ਸਮਝੋ

ਬਿੰਦਰ ਇਟਲੀ
(ਸਮਾਜ ਵੀਕਲੀ)
ਮਾਂ ਪਿਓ ਨੂੰ  ਸੁੱਖ  ਦੇਣਾ  ਜੇਕਰ
ਖ਼ੁਦ  ਪੈਰਾਂ  ਤੇ   ਖੜਨਾ    ਸਿਖੋ
ਜਿਂਦਗੀ  ਜੀਣਾ  ਚਾਹੁੰਦੇ  ਜੇਕਰ
ਮੁਸ਼ਕਿਲਾ ਦੇ ਨਾਲ ਲੜਨਾ ਸਿਖੋ
ਸੋਚ   ਉਚੇਰੀ  ਕਰਨੀ    ਜੇਕਰ
ਸੱਚ  ਦਾ    ਪਲਾਂ  ਫੜਨਾ  ਸਿਖੋ
ਉਚੀ  ਮੰਜ਼ਿਲ   ਪਾਉਣੀ  ਜੇਕਰ
ਪਹਿਲੀ    ਸੀੜੀ  ਚੜਨਾ  ਸਿਖੋ
ਸਮਾਜ ਜਗਾਉਣਾ ਜੇਕਰ ਬਿੰਦਰਾ
ਖ਼ੁਦ  ਨੂੰ   ਪਹਿਲਾਂ  ਪੜਨਾ ਸਿਖੋ
ਬਿੰਦਰ (ਜਾਨ ਏ ਸਾਹਿਤ) ਇਟਲੀ
Previous articleमैंनस यूनियन ने भारत सरकार से कृषि सुधार के तीनों विवादित कानूनों को वापस करने की मांग की
Next articleकिसानों के समर्थन में दिल्ली घेराव में पहुंचे आर.सी.एफ, डीएमडब्ल्यू पटियाला व नॉर्दर्न रेलवे के रेलकर्मी