ਜੁਬਾਨ

ਹਰਜਿੰਦਰ ਛਾਬੜਾ

(ਸਮਾਜ ਵੀਕਲੀ)

ਜੁਬਾਨ ਜਿਥੇ ਬੋਲਦੀ ਹੈ ਉਥੇ ਇਹ ਲੱਗਭੱਗ ਦੱਸ ਹਜਾਰ ਸੁਆਦਾ ਬਾਰੇ ਵੀ ਦੱਸਦੀ ਹੈ , ਜਦੋ ਵੀ ਅੰਸੀੰ ਬੋਲਦੇ ਹਾੰ ਪਹਿਲਾ ਗੱਲ ਸਾਡੇ ਦਿਮਾਗ ਵਿੱਚ ਆਉਦੀ ਹੈ ਫਿਰ ਜੁਬਾਨ ਅਤੇ ਇਸ ਵਿੱਚ ਪਰਮਾਤਮਾ ਨੇ ਹੱਡੀ ਕੋਈ ਨਹੀ ਲਾਈ ਇਹ ਹੱਡੀਆ ਤੁੜਾ ਸਕਦੀ ਰਿਸਤੇ ਛੁਡਵਾ ਸਕਦੀ ਹੈ , ਜੇਲ ਵਿੱਚ ਬੰਦ ਕਰਵਾ ਦੇਦੀ ਹੈ , ਰਾਜੇ ਨੂੰ ਭਿਖਾਰੀ ਬਣਾ ਦੇਦੀ ਹੈ,ਮਿੱਠੀ ਜੁਬਾਨ ਦਾ ਮਾਲਕ ਭਿਖਾਰੀ ਨੂੰ ਰਾਜਾ ਵੀ ਬਣਾ ਸਕਦੀ ਹੈ ,ਲੋਕਾ ਦੇ ਘਰਾ ਵਿੱਚ ਪਸਾਦ ਪਾਉਣਾ ਚੁਗਲੀ ਨਿੰਦਿਆ ਕਰਨੀ ਕਿਸੇ ਦਾ ਬਣਦਾ ਕੰਮ ਖਰਾਬ ਕਰਨਾ ਜੁਬਾਨ ਦਾ ਹੀ ਕੰਮ ਹੈ ,ਚਲਾਕ ਬਹੁਤ ਏ ਗੱਲ ਕਰਕੇ ਬੱਤੀ ਦੰਦਾੰ ਪਿਛੇ ਲੁੱਕ ਜਾਦੀ ਸੱਜਾ ਭੁਗਤਣ ਲਈ ਤਨ ,ਬਿੰਨ ਮਤਲਬ ਤੋ ਬੋਲਣ ਵਾਲਾ ਮੁਸ਼ਕਲਾ ਨੂੰ ਸੱਦਾ ਦੇਦਾ ਹੈ , ਬਹੁਤ ਸਮਾ ਦਿਨ ਵਿੱਚ ਬਿੰਨ ਮਤਲਬ ਦਾ ਹੀ ਬੋਲਦੇ ਹਾ ਜਿਸ ਦੀ ਸਾਨੂੰ ਕੋਈ ਜਰੂਰਤ ਨਹੀ. ਸੋਚ ਸਮਝ ਵਾਲਾ ਹਮੇਸਾ ਖੁਸ਼ ਰਹਿੰਦਾ ਹੈ ।

ਆਪਣੇ ਮਨ ਨਾਲ ਖੁਸ਼ ਰਹਿਣਾ ਸਿਖਣਾ ਚਾਹੀਦਾ ਹੈ । ਮਨ ਨਾਲੋ ਵੱਡਾ ਦੋਸਤ ਕੋਈ ਨਹੀ ਹੋ ਸਕਦਾ , ਜਿਆਦਾ ਅਤੇ ਮਾੜਾ ਬੋਲਣ ਵਾਲੇ ਦਾ ਅਕਸਰ ਲੋਕ ਰਸਤਾ ਛੱਡ ਜਾਇਆ ਕਰਦੇ ਨੇ,ਜਿਹੜੇ ਲੋਕ ਮਿੱਠਾ ਬੋਲਦੇ ਨੇ ਉਹ ਸਭ ਕੁਝ ਪਰਾਪਤ ਕਰ ਲੈਦੇ ਨੇ ,ਲੋਕ ਉਹਨਾ ਨੂੰ ਅਵਾਜਾ ਮਾਰ ਬੁਲਾਉਦੇ ਨੇ ,ਅੰਤ ਵੇਲੇ ਤਾ ਗਦਾਫਰੀ ਵਰਗਿਆ’ ਨੂੰ ਲੋਕਾ ਕੁੱਟ ਦਿੱਤਾ ਸੀ ।

ਚੰਗੀ ਜੁਬਨ ਖੂਬਸੂਰਤੀ ਵਿੱਚ ਵਾਧਾ ਕਰਦੀ ਹੈ , ਕਈ ਲੋਕ ਚੰਗੀ ਜੁਬਾਨ ਦਾ ਕਰਕੇ ਲੱਖਾ’ ਦਾ ਸੌਦਾ ਕਰ ਲੈਦੇ ਨੇ ,ਪਰ ਕਈਆ ਦੀ ਜੁਬਾਨ ਤੇ ਲੋਕ ਧੇਲੀ ਦਾ ਵੀ ਵਿਸ਼ਵਾਸ ਨਹੀ ਕਰਦੇ .ਜਿਆਦਾ ਬੋਲਣ ਵਾਲੇ ਨੂੰ ਲੋਕ ਮੂਰਖ ਸਮਝਣ ਲੱਗ ਜਾਦੇ ਨੇ ,ਜੋ ਤੁਹਾਡੇ ਕੋਲ ਬੈਠਾ ਹੈ ,ਤਾ ਉਸ ਨੂੰ ਵੀ ਬੋਲਣ ਦਾ ਮੋਕਾ ਦਿਉ ਜਨਮ ਤੋ ਸਿਵਿਆ ਤੱਕ ਦਾ ਰਸਤਾ ਕਿਵੇ ਤਹਿ ਕਰਨਾ ਹੈ ?ਨਹੀ ਪਤਾ ! ਜੇਕਰ ਸਬਦਾ ਵਿੱਚ ਮਿਠਾਸ ਨਹੀ ਤਾ ਲਫਜਾ ਨੂੰ ਬੋਲਣ ਦਾ ਕੋਈ ਫਾਇਦਾ ਨਹੀ ,ਮਾੜੀ ਜੁਬਾਨ ਧੰਨਵਾਨ ਨਹੀ ਬਣਨ ਦੇਦੀ ,ਪਤੀ ਪਤਨੀ ਦੀ ਬੋਲਚਾਲ ਸਹੀ ਨਾ ਹੋਵੇ .ਤਾ ਉਹ ਘਰ ਨਰਕ ਦੇ ਬਰਾਬਰ ਹੈ ,ਜਿਸ ਨੂੰ ਮਨ ਪਸੰਦ ਕਰੇ ਜੁਬਾਨ ਉਸ ਦੀ ਤਰੀਫ ਕਰਦੀ ਹੈ ,ਜਿਸ ਨੂੰ ਨਫਰਤ ਉਸ ਦੀ ਬਖੋਦੀ ,ਜੁਬਾਨ ਨੂੰ ਮਿਠੀਆ ਅਤੇ ਸਲੂਣੀਆ ਵਸਤੂਆ ਜਿਆਦਾ ਪਸੰਦ ਨੇ .ਪੇਟ ਭਾਵੇ ਭਰ ਜਾਵੇ ਪਰ ਜੁਬਾਨ ਦਾ ਸਵਾਦ ਖਤਮ ਨਹੀ ਹੁੰਦਾ , ਸ਼ਰੀਰ ਨੂੰ ਰੋਗ ਲਾਉਣ ਵਾਲੀ ਵੀ ਇਹੋ ਹੈ ,

ਅਮੈਰਕਾ ਦਾ ਰਹਿਣ ਵਾਲਾ ਜੋਨ ਬਰੋਵਰ ਮੀਨੋਚ ਨਾਮ ਦਾ ਵਿਅਕਤੀ 635 ਸੇ ਸੋ ਪੈਤੀ ਕਿਲੋ ਦਾ ਸੀ , ਸਵਾਦ ਜੁਬਾਨ ਨੇ ਲਿਆ ਤੰਗੀ ਸ਼ਰੀਰ ਨੂੰ .ਖਾਲੀ ਭਾਡੇ ਵਿਚੋ ਹੀ ਜਿਆਦਾ ਅਵਾਜ ਆਉਦੀ ਹੁੰਦੀ ਹੈ ,ਭਰਿਆ ਵਿੱਚੋ ਨਹੀ , ਜਿਹੜੇ ਲੋਕ ਅੰਦਰੋ ਸਿਆਣਪ ਨਾਲ ਭਰੇ ਹੁੰਦੇ ਨੇ ਉਹ ਹਮੇਸਾ ਘੱਟ ਬੋਲਦੇ ਨੇ .ਮੂਰਖ ਨੂੰ ਆਖਕੇ ਚੁੱਪ ਕਰਾਉਣਾ ਪੈਦਾ ਹੈ, ਹਰ ਗਲ ਨੂੰ ਸੋਚ ਸਮਙ ਕੇ ਬੋਲਣਾ ਕਿਥੇ ਚੁੱਪ ਰਹਿਣਾ ਅਤੇ ਕਿੱਥੇ ਕਿੰਨਾ ਬੋਲਣਾ ਬਿਨਮਤਲਬ ਦਾ ਨਾ ਬੋਲਣ ਵਾਲਾ ਹੀ ਸੁੱਖ ਪਰਾਪਤ ਕਰ ਸਕਦਾ , ਚੰਗੀ ਮੱਤ ਮਾੰ ਹੈ ਜਿਸ ਦੀ ਮਾ ਮਰ ਜਾਵੇ ਉਹ ਅਨਾਥ ਹੋ ਜਾਦਾ ਹੈ ,ਇਸ ਨੂੰ ਸੰਸਸਾਰ ਤਰਸ ਕਰਕੇ ਸਹਾਰਾ ਦੇ ਦੇਵੇਗਾ ,ਪਰ ਜਿਸ ਦੀ ਮੱਤ ਮਰ ਗਈ ਉਸ ਦਾ ਕੋਈ ਨਹੀ ,ਉਹ ਲੋਕਾ ਲਈ ਖਤਰਾ ਬਣ ਜਾੰਦਾ ਹੈ ,ਮਾੜੇ ਸਬਦ ਮਨ ਵਿੱਚ ਹੀ ਆਉਦੇ ਨੇ ਜੁਬਾਨ ਕਵਲੀ ਮਗਰ ਲੱਗਕੇ ਆਪਣਾ ਨਾਮ ਬਦਨਾਮ ਕਰ ਲੈਦੀ ਹੈ, ਘੱਟ ਬੋਲਣਾ ਸਿਆਣੇ ਦੀ ਨਿਸ਼ਾਨੀ ਹੈ ,

ਪਛੂ ਇਹਨਾ ਸੂਙਵਾਨ ਨਹੀ ਜਿੰਨਾ ਮਨੁਖਾ ਦੇਹੀ ਹੈ , ਜੇ ਕੁੱਤਾ ਕਿਸੇ ਨੂੰ ਕੱਟ ਖਾਵੇ ਲੋਕ ਨਹੀ ਕਹਿੰਦੇ ਤੂੰ ਵੀ ਕੱਟ ਖਾਣਾ ਸੀ , ਜੇਕਰ ਕੋਈ ਤੁਹਾਨੂੰ ਕੋਈ ਮਾੜਾ ਚੰਗਾ ਬੋਲ ਰਿਹਾ,ਤੇ ਤੁਸੀ ਵੀ ਸੂਰੂ ਹੋ ਗਏ ਹੋ ਤਾ ਇਹ ਇੰਙ ਹੋਵੇਗਾ ਉਹ ਗੰਧਲੇ ਛੱਪੜ ਵਿੱਚ ਡਿੱਗਾ ਹੈ .ਤਾ ਤੁਸੀ ਵੀ ਨਾਲ ਹੀ ਛਾਲ ਮਾਰ ਦਿੱਤੀ ਹੈ 12 ਮਹੀਨਿਆ ਦਾ ਬੱਚਾ ਬੋਲਣ ਲੱਗ ਜਾਦਾ ਹੈ ਪਰ ਕਈਆ ਨੂੰ ੧੦੦ ਸਾਲ ਦੇ ਨੂੰ ਵੀ ਗੱਲ ਕਰਨ ਦਾ ਢੰਗ ਨਹੀ ਆਉਦਾ ਸਿਆਣਾ ਇੱਕ ਬੱਚਾ ਵੀ ਹੋ ਸਕਦਾ ਹੈ , ਤੇ ਮੂਰਖ ਚਿੱਟੀ ਦਾੜੀ ਵਾਲਾ ਵੀ ਹੋ ਸਕਦਾ ਹੈ ,ਸੱਤਵੀ ਮੰਜਲ ਤੇ ਪਾਣੀ ਪਚਾਉਣਾ ਹੋਵੇ ਮੋਟਰ ਦੀ ਜਰੂਰਤ ਪੈਦੀ ਹੈ .ਉਹੋ ਪਾਣੀ ਰੋੜਨਾ ਹੋਵੇ ਸਿਰਙ ਟੁੱਟੀ ਖੋਲਣ ਦੀ ਹੀ ਜਰੂਰਤ ਹੈ , ਇਕ ਵੱਲ ਨੀਵੇ ਪਾਸੇ ਲਾਉ ਨੀਵੇ ਵੱਲ ਜਾਵੇਗੀ ਇਸੇ ਵੱਲ ਨੂੰ ਉਚੇ ਨਾਲ ਲਾਹ ਦਿਉ ਉਪਰ ਜਾਵੇਗੀ

ਇਸੇ ਤਰਾ ਨੀਵਿਆ ਸੰਗ ਜੀਵਨ ਨੀਵਾ ਜਾਦਾ ਹੈ ,ਤੇ ਉਚਿਆ ਨਾਲ ਉੱਚਾ , ਇਕ ਹੀਰਾ ਵੀ ਪੱਥਰ ਹੁੰਦਾ ਹੈ .ਅਤੇ ਇਕ ਪੱਥਰ ਲੋਕਾ ਦੇ ਠੇਡੇ ਖਾਦਾ ਹੈ , ਪਛੂ ਪੰਛੀ ਕਿੰਨੇ – ਕਿੰਨੇ ਇਕਠੇ ਦਿਖਾਈ ਦਿੰਦੇ ਨੇ ਬਹੁਤ ਘੱਟ ਲੜਦੇ ਭਿੜਦੇ ਨੱਜਰ ਆਉਣਗੇ , ਕਿੜੀ ਦਾ ਅਕਾਰ ਭਾਵੇ ਛੋਟਾ ਹੈ ਦਿਮਾਗ ਉਸ ਕੋਲ ਵੀ ਹੈ ਇਕੋ ਖੁੱਡ ਵਿੱਚ ਹੀ ਕਿੰਨੀਆ ਰਹਿ ਲੈਦੀਆ ਨੇ , ਜਾਦੀਆ ਵੀ ਇਕੋ ਕਤਾਰ ਵਿੱਚ ਹੀ ਹੈ ,ਕਈ ਵਾਰ ਵੇਖਿਆ ਆਦਮੀ ਦੋ ਹੀ ਬੈਠੇ ਹੋਣ ਤਾ ਲੱੜ ਪੈਦੇ ਨੇ , ਪਤੀ ਪੱਤਨੀ ਕਈ ਸਾਲ ਇਕੱਠੇ ਰਹਿਣ ਦੇ ਬਾਵਜੂਦ ਵੀ ਇੱਕ ਦੂਜੇ ਨੂੰ ਸਮਙ ਨਹੀ ਸਕਦੇ , ਜੁਬਾਨ ਵਿੱਚ ਦੋਨੋ ਹੀ ਮਿਠਾਸ ਭਰ ਲੈਣ ਹੰਕਾਰ ਨੂੰ ਤਿਆਗ ਦੇਣ ਦੋਨੋ ਇੱਕ ਦੂਜੇ ਮੋਹਰੇ ਝੁੱਕਕੇ ਰਹਿਣ ਜਿੰਦਗੀ ਸਵਰਗ ਬਣ ਜਾਵੇਗੀ , ਜਿਸ ਕੋਲੋ ਝੁੱਕ ਨਾ ਹੋਵੇ ਅਸੀ ਆਖਦੇ ਹਾ ਇਹ ਬਿਮਾਰ ਹੈ ਅਸੀ ਆਪਣੀ ਗਿਣਤੀ ਬਿਮਾਰਾ ਵਿੱਚ ਨਹੀ ਲਿਆਉਣੀ , ਫੁੱਲ ਕਿੰਨਾ ਖੂਬਸੂਰਤ ਹੈ ਪਰ ਕੰਡਿਆ ਨਾਲ ਵੀ ਨਿਭਾਈ ਜਾਦਾ ਹੈ ,

ਕਿਸੇ ਦੇ ਘਰ ਸੱਪ ਆ ਜਾਵੇ ਗੁਆਡੀ ਵੀ ਡਾਗ ਲੈ ਕੇ ਆ ਜਾਦੇ ਨੇ ਅੱਜ ਇਹਨਾ ਦਾ ਜੀ ਡੰਗੂ ਕੱਲ ਨੂੰ ਕੋਈ ਸਾਡਾ ਮੋਰ ਕਿੰਨਾ ਖੂਬਸੂਰਤ ਹੈ ਇਹਨੂੰ ਲੋਕ ਨਹੀ ਮਾਰਦੇ , ਚੰਦਨ ਦੀ ਲੱਕੜੀ ਵਿੱਚੋ ਖੂਸ਼ਬੂਹ ਆਉਦੀ ਹੈ ਜਿਸ ਨਾਲ ਸੱਪ ਵੀ ਲਵੇਟੇ ਮਾਰਕੇ ਰੱਖਦੇ ਨੇ ਉਹ ਇਹ ਨਹੀ ਕਿਹੰਦਾ ਸੱਪਾ ਵਿੱਚ ਜਹਿਰ ਹੈ ਮੈ ਇਹਨਾ ਨੂੰ ਸੁਗੰਧ ਨਹੀ ਦੇਣੀ ,ਜਦੋ ਵੀ ਜੁਬਾਨ ਨੂੰ ਕਿਸੇ ਦਾ ਬਣਾਇਆ ਭੋਜਨ ਸੁਆਦ ਨਹੀ ਲੱਗਦਾ ਸੁਕਰਾਨਾ ਕਰਨ ਦੀ ਬਜਾਏ ਲੜਨ ਲੱਗ ਜਾਦੀ ਹੈ , ਜੇਕਰ ਰਿਸ਼ਤੇ ਬਰਕਰਾਰ ਰੱਖਣੇ ਹੋਣ ਇਸ ਨੁੰ ਸਮਝਾ ਕੇ ਰੱਖਣਾ ਚਾਹੀਦਾ ਹੈ,ਨਹੀ ਤਾ ਇਕ ਦਿਨ ਸਭ ਛੱਡ ਜਾਦੇ ਨੇ , ਦੇਖਣ ਵਿੱਚ ਆਉਦਾ ਸੁਰੂ -ਸੁਰੂ ਵਾਲਾ ਹਰ ਰਿਸਤਾ ਚੰਗਾ ਲੱਗਦਾ ਹੈ ,

ਪਰ ਟਾਇਮ ਪਾ ਕੇ ਉਹ ਰਿਸਤੇ ਫਿਕੇ ਹੋਣ ਲੱਗ ਜਾਦੇ ਨੇ , ਚਾਹੀਦਾ ਤਾ ਫੱਲ ਵਾਗਰਾ ਹੈ ਕਿ ਫੱਲ ਜਿੰਨਾ ਟਾਹਣੀ ਨਾਲ ਰਹਿੰਦਾ ਦਿਨੋ ਦਿਨ ਹੋਰ ਸਵਾਦ ਹੁੰਦਾ ਹੈ , ਜਿਸ ਨੂੰ ਕੋਈ ਪਿਆਰ ਕਰਦਾ ਹੈ ਉਸਦੀ ਹਰ ਵਸਤੂ ਨਾਲ ਪਿਆਰ ਜਿਹਨੂੰ ਨਙਰਤ ਉਸ ਦਾ ਸਭ ਚੰਗਾ ਵੀ ਬੇਕਾਰ, ਪਰਲਾਦ ਨੇ ਸੂਰ ਨੂੰ ਪੁਛਿਆ ਕਿ ਤੈਨੂੰ ਸਵਰਗ ਵਿੱਚ ਲੈ ਜਾਵਾ ਸੂਰ ਅੱਗਿਉ ਬੋਲਿਆ ਉਥੇ ਚਿਕੜ ਹੈ , ਜੋ ਗੰਦਗੀ ਵਿੱਚ ਰਹਿੰਦਾ ਹੈ ਉਸਦੀ ਆਦਤ ਬਣ ਜਾਦੀ ਹੈ ,

ਜੁਬਾਨ ਇਕਲੀ ਨਹੀ ਲੜਦੀ ਮੋਹਰੇ ਕੋਈ ਬੋਲਣ ਵਾਲਾ ਚਾਹੀਦਾ ਜੇਕਰ ਕੋਈ ਤੁਹਾਡੇ ਨਾਲ ਮੰਦੇ ਲਫਜ ਬੋਲਦਾ ਹੈ ਤਾ ਤੁਸੀ ਵੀ ਮੋਹਰੇ ਨਾਲ ਬੋਲ ਰਹੇ ਹੋ ਤਾ ਤੁਸੀ ਵੀ ਗੁਣਾਗਾਰ ਹੋ ,ਕਈ ਵਾਰ ਲੋਕ ਆਖਦੇ ਨੇ ਮੈ ਉਸਨੂੰ ਇੰਙ ਕਹਿਣਾ ਸੀ ਮਾੜੇ ਖਿਆਲ ਵੀ ਮੰਨ ਵਿੱਚ ਲਿਉਆਣਾ ਪਾਪ ਹੈ , ਚੁੱਪ ਇਕ ਤਪੱਸਿਆ ਹੈ,

ਫਿੱਕਾ ਬੋਲਣ ਨਾਲ ਮਨ ਅਤੇ ਤਨ ਵੀ ਫਿੱਕੇ ਹੁੰਦੇ ਨੇ ਲੋਕ ਵੀ ਉਸਨੁੰ ਫਿੱਕਾ ਹੀ ਸੱਦਦੇ ਨੇ ਇਹ ਬਾਣੀ ਦੀ ਵਿਚਾਰ ਹੈ, ਜੁਬਾਨ ਵਿਚੋ ਨਿਕਲੀ ਗਲ ਕਮਾਨੋ ਨਿਕਲਿਆ ਤੀਰ ਕਦੇ ਵਾਪਸ ਨਹੀ ਪੈਦੇ , ਰਿਸ਼ਤਾ ਅਤੇ ਮਕਾਨ ਸੋਚ ਸਮਙ ਕੇ ਬਣਾਉਣੇ ਚਾਹੀਦੇ ਹਨ,ਇਹ ਦੋਨੋ ਤੋੜਕੇ ਦੁਬਾਰਾ ਬਣਾਉਣੇ ਬੜੇ ਅੋਖੇ ਨੇ , ਚੰਗੇ ਨਾਲ ਨਾਤਾ ਜੁੜ ਜਾਵੇ ਜਿੰਦਗੀ ਸਵਰਗ ਬਣ ਜਾਦੀ ਮਾੜੇ ਨਾਲ ਨਰਕ ,ਅਸਮਾਨ ਵਿਚੋ ਇਕੋ ਟਾਇਮ ਮੀਹ ਦੀਆ ਦੋ ਬੂਦਾ ਪਈਆ ਇਕ ਸਮੁੰਦਰ ਵਿਚ ਡਿੱਗਕੇ ਸਮੁੰਦਰ ਰੂਪ ਬਣ ਗਈ ਇੱਕ ਗੰਦਗੀ ਤੇ ਪੈ ਕੇ ਗੰਦਗੀ ਦਾ ਹੀ ਰੂਪ ਬਣ ਗਈ ਚੰਗਾ ਮਨੁੱਖ ਆਪਣੀ ਚੰਗਿਆਈ ਨਹੀ ਛੱਡਦਾ ਉਸਦੇ ਆਸ ਪਾਸ ਭਾਵੇ ਲੱਖ ਬੁਰੇ ਹੋਣ ,

ਕੋਈ ਸਾਧੂ ਡੁਬਦੇ ਬਿਛੂ ਨੂੰ ਬਾਹਰ ਕੱਡ ਰਿਹਾ ਸੀ ਕਿਸ ਨੇ ਆਖਿਆ ਕਿਉ ਕੱਡਦਾ ਇਹ ਤੈਨੂੰ ਡੰਗ ਮਾਰ ਰਿਹਾ ਹੈ, ਉਸਨੇ ਆਖਿਆ ਡੰਗ ਮਾਰਨਾ ਇਹਦਾ ਸੁਭਾਅ ਮੇਰਾ ਸੁਭਾਅ ਦਇਆ ਕਰਨਾ ਅਸੀ ਦੋਨੋ ਆਪਣੀ ਥਾਹ ਸਹੀ ਹਾ , ਜੇ ਕੋਈ ਆਖੇ ਕੇ ਮੈ ਸਾਇਕਲ ਖਰੀਦਣਾ ਮੈਨੂੰ ਚਲਾਉਣਾ ਨਹੀ ਆਉਦਾ ਤੇ ਨਾ ਹੀ ਮੈ ਚਲਾਉਣਾ ਸਿਖਣਾ ਹੈ, ਤੇ ਜਿੱਥੇ ਜਾਣਾ ਉਸਨੂੰ ਰੇੜਕੇ ਲਿਜਾਣਾ ਲੋਕ ਆਖਣਗੇ ਇਹ ਕੋਈ ਮੂਰਖ ਹੈ,ਇਸੇ ਤਰਾ ਅਸੀ ਰਿਸ਼ਤਾ ਤਾ ਬਣਾ ਲਈਦਾ ਪਰ ਨਿਭਾਉਣਾ ਨਹੀ ਆਉਦਾ ਫਿਰ ਉਸ ਰਿਸ਼ਤੇ ਦਾ ਕੀ ਫਾਇਦਾ, ਸਿਆਣੇ ਕਹਿੰਦੇ ਨੇ ਕੇ ਮੂਰਖ ਨਾਲ ਝਗਡ਼ਾ ਨਹੀ ਕਰਨਾ ਚਾਹੀਦਾ ਨਹੀ ਤਾ ਦੋਹਾ ਦੀ ਗਿਣਤੀ ਮੂਰਖਾ ਵਿੱਚ ਆ ਜਾਦੀ ਹੈ ਮੂਰਖ ਨੂੰ ਆਉਦਾ ਵੇਖਕੇ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ ਮੈ ਇਸ ਨਾਲ ਉਲਝਣਾ ਨਹੀ ਹੈ ,

ਕੁੱਝ ਵੀ ਮਾੜੇ ਬੋਲ ਬੋਲੇ ਮੈ ਚੁੱਪ ਅਤੇ ਸ਼ਾਤ ਰਹਿਣਾ ਹੈ , ਜਿਸ ਦੇ ਅੰਦਰ ਸਕੂਨ ਅਤੇ ਸ਼ਾਤੀ ਹੈ ਉਸਦਾ ਕੋਈ ਮੁਕਾਬਲਾ ਨਹੀ ਕਰ ਸਕਦਾ ,ਇਕ ਸੋਨੇ ਦੀ ਕੁਰਸੀ ਤੇ ਬੈਠਕੇ ਵੀ ਅਸ਼ਾਤ ਨੇ ਗੁਰੂ ਅਰਜਨਦੇਵ ਜੀ ਤੱਤੀ ਤੱਵੀ ਤੇ ਵੀ ਮੁਸਕਰਾ ਰਹੇ ਸੀ , ਇੱਕ ਸਵਾਟਰ ਬਣਾਉਣ ਲਈ ਬੇਅੰਤ ਸਮਾ ਲੱਗ ਜਾਦਾ ਹੈ ਉਦੇੜ ਤਾ ਬੱਚਾ ਵੀ ਮਿੰਟਾ ਵਿੱਚ ਦੇਵੇਗਾ , ਰਿਸ਼ਤੇ ਮਜ਼ਬੂਤ ਕਰਦਿਆ ਜਿੰਦਗੀ ਲੰਘ ਜਾਦੀ ਤੋੜਨ ਲਈ ਜੁਬਾਨ ਵਿੱਚੋ ਦੋ ਕੋੜੇ ਲੱਫਜ ਹੀ ਬਹੁਤ ਨੇ , ਬੰਦਾ ਭਾਵੇ ੧੦੦ ਸਾਲ ਦਾ ਹੋਵੇ ਪਰ ਉਸਨੂੰ ਮਾਰ ਇੱਕ ਜਹਿਰ ਦੀ ਚੁਟਕੀ ਹੀ ਦੇਵੇਗੀ ,ਦੁੱਧ ਭਾਵੇ ਕਈ ਕੁਵਟਲ ਹੋਵੇ ਖੱਟੇ ਦੀਆ ਦੋ ਬੂੰਦਾ ਹੀ ਫੱਟਾ ਦਿੰਦੀਆ ਨੇ , ਕਿਸੇ ਦੀ ਜੁਬਾਨ ਵਿੱਚੋ ਬੋਲੇ ਦੋ ਕੋੜੇ ਲੱਫਜ ਕਿਸੇ ਦੀ ਮੋਤ ਦਾ ਕਾਰਨ ਬਣ ਜਾਦੀ ਹੈ,

ਇੱਕ ਛੋਟਾ ਬੱਚਾ ਆਪਣੀ ਮਾ ਨਾਲ ਬੱਸ ਵਿੱਚ ਬੈਠਾ ਵਾਡੇ ਜਾ ਰਿਹਾ ਹੈ ਉਸਦਾ ਮਨ ਬੇਅੰਤ ਪਰਸੰਨ ਹੈ , ਉਸਨੂੰ ਇੰਝ ਜਾਪਦਾ ਹੈ ਕਿ ਜਿਵੇ ਬਸ ਦੇ ਨਾਲ ਦਰਖਤ ਵੀ ਦੋੜ ਰਹੇ ਹੋਣ , ਇਸ ਬੱਸ ਵਿੱਚ ਕਈ ਤਰਾ ਦੇ ਹੋਰ ਲੋਕ ਵੀ ਬੈਠੇ ਹੋਣਗੇ ਕੋਈ ਦੁੱਖੀ ਅਤੇ ਕੋਈ ਸੁੱਖੀ ਪਰ ਇਹ ਬੱਚਾ ਆਪਣੇ ਹੀ ਅਨੰਦ ਵਿੱਚ ਹੋਵੇਗਾ ,ਉਹ ਇਹਨਾ ਅਨਜਾਨ ਬੰਦਾ ਹਰ ਪਾਸਿਉ ਖੁਸ਼ੀ ਭਾਲਦਾ ਹੈ , ਮੈਨੂੰ ਮੇਰੇ ਬੱਚਿਆ ਤੋ ਖੁਸ਼ੀ ਮਿਲੇ ਮੈਨੂੰ ਮੇਰੀ ਪੱਤਨੀ ਤੋ ਖੁਸ਼ੀ ਪਰਾਪਤ ਹੋਵੇ ਨਹੀ ਖੁਸ਼ੀ ਅੰਦਰ ਹੈ , ਇਕ ਛੋਟਾ ਬੱਚਾ ਆਪਣੇ ਹੀ ਮਨ ਨਾਲ ਖੁਸ਼ ਰਹਿੰਦਾ ਹੈ ,

ਉਹ ਲੰਮਾ ਪਿਆ ਕਦੇ ਅਸਮਾਨ ਵੱਲ ਵੇਖਕੇ ਹੱਸਣ ਲੱਗ ਜਾਦਾ ਹੈ ਤੇ ਕਦੇ ਹਿਲਦੇ ਪੱਤਿਆ ਵੱਲ ਉਹ ਕੁਦਰਤ ਦੀ ਪਰਕਿਰਤੀ ਵਲ ਵੇਖ ਵੇਖ ਖੁਸ਼ ਹੋਈ ਜਾਦਾ ਹੈ , ਉਸਦਾ ਕੋਈ ਦੁਸ਼ਮਣ ਅਤੇ ਨਾ ਹੀ ਕੋਈ ਸੱਜਣ ਉਹ ਸਭ ਨੂੰ ਵੇਖਕੇ ਮੁਸਕਰਾਉਦਾ ਹੈ, ਉਹ ਉਹ ਲੰਮਾ ਪਿਆ ਕਦੇ ਅਸਮਾਨ ਵੱਲ ਵੇਖਕੇ ਹੱਸਣ ਲੱਗ ਜਾਦਾ ਹੈ ਤੇ ਕਦੇ ਹਿਲਦੇ ਪੱਤਿਆ ਵੱਲ ਉਹ ਕੁਦਰਤ ਦੀ ਪਰਕਿਰਤੀ ਵਲ ਵੇਖ ਵੇਖ ਖੁਸ਼ ਹੋਈ ਜਾਦਾ ਹੈ , ਉਸਦਾ ਕੋਈ ਦੁਸ਼ਮਣ ਅਤੇ ਨਾ ਹੀ ਕੋਈ ਸੱਜਣ ਉਹ ਸਭ ਨੂੰ ਵੇਖਕੇ ਮੁਸਕਰਾਉਦਾ ਹੈ, ਕਿਉਕਿ ਉਸਦਾ ਮੰਨ ਸਾਫ ਹੁੰਦਾ ਹੈ ,ਹੰਕਾਰ ਅਤੇ ਸੌਰਤ ਜਦੋ ਸਿਰ ਤੇ ਬੈਠ ਜਾਵੇ ਤਾ ਮਨੁੱਮ ਡੁਬਣਾ ਸੂਰੂ ਹੋ ਜਾਦਾ ਹੈ ,

ਮੁੱਲ ਨਸਲ ਅਤੇ ਅੱਕਲ ਦੇ ਹੀ ਪੈਦੇ ਨੇ , ਇੱਕ ਘੋੜਾ ਘੋੜੀ ਰਾਜੇ ਦੇ ਮਹਿਲਾ ਦਾ ਸਿੰਗਾਰ ਬਣਦੇ ਨੇ ਇੱਕ ਸਾਰਾ ਦਿਨ ਟਾਗੇ ਵਾਲੇ ਕੋਲੋ ਮਾਰ ਖਾਦੇ ਨੇ ਅਤੇ ਭਾਰ ਡਾਉਦੇ ਨੇ , ਸ਼ੇਰ ਵੀ ਜਾਨਵਰ ਆ ਅਤੇ ਕੁੱਤਾ ਵੀ ਜਾਨਵਰ ,ਲੋਕ ਬੜੇ ਮਾਣ ਨਾਲ ਆਖਦੇ ਨੇ ।ਕਿ ਮੈ ਸ਼ੇਰ ਵਰਗਾ ,ਕੋਈ ਕਦੇ ਨਹੀ ਆਖਦਾ ਮੈ ਕੁੱਤੇ ਵਰਗਾ ਹਾ ,ਅੱਜ ਜੇਕਰ ਤੁਸੀ ਕਿਸੇ ਡੁੱਬਦੇ ਨੂੰ ਬਚਾਉਗੇ ਤਾ ਹੀ ਕੱਲ ਨੂੰ ਡੁੱਬਦੇ ਨੂੰ ਕੋਈ ਤੁਹਾਨੂੰ ਬਚਾਊਗਾ , ਹੰਕਾਰ ਘੋੜੀ ਚੜਕੇ ਕਿਸੇ ਨੂੰ ਮਾੜਾ ਨਾ ਸਮਝੋ ਘਰ ਦਾ ਗਹਿਣਾ ਗੁੰਮ ਹੋ ਜਾਵੇ ਘਰਦੇ ਸਾਰੇ ਜੀਅ ਕੁੱੜਾ ਵੀ ਫਰੋਲ ਦੇਦੇ ਨੇ

ਜਦੋ ਕੋਈ ਵੀ ਕਿਸੇ ਨੂੰ ਪਿਆਰ ਕਰਦਾ ਹੈ ਜਾ ਦੋਸਤ ਬਣਾਊਦਾ ਹੈ ਉਸ ਵਿੱਚ ਖਾਮੀਆ ਨਹੀ ਕੱਡਦਾ ਜਦੋ ਮਨ ਬਦਲ ਜਾਵੇ ਤਾ ਉਸਦੇ ਗੁਣ ਵੀ ਐਬ ਨੱਜਰ ਆਉਦੇ ਨੇ, ਜਿਆਦਾ ਫਿੱਕਾ ਬੋਲਣ ਵਾਲੇ ਤੋ ਆਪਣੇ ਅਤੇ ਪਰਾਏ ਵੀ ਕਿਨਾਰਾ ਕਰ ਲੈਦੇ ਨੇ , ਜੁੱਤੀ ਕਿੰਨੀ ਵੀ ਕੀਮਤੀ ਕਿਉ ਨਾ ਹੋਵੇ ਇਸਨੂੰ ਨਾ ਸਿਰ ਉਪਰ ਰੱਖਿਆ ਜਾ ਸਕਦਾ ਹੈ ਅਤੇ ਨਾ ਹੀ ਘਰ ਅੰਦਰ ਲਿਆਇਆ ਜਾਦਾ ਹੈ,ਇਸ ਤਰਾ ਹੀ ਮਾੜੇ ਵਿਚਾਰ ਹਨ , ਜਿਸ ਬੰਦੇ ਮਰੇ ਮਗਰੋ ਲੋਕ ਰੋਣ ਉਹ ਇਨਸਾਨ ਹੈ , ਜਿਸ ਮਰੇ ਤੋ ਲੋਕ ਸੁਕਰ ਮੰਨਾਉਣ ਉਹ ਹੈਵਾਨ ਹੈ , ਪਾਠ ਪੂਜਾ ਕਰਕੇ ਵੀ ਮੰਦਾ ਬੋਲਣ ਵਾਲੇ ਨਾਲੋ ਨਾਸਤਿਕ-ਚੰਗਾ ਹੈ , ਸੁਧਰੇ ਦਾ ਨਾਮ ਸਾਧ ਹੈ,ਕੋੜਾ ਬੋਲਣ ਵਾਲਾ ਤਾ ਵਪਾਰੀ ਹੀ ਹੋਵੇਗਾ ,

ਹਰਜਿੰਦਰ ਛਾਬੜਾ
95992282333

 

Previous articleਜਨਤਕ ਵੰਡ ਪ੍ਰਣਾਲੀ ਦੀ ਵੰਡ ਨੂੰ ਲੈਕੇ ਡੀਪੂ ਹੋਲਡਰ ਵਿਚ ਹੋਏ ਟਕਰਾਅ
Next articleਸਤਨਾਮ ਢਿਲੋ ਮਾਗੇਵਾਲੀਆ