ਪ੍ਰਾਇਮਰੀ ਪੱਧਰ ਤੋਂ ਹੀ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਇਕ ਪਵਿੱਤਰ ਕਾਰਜ- ਕੁਲਦੀਪ ਸਿੰਘ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਸਿੱਖਿਆ ਵਿਭਾਗ ਦੇ ਆਦੇਸ਼ਾਂ ਤਹਿਤ ਮਿੰਨੀ ਪ੍ਰਾਇਮਰੀ ਖੇਡਾਂ ਦੀ ਲੜੀ ਦੇ ਤਹਿਤ ਕਲੱਸਟਰ ਪੱਧਰੀ ਟੂਰਨਾਮੈਂਟ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੁਹੱਬਲੀਪੁਰ ਵਿਖੇ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋਇਆ। ਜਿਸ ਵਿੱਚ ਕਲੱਸਟਰ ਮਹੁੱਬਲੀਪੁਰ ਦੇ ਅਧੀਨ ਆਉਂਦੇ 11 ਪ੍ਰਾਇਮਰੀ ਸਕੂਲਾਂ ਦੇ ਵੱਖ ਵੱਖ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ । ਇਸ ਦੌਰਾਨ ਕਬੱਡੀ ,ਖੋ ਖੋ, ਲੌਂਗ ਜੰਪ , ਰੱਸਾਕੱਸੀ, ਕੁਸ਼ਤੀ ਆਦਿ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਇਸ ਤੋਂ ਪਹਿਲਾਂ ਉਸ ਦੋ ਰੋਜ਼ਾ ਇਸ ਟੂਰਨਾਮੈਂਟ ਦਾ ਉਦਘਾਟਨ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ ਨੇ ਕੀਤਾ। ਉਦਘਾਟਨ ਕਰਨ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਉਪਰੰਤ ਕੁਲਦੀਪ ਸਿੰਘ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇੱਕ ਅਹਿਮ ਅੰਗ ਹਨ।
ਉਨ੍ਹਾਂ ਕਿਹਾ ਕਿ ਪ੍ਰਾਇਮਰੀ ਪੱਧਰ ਤੋਂ ਹੀ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਇਕ ਪਵਿੱਤਰ ਕਾਰਜ ਹੈ । ਉਨ੍ਹਾਂ ਨੇ ਕਲੱਸਟਰ ਦੇ ਸਮੂਹ ਅਧਿਆਪਕਾਂ ਨੂੰ ਆਪਣੇ ਆਪਣੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਦੀ ਵਿਸ਼ੇਸ਼ ਅਪੀਲ ਕੀਤੀ।ਉਹਨਾਂ ਵਿਦਿਆਰਥੀਆਂ ਖਿਡਾਰੀਆਂ ਨੂੰ ਵੀ ਖੇਡ ਨੂੰ ਖੇਡ ਦੀ ਭਾਵਨਾ ਨਾਲ ਹੀ ਖੇਡਣ ਲਈ ਪ੍ਰੇਰਿਤ ਕੀਤਾ। ਟੂਰਨਾਮੈਂਟ ਦੌਰਾਨ ਜਿਥੇ ਹੈੱਡ ਟੀਚਰ ਜਸਪਾਲ ਸਿੰਘ ,ਹੈੱਡ ਟੀਚਰ ਅਜੇ ਗੁਪਤਾ, ਕਮਲਜੀਤ ਸਿੰਘ, ਸਰਬਜੀਤ ਸਿੰਘ , ਕੰਵਲਪ੍ਰੀਤ ਸਿੰਘ , ਬਰਿੰਦਰ ਸਿੰਘ ਰਾਜਦੀਪ ਕੌਰ , ਬਰਿੰਦਰ ਜੈਨ, ਬਿੰਦੂ ਜਸਵਾਲ ਆਦਿ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਮੁਕਾਬਲਿਆਂ ਦੌਰਾਨ ਜਿੱਥੇ ਰੈਫਰੀ ਤੇ ਕੋਚ ਦੀ ਭੂਮਿਕਾ ਨਿਭਾਉਂਦੇ ਹੋਏ ਵੱਖ ਵੱਖ ਟੀਮਾਂ ਦੀ ਚੋਣ ਕੀਤੀ। ਉੱਥੇ ਹੀ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly