ਰਾਜਪਾਲ ਦੇ ਨਾਮ ਤੇ ਭੇਜਿਆ ਮੰਗ ਪੱਤਰ
(ਸਮਾਜਵੀਕਲੀ): ਕਰੋਨਾ ਵਾਇਰਸ ਦੀ ਅੱਗ ਪੂਰੇ ਵਿਸ਼ਵ ਨੂੰ ਨਿਗਲਣ ਵਾਸਤੇ ਮੂੰਹ ਖੋਲ ਕੇ ਭਸਮ ਕਰਨ ਲਈ ਪੂਰਾ ਜ਼ੋਰ ਲਗਾ ਰਹੀ ਹੈ ਸਾਰਾ ਸੰਸਾਰ ਇਸ ਬੀਮਾਰੀ ਨੂੰ ਹਰਾਉਣ ਲਈ ਇੱਕ ਮੁੱਠ ਹੋ ਕੇ ਮੁਕਾਬਲਾ ਕਰ ਰਿਹਾ ਹੈ ਸੰਸਾਰ ਭਰ ਦੇ ਦੇਸ਼ਾਂ ਦੀ ਅਰਥ ਵਿਵਸਥਾ ਚਰਮਰਾ ਗਈ ਹੈ ਅਤੇ ਦੁਨੀਆਂ ਭਰ ਦੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਜੁਗਾਡ਼ ਦਾ ਫਿਕਰ ਲੱਗਾ ਹੋਇਆ ਹੈ ਸਰਕਾਰਾਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ ਪ੍ਰੰਤੂ ਦੂਜੇ ਪਾਸੇ ਇਸ ਨਾਜ਼ੁਕ ਦੌਰ ਵਿੱਚ ਕੁਝ ਸ਼ਰਾਰਤੀ ਅਨਸਰ ਦੇਸ਼ ਵਿੱਚ ਅਗਜਨੀ ਦਾ ਮਾਹੌਲ ਪੈਦਾ ਕਰਨ ਲਈ ਘਿਣਾਉਣੀਆਂ ਹਰਕਤਾਂ ਦੀ ਸੀਮਾ ਟੱਪ ਕੇ ਗੁਰੂਆਂ ਰਹਿਬਰਾਂ ਦੀ ਬੇਅਦਬੀ ਕਰਨ ਤੇ ਲੱਗੇ ਹੋਏ ਹਨ ਹਾਲਾਂਕਿ ਗੁਰੂ ਰਹਿਬਰ ਮਾਣ ਸਨਮਾਨ ਦੀਆਂ ਹੱਦਾਂ ਤੋਂ ਪਰੇ ਹਨ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਐਸ ਐਸ ਪੀ ਹੁਸ਼ਿਆਰਪੁਰ ਰਾਹੀਂ ਰਾਜਪਾਲ ਪੰਜਾਬ ਦੇ ਨਾਮ ਤੇ ਇੱਕ ਮੰਗ ਪੱਤਰ ਭੇਜਿਆ ਜਿਸ ਵਿੱਚ ਰਾਜਪਾਲ ਤੋਂ ਮੰਗ ਕੀਤੀ ਕਿ ਪਿਛਲੇ ਦਿਨੀਂ ਇੱਕ ਤਬਾਕੂੰ ਦੀ ਡੱਬੀ ਉੱਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸਰੂਪ ਲਗਾ ਕੇ ਬਾਜ਼ਾਰ ਵਿੱਚ ਵੇਚਿਆ ਜਾ ਰਿਹਾ ਹੈ ਇਸ ਦੀ ਪਡ਼ਤਾਲ ਕਰਕੇ ਜਿਨ੍ਹਾਂ ਲੋਕਾਂ ਨੇ ਇਹ ਘਿਨੌਣੀ ਹਰਕਤ ਕੀਤੀ ਹੈ ਉਨ੍ਹਾਂ ਉੱਪਰ ਪਰਚਾ ਦਰਜ ਕਰਕੇ ਉਹਨਾ ਨੂੰ ਗ੍ਰਿਫਤਾਰ ਕੀਤਾ ਜਾਵੇ ਬੇਗਮਪੁਰਾ ਟਾਈਗਰ ਫੋਰਸ ਫਿਰ ਵੀ ਜਾਂਚ ਦੀ ਮੰਗ ਕਰਕੇ ਇਸ ਪਿੱਛੇ ਅਗਜਕਤਾ ਫੈਲਾਉਣ ਵਾਲੇ ਅਸਲੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਯਕੀਨੀ ਚਾਹੁੰਦੀ ਹੈ ਅਗਰ ਫ਼ੈਕਟਰੀ ਵਾਲੇ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਉੱਪਰ ਸਖ਼ਤ ਕਾਰਵਾਈ ਦੇ ਨਾਲ ਨਾਲ ਫੈਕਟਰੀ ਨੂੰ ਵੀ ਸੀਲ ਕੀਤਾ ਜਾਵੇ ਆਗੂਆਂ ਨੇ ਕਿਹਾ ਕਿ ਰਵਿਦਾਸੀਆ ਕੌਮ ਵਲੋ ਇਸ ਬੇਅਦਬੀ ਨੂੰ ਸਹਿਨ ਨਹੀਂ ਕੀਤਾ ਜਾਵੇਗਾ ਦੁਨੀਆਂ ਕਰੋਨਾ ਵਾਇਰਸ ਦੀ ਮਾਰ ਝੱਲ ਰਹੀ ਹੈ ਪ੍ਰੰਤੂ ਸੋਸ਼ਲ ਮੀਡੀਆ ਉੱਪਰ ਇਹ ਮਸਲਾ ਭਖਿਆ ਹੋਇਆ ਹੈ ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕੇ ਖੁਦ ਇਸ ਘਟਨਾ ਦੀ ਨਿੰਦਾ ਕਰੇ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇ ਇਸ ਮੌਕੇ ਚੇਅਰਮੈਨ ਤਰਸੇਮ ਦੀਵਾਨਾ ਕੌਮੀ ਪ੍ਰਧਾਨ ਅਸ਼ੋਕ ਸੱਲਣ, ਕੌਮੀ ਜਨਰਲ ਸਕੱਤਰ ਅਵਤਾਰ ਬਸੀ ਖਵਾਜੂ, ਪੰਜਾਬ ਪ੍ਰਧਾਨ ਤਾਰਾ ਚੰਦ, ਬੱਬੂ ਸਿੰਗਡ਼ੀਵਾਲ, ਜਿਲ੍ਹਾ ਪ੍ਰਧਾਨ ਅਮਰਜੀਤ ਸੰਧੀ, ਸੁੱਖਦੇਵ ਅਸਲਾਮਾਬਾਦ, ਜਿਲ੍ਹਾ ਉੱਪ ਪ੍ਰਧਾਨ ਬੀਰਪਾਲ ਠਰੋਲੀ, ਜੱਸਾ ਠਰੋਲੀ ਆਦਿ ਹਾਜਰ ਸ਼ਨ ।