱਖਦੇ ਨੇਕ ਇਰਾਦੇ
ਬੜੇ ਸਾਊ  ਸਾਡੇ ਬਾਬੇ ਦਾਦੇ
ਚਾਹੁੰਦੇ ਨਹੀ ਹਾਂ ਖੂਨ ਖਰਾਬੇ
ਉਹਨਾਂ ਵਿੱਚ ਹਥਿਆਰ ਦਿਓ ਨਾ,
ਜੋ ਹੱਥ ਦਾਤੀਆ ਰੰਬੀਆਂ ਹੁੰਦੀਆਂ…….

ਅਸੀਂ ਮਾਂ ਬਰਾਬਰ ਧਰਤੀ ਮੰਨਦੇ
ਜੇ ਧਰਤੀ ਏ  ਤਾਂ ਹਸਤੀ ਮੰਨਦੇ
ਹਸਤੀ ਨੂੰ ਨਹੀਂ ਸਸਤੀ ਮੰਨਦੇ
ਜੋ ਲਿਖ ਭੇਜੀ ਨਾ,ਤਖ਼ਤੀ ਮੰਨਦੇ
ਸਾਡੀਆਂ ਪਹੀਆਂ ਵੱਟਾਂ ਬੰਨ੍ਹੇ
ਸਾਡੀਆਂ ਇੰਜਣ ਬੰਬੀਆਂ ਹੁੰਦੀਆਂ…….

ਹੁਣ ਇਕ ਪਾਸਾ ਕਰ ਜਾਵਾਂਗੇ
ਮਾਰ ਦੇਣਾ ਜਾਂ ਮਰ ਜਾਵਾਂਗੇ
ਇਹ ਨਾ,ਸੋਚੀਓ ਡਰ ਜਾਵੇਂਗਾ
ਤਖ਼ਤਾਂ ਦੇ ਨਾਲ ਲੜ ਜਾਵੇਂਗਾ
ਠੰਡੇ ਸਿੱਟੇ ਮਾਰਨ ਨਾਲ ਨਾ,
ਕਦੇ ਬਗਾਵਤਾਂ ਠੰਡੀਆਂ ਹੁੰਦੀਆਂ…….

ਦੀਪ ਰਾਊਕੇ ਮੋਗਾ
+97431283021

Previous articleਗਾਇਕੀ ਅਤੇ ਅਦਾਕਾਰੀ ਦਾ ਸੁਮੇਲ
Next articleਮੈਰੀਪੁਰ ਵਿਖੇ ਇਕ ਰੋਜ਼ਾ ਵੋਟਰ ਜਾਗਰੂਕਤਾ ਕੈਂਪ ਆਯੋਜਿਤ