ਈਡੀ ਡਾਇਰੈਕਟਰ ਨੂੰ ਐਕਸਟੈਨਸ਼ਨ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ

ਨਵੀਂ ਦਿੱਲੀ (ਸਮਾਜ ਵੀਕਲੀ):  ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਾਇਰੈਕਟਰ ਸੰਜੈ ਕੁਮਾਰ ਮਿਸ਼ਰਾ ਨੂੰ ਦਿੱਤੀ ਐਕਸਟੈਨਸ਼ਨ ਦਾ ਮਾਮਲਾ ਸੁਪਰੀਮ ਕੋਰਟ ਪੁੱਜ ਗਿਆ ਹੈ। ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਕੌਮੀ ਤਰਜਮਾਨ ਸਾਕੇਤ ਗੋਖਲੇ ਨੇ ਸਿਖਰਲੀ ਅਦਾਲਤ ਦਾ ਰੁਖ਼ ਕਰਦਿਆਂ ਕੇਂਦਰੀ ਵਿਜੀਲੈਂਸ ਕਮਿਸ਼ਨ ਐਕਟ ਦੀ ਧਾਰਾ 25 ਤਹਿਤ ਈਡੀ ਡਾਇਰੈਕਟਰ ਦੇ ਕਾਰਜਕਾਲ ’ਚ ਵਾਧੇ ਨੂੰ ਅਵੈਧ ਦੱਸਿਆ ਹੈ। ਪਟੀਸ਼ਨਰ ਨੇ ਕਿਹਾ ਕਿ ਮਿਸ਼ਰਾ ਨੂੰ ਦਿੱਤੀ ਐਕਸਟੈਨਸ਼ਨ ਸਿਖਰਲੀ ਅਦਾਲਤ ਵੱਲੋਂ ਸਤੰਬਰ 2021 ਵਿੱਚ ਦਿੱਤੇ ਹਾਲੀਆ ਫੈਸਲੇ ਦੀ ਖਿਲਾਫ਼ਵਰਜ਼ੀ ਹੈ। ਪਟੀਸ਼ਨ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਮਿਸ਼ਰਾ ਨੇ ਅਚੱਲ ਜਾਇਦਾਦ ਦੇ ਵੇਰਵੇ ਵਾਲੀਆਂ ਸਾਲ 2018, 2019, 2020 ਦੀਆਂ ਸਾਲਾਨਾ ਰਿਟਰਨਾਂ ਸਮੇਂ ਸਿਰ ਨਹੀਂ ਭਰੀਆਂ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੱਦਾਖ: ਭਾਜਪਾ ਨੂੰ ਝਟਕਾ ਦੇ ਕੇ ਐਨਸੀ ਨੇ ਸੱਤਾ ਬਰਕਰਾਰ ਰੱਖੀ
Next article‘ਆਪ’ ਵਿੱਚ ਸ਼ਾਮਲ ਹੋਏ ਸਾਬਕਾ ਪੁਲੀਸ ਅਧਿਕਾਰੀ ਨੂੰ ਛਾਪਿਆਂ ਤੇ ਕੇਸਾਂ ਦਾ ਖ਼ਦਸ਼ਾ