ਫਿੱਕਾ ਬੋਲਣ ਨਾਲ ਮਨ ਅਤੇ ਤਨ ਵੀ ਫਿੱਕੇ ਹੁੰਦੇ ਨੇ ਲੋਕ ਵੀ ਉਸਨੁੰ ਫਿੱਕਾ ਹੀ ਸੱਦਦੇ ਨੇ ਇਹ ਬਾਣੀ ਦੀ ਵਿਚਾਰ ਹੈ, ਜੁਬਾਨ ਵਿਚੋ ਨਿਕਲੀ ਗਲ ਕਮਾਨੋ ਨਿਕਲਿਆ ਤੀਰ ਕਦੇ ਵਾਪਸ ਨਹੀ ਪੈਦੇ , ਰਿਸ਼ਤਾ ਅਤੇ ਮਕਾਨ ਸੋਚ ਸਮਙ ਕੇ ਬਣਾਉਣੇ ਚਾਹੀਦੇ ਹਨ,ਇਹ ਦੋਨੋ ਤੋੜਕੇ ਦੁਬਾਰਾ ਬਣਾਉਣੇ ਬੜੇ ਅੋਖੇ ਨੇ , ਚੰਗੇ ਨਾਲ ਨਾਤਾ ਜੁੜ ਜਾਵੇ ਜਿੰਦਗੀ ਸਵਰਗ ਬਣ ਜਾਦੀ ਮਾੜੇ ਨਾਲ ਨਰਕ ,ਅਸਮਾਨ ਵਿਚੋ ਇਕੋ ਟਾਇਮ ਮੀਹ ਦੀਆ ਦੋ ਬੂਦਾ ਪਈਆ ਇਕ ਸਮੁੰਦਰ ਵਿਚ ਡਿੱਗਕੇ ਸਮੁੰਦਰ ਰੂਪ ਬਣ ਗਈ ਇੱਕ ਗੰਦਗੀ ਤੇ ਪੈ ਕੇ ਗੰਦਗੀ ਦਾ ਹੀ ਰੂਪ ਬਣ ਗਈ ਚੰਗਾ ਮਨੁੱਖ ਆਪਣੀ ਚੰਗਿਆਈ ਨਹੀ ਛੱਡਦਾ ਉਸਦੇ ਆਸ ਪਾਸ ਭਾਵੇ ਲੱਖ ਬੁਰੇ ਹੋਣ ,
ਕੋਈ ਸਾਧੂ ਡੁਬਦੇ ਬਿਛੂ ਨੂੰ ਬਾਹਰ ਕੱਡ ਰਿਹਾ ਸੀ ਕਿਸ ਨੇ ਆਖਿਆ ਕਿਉ ਕੱਡਦਾ ਇਹ ਤੈਨੂੰ ਡੰਗ ਮਾਰ ਰਿਹਾ ਹੈ, ਉਸਨੇ ਆਖਿਆ ਡੰਗ ਮਾਰਨਾ ਇਹਦਾ ਸੁਭਾਅ ਮੇਰਾ ਸੁਭਾਅ ਦਇਆ ਕਰਨਾ ਅਸੀ ਦੋਨੋ ਆਪਣੀ ਥਾਹ ਸਹੀ ਹਾ , ਜੇ ਕੋਈ ਆਖੇ ਕੇ ਮੈ ਸਾਇਕਲ ਖਰੀਦਣਾ ਮੈਨੂੰ ਚਲਾਉਣਾ ਨਹੀ ਆਉਦਾ ਤੇ ਨਾ ਹੀ ਮੈ ਚਲਾਉਣਾ ਸਿਖਣਾ ਹੈ, ਤੇ ਜਿੱਥੇ ਜਾਣਾ ਉਸਨੂੰ ਰੇੜਕੇ ਲਿਜਾਣਾ ਲੋਕ ਆਖਣਗੇ ਇਹ ਕੋਈ ਮੂਰਖ ਹੈ,ਇਸੇ ਤਰਾ ਅਸੀ ਰਿਸ਼ਤਾ ਤਾ ਬਣਾ ਲਈਦਾ ਪਰ ਨਿਭਾਉਣਾ ਨਹੀ ਆਉਦਾ ਫਿਰ ਉਸ ਰਿਸ਼ਤੇ ਦਾ ਕੀ ਫਾਇਦਾ, ਸਿਆਣੇ ਕਹਿੰਦੇ ਨੇ ਕੇ ਮੂਰਖ ਨਾਲ ਝਗਡ਼ਾ ਨਹੀ ਕਰਨਾ ਚਾਹੀਦਾ ਨਹੀ ਤਾ ਦੋਹਾ ਦੀ ਗਿਣਤੀ ਮੂਰਖਾ ਵਿੱਚ ਆ ਜਾਦੀ ਹੈ ਮੂਰਖ ਨੂੰ ਆਉਦਾ ਵੇਖਕੇ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ ਮੈ ਇਸ ਨਾਲ ਉਲਝਣਾ ਨਹੀ ਹੈ ,
ਕੁੱਝ ਵੀ ਮਾੜੇ ਬੋਲ ਬੋਲੇ ਮੈ ਚੁੱਪ ਅਤੇ ਸ਼ਾਤ ਰਹਿਣਾ ਹੈ , ਜਿਸ ਦੇ ਅੰਦਰ ਸਕੂਨ ਅਤੇ ਸ਼ਾਤੀ ਹੈ ਉਸਦਾ ਕੋਈ ਮੁਕਾਬਲਾ ਨਹੀ ਕਰ ਸਕਦਾ ,ਇਕ ਸੋਨੇ ਦੀ ਕੁਰਸੀ ਤੇ ਬੈਠਕੇ ਵੀ ਅਸ਼ਾਤ ਨੇ ਗੁਰੂ ਅਰਜਨਦੇਵ ਜੀ ਤੱਤੀ ਤੱਵੀ ਤੇ ਵੀ ਮੁਸਕਰਾ ਰਹੇ ਸੀ , ਇੱਕ ਸਵਾਟਰ ਬਣਾਉਣ ਲਈ ਬੇਅੰਤ ਸਮਾ ਲੱਗ ਜਾਦਾ ਹੈ ਉਦੇੜ ਤਾ ਬੱਚਾ ਵੀ ਮਿੰਟਾ ਵਿੱਚ ਦੇਵੇਗਾ , ਰਿਸ਼ਤੇ ਮਜ਼ਬੂਤ ਕਰਦਿਆ ਜਿੰਦਗੀ ਲੰਘ ਜਾਦੀ ਤੋੜਨ ਲਈ ਜੁਬਾਨ ਵਿੱਚੋ ਦੋ ਕੋੜੇ ਲੱਫਜ ਹੀ ਬਹੁਤ ਨੇ , ਬੰਦਾ ਭਾਵੇ ੧੦੦ ਸਾਲ ਦਾ ਹੋਵੇ ਪਰ ਉਸਨੂੰ ਮਾਰ ਇੱਕ ਜਹਿਰ ਦੀ ਚੁਟਕੀ ਹੀ ਦੇਵੇਗੀ ,ਦੁੱਧ ਭਾਵੇ ਕਈ ਕੁਵਟਲ ਹੋਵੇ ਖੱਟੇ ਦੀਆ ਦੋ ਬੂੰਦਾ ਹੀ ਫੱਟਾ ਦਿੰਦੀਆ ਨੇ , ਕਿਸੇ ਦੀ ਜੁਬਾਨ ਵਿੱਚੋ ਬੋਲੇ ਦੋ ਕੋੜੇ ਲੱਫਜ ਕਿਸੇ ਦੀ ਮੋਤ ਦਾ ਕਾਰਨ ਬਣ ਜਾਦੀ ਹੈ,
ਇੱਕ ਛੋਟਾ ਬੱਚਾ ਆਪਣੀ ਮਾ ਨਾਲ ਬੱਸ ਵਿੱਚ ਬੈਠਾ ਵਾਡੇ ਜਾ ਰਿਹਾ ਹੈ ਉਸਦਾ ਮਨ ਬੇਅੰਤ ਪਰਸੰਨ ਹੈ , ਉਸਨੂੰ ਇੰਝ ਜਾਪਦਾ ਹੈ ਕਿ ਜਿਵੇ ਬਸ ਦੇ ਨਾਲ ਦਰਖਤ ਵੀ ਦੋੜ ਰਹੇ ਹੋਣ , ਇਸ ਬੱਸ ਵਿੱਚ ਕਈ ਤਰਾ ਦੇ ਹੋਰ ਲੋਕ ਵੀ ਬੈਠੇ ਹੋਣਗੇ ਕੋਈ ਦੁੱਖੀ ਅਤੇ ਕੋਈ ਸੁੱਖੀ ਪਰ ਇਹ ਬੱਚਾ ਆਪਣੇ ਹੀ ਅਨੰਦ ਵਿੱਚ ਹੋਵੇਗਾ ,ਉਹ ਇਹਨਾ ਅਨਜਾਨ ਬੰਦਾ ਹਰ ਪਾਸਿਉ ਖੁਸ਼ੀ ਭਾਲਦਾ ਹੈ , ਮੈਨੂੰ ਮੇਰੇ ਬੱਚਿਆ ਤੋ ਖੁਸ਼ੀ ਮਿਲੇ ਮੈਨੂੰ ਮੇਰੀ ਪੱਤਨੀ ਤੋ ਖੁਸ਼ੀ ਪਰਾਪਤ ਹੋਵੇ ਨਹੀ ਖੁਸ਼ੀ ਅੰਦਰ ਹੈ , ਇਕ ਛੋਟਾ ਬੱਚਾ ਆਪਣੇ ਹੀ ਮਨ ਨਾਲ ਖੁਸ਼ ਰਹਿੰਦਾ ਹੈ ,
ਉਹ ਲੰਮਾ ਪਿਆ ਕਦੇ ਅਸਮਾਨ ਵੱਲ ਵੇਖਕੇ ਹੱਸਣ ਲੱਗ ਜਾਦਾ ਹੈ ਤੇ ਕਦੇ ਹਿਲਦੇ ਪੱਤਿਆ ਵੱਲ ਉਹ ਕੁਦਰਤ ਦੀ ਪਰਕਿਰਤੀ ਵਲ ਵੇਖ ਵੇਖ ਖੁਸ਼ ਹੋਈ ਜਾਦਾ ਹੈ , ਉਸਦਾ ਕੋਈ ਦੁਸ਼ਮਣ ਅਤੇ ਨਾ ਹੀ ਕੋਈ ਸੱਜਣ ਉਹ ਸਭ ਨੂੰ ਵੇਖਕੇ ਮੁਸਕਰਾਉਦਾ ਹੈ, ਉਹ ਉਹ ਲੰਮਾ ਪਿਆ ਕਦੇ ਅਸਮਾਨ ਵੱਲ ਵੇਖਕੇ ਹੱਸਣ ਲੱਗ ਜਾਦਾ ਹੈ ਤੇ ਕਦੇ ਹਿਲਦੇ ਪੱਤਿਆ ਵੱਲ ਉਹ ਕੁਦਰਤ ਦੀ ਪਰਕਿਰਤੀ ਵਲ ਵੇਖ ਵੇਖ ਖੁਸ਼ ਹੋਈ ਜਾਦਾ ਹੈ , ਉਸਦਾ ਕੋਈ ਦੁਸ਼ਮਣ ਅਤੇ ਨਾ ਹੀ ਕੋਈ ਸੱਜਣ ਉਹ ਸਭ ਨੂੰ ਵੇਖਕੇ ਮੁਸਕਰਾਉਦਾ ਹੈ, ਕਿਉਕਿ ਉਸਦਾ ਮੰਨ ਸਾਫ ਹੁੰਦਾ ਹੈ ,ਹੰਕਾਰ ਅਤੇ ਸੌਰਤ ਜਦੋ ਸਿਰ ਤੇ ਬੈਠ ਜਾਵੇ ਤਾ ਮਨੁੱਮ ਡੁਬਣਾ ਸੂਰੂ ਹੋ ਜਾਦਾ ਹੈ ,
ਮੁੱਲ ਨਸਲ ਅਤੇ ਅੱਕਲ ਦੇ ਹੀ ਪੈਦੇ ਨੇ , ਇੱਕ ਘੋੜਾ ਘੋੜੀ ਰਾਜੇ ਦੇ ਮਹਿਲਾ ਦਾ ਸਿੰਗਾਰ ਬਣਦੇ ਨੇ ਇੱਕ ਸਾਰਾ ਦਿਨ ਟਾਗੇ ਵਾਲੇ ਕੋਲੋ ਮਾਰ ਖਾਦੇ ਨੇ ਅਤੇ ਭਾਰ ਡਾਉਦੇ ਨੇ , ਸ਼ੇਰ ਵੀ ਜਾਨਵਰ ਆ ਅਤੇ ਕੁੱਤਾ ਵੀ ਜਾਨਵਰ ,ਲੋਕ ਬੜੇ ਮਾਣ ਨਾਲ ਆਖਦੇ ਨੇ ।ਕਿ ਮੈ ਸ਼ੇਰ ਵਰਗਾ ,ਕੋਈ ਕਦੇ ਨਹੀ ਆਖਦਾ ਮੈ ਕੁੱਤੇ ਵਰਗਾ ਹਾ ,ਅੱਜ ਜੇਕਰ ਤੁਸੀ ਕਿਸੇ ਡੁੱਬਦੇ ਨੂੰ ਬਚਾਉਗੇ ਤਾ ਹੀ ਕੱਲ ਨੂੰ ਡੁੱਬਦੇ ਨੂੰ ਕੋਈ ਤੁਹਾਨੂੰ ਬਚਾਊਗਾ , ਹੰਕਾਰ ਘੋੜੀ ਚੜਕੇ ਕਿਸੇ ਨੂੰ ਮਾੜਾ ਨਾ ਸਮਝੋ ਘਰ ਦਾ ਗਹਿਣਾ ਗੁੰਮ ਹੋ ਜਾਵੇ ਘਰਦੇ ਸਾਰੇ ਜੀਅ ਕੁੱੜਾ ਵੀ ਫਰੋਲ ਦੇਦੇ ਨੇ ,ਜਦੋ ਕੋਈ ਵੀ ਕਿਸੇ ਨੂੰ ਪਿਆਰ ਕਰਦਾ ਹੈ ਜਾ ਦੋਸਤ ਬਣਾਊਦਾ ਹੈ
ਉਸ ਵਿੱਚ ਖਾਮੀਆ ਨਹੀ ਕੱਡਦਾ ਜਦੋ ਮਨ ਬਦਲ ਜਾਵੇ ਤਾ ਉਸਦੇ ਗੁਣ ਵੀ ਐਬ ਨੱਜਰ ਆਉਦੇ ਨੇ, ਜਿਆਦਾ ਫਿੱਕਾ ਬੋਲਣ ਵਾਲੇ ਤੋ ਆਪਣੇ ਅਤੇ ਪਰਾਏ ਵੀ ਕਿਨਾਰਾ ਕਰ ਲੈਦੇ ਨੇ , ਜੁੱਤੀ ਕਿੰਨੀ ਵੀ ਕੀਮਤੀ ਕਿਉ ਨਾ ਹੋਵੇ ਇਸਨੂੰ ਨਾ ਸਿਰ ਉਪਰ ਰੱਖਿਆ ਜਾ ਸਕਦਾ ਹੈ ਅਤੇ ਨਾ ਹੀ ਘਰ ਅੰਦਰ ਲਿਆਇਆ ਜਾਦਾ ਹੈ,ਇਸ ਤਰਾ ਹੀ ਮਾੜੇ ਵਿਚਾਰ ਹਨ , ਜਿਸ ਬੰਦੇ ਮਰੇ ਮਗਰੋ ਲੋਕ ਰੋਣ ਉਹ ਇਨਸਾਨ ਹੈ , ਜਿਸ ਮਰੇ ਤੋ ਲੋਕ ਸੁਕਰ ਮੰਨਾਉਣ ਉਹ ਹੈਵਾਨ ਹੈ , ਪਾਠ ਪੂਜਾ ਕਰਕੇ ਵੀ ਮੰਦਾ ਬੋਲਣ ਵਾਲੇ ਨਾਲੋ ਨਾਸਤਿਕ-ਚੰਗਾ ਹੈ , ਸੁਧਰੇ ਦਾ ਨਾਮ ਸਾਧ ਹੈ,ਕੋੜਾ ਬੋਲਣ ਵਾਲਾ ਤਾ ਵਪਾਰੀ ਹੀ ਹੋਵੇਗਾ ,
ਸਤਨਾਮ ਢਿਲੋ
ਮਾਗੇਵਾਲੀਆ