ਮੈਰੀਪੁਰ ਵਿਖੇ ਇਕ ਰੋਜ਼ਾ ਵੋਟਰ ਜਾਗਰੂਕਤਾ ਕੈਂਪ ਆਯੋਜਿਤ

ਕੈਪਸਨ - ਮੈਰੀ ਪੁਰ ਵਿਖੇ ਇਕ ਰੋਜ਼ਾ ਵੋਟਰ ਜਾਗਰੂਕਤਾ ਕੈਂਪ ਦੌਰਾਨ ਆਂਗਨਵਾੜੀ ਵਰਕਰਾਂ ਤੇ ਹੋਰ ...ਚੋਪੜਾ

ਕਪੂਰਥਲਾ (ਕੌੜਾ) (ਸਮਾਜ ਵੀਕਲੀ) : -ਜ਼ਿਲ੍ਹਾ ਡਿਪਟੀ ਕਮਿਸ਼ਨਰ ਕਪੂਰਥਲਾ – ਕਮ- ਜ਼ਿਲ੍ਹਾ ਚੋਣ ਅਫਸਰ ਦੇ ਹੁਕਮਾਂ ਅਤੇ ਜ਼ਿਲ੍ਹਾ ਕੋਆਰਡੀਨੇਟਰ ਉਪ ਮੰਡਲ ਮਜਿਸਟਰੇਟ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਦੀ ਰਹਿਨੁਮਾਈ ਹੇਠ  ਰਾਜੀਵ ਰਾਜੀਵ ਢੰਡਾ ਬਾਲ ਵਿਕਾਸ ਪ੍ਰੋਜੈਕਟ ਅਫਸਰ ਸੁਲਤਾਨਪੁਰ ਲੋਧੀ ਵੱਲੋਂ ਅੱਜ ਪਿੰਡ  ਮੈਰੀਪੂਰ  ਵਿੱਖੇ ਇਕ ਰੋਜ਼ਾ  ਵੋਟਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਉਕਤ ਵੋਟਰ ਜਾਗਰੂਕਤਾ ਕੈਂਪ ਦੌਰਾਨ  ਸਰਕਲ ਸੁਪਰਵਾਈਜਰਾਂ ਅਤੇ ਆਂਗਨਵਾੜੀ ਵਰਕਰਾਂ ਵੱਲੋਂ 1 ਜਨਵਰੀ 2021 ਤਕ 18 ਸਾਲ  ਉਮਰ ਪੂਰੀ ਕਰਦੇ  ਲੜਕੇ ਲੜਕੀਆਂ ਨੂੰ ਨਵੀਆਂ ਵੋਟਾਂ ਬਣਾਉਣ  ਲਈ ਪ੍ਰੇਰਿਤ ਕੀਤਾ ਗਿਆ ।

ਪਿੰਡ ਦੀਆਂ ਨਵੀਆਂ ਵਿਆਹੀਆਂ ਔਰਤਾਂ ਅਤੇ  ਦਿਵਆਂਗ  ਵਿਅਕਤੀਆਂ ਨੂੰ ਵੋਟਾਂ ਬਣਾਉਣ ਦਾ ਸ਼ਪੈਸ਼ਲ ਸੰਦੇਸ਼ ਦਿੱਤਾ ਗਿਆ। ਉਕਤ ਵੋਟਰ ਜਾਗਰੂਕਤਾ ਕੈਂਪ ਦੌਰਾਨ ਲੋਕਾਂ ਨੂੰ ਡੇਂਗੂ ਬੁਖਾਰ  ਅਤੇ ਇਸ ਤੋਂ ਬਚਾਅ ਸਬੰਧੀ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ। ਆਂਗਣਵਾੜੀ ਵਰਕਰ ਮੈਡਮ ਨੀਲਮ ਰਾਣੀ ਮੇਰੀਪੁਰ ਨੇ ਲੋਕਾਂ ਨੂੰ ਵੋਟਾਂ ਦੇ ਕਾਨੂੰਨੀ ਅਧਿਕਾਰ ਅਤੇ ਵਰਤੋਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਸ੍ਰੀਮਤੀ ਬਲਵਿੰਦਰ ਕੌਰ ਸ੍ਰੀਮਤੀ ਸਰਬਜੀਤ ਕੌਰ ਬੀਬੀ ਗਿੰਦੋ, ਬੀਬੀ ਜਗੀਰ ਕੌਰ, ਬੀਬੀ ਜੋਗਿੰਦਰ ਕੌਰ, ਬੀਬੀ ਮਨਜੀਤ ਕੌਰ, ਤੋਂ ਇਲਾਵਾ ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਨੇ ਵੋਟਰ ਜਾਗਰੂਕਤਾ ਕੈਂਪ ਉਤਸ਼ਾਹ ਨਾਲ ਹਿੱਸਾ ਲਿਆ।

Previous articleਸਰਕਾਰਾਂ
Next articleਕਿਸਾਨ ਮਜ਼ਦੂਰ ਮੁਲਾਜ਼ਮ ਸੰਘਰਸ਼ ਕਮੇਟੀ ਦੀ ਕੀਤੀ ਸਥਾਪਨਾ