ਸ਼੍ਰੀ ਗੁਰੂ ਰਵਿਦਾਸ ਸਭਾ ਕਰਮੋਨਾ ਇਟਲੀ ਨੇ 600 ਯੂਰੋ ਬਸਪਾ ਨੂੰ ਕੀਤੇ ਭੇਂਟ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀ ਗੁਰੂ ਰਵਿਦਾਸ ਸਭਾ ਕਰਮੋਨਾ ਇਟਲੀ ਦੇ ਪ੍ਰਧਾਨ ਅਸ਼ਨੀ ਚੰਬਾ ਅਤੇ ਸਟੇਜ ਸਕੱਤਰ ਜਸਵਿੰਦਰ ਚੰਬਾ ਨੇ ਬਹੁਜਨ ਸਮਾਜ ਪਾਰਟੀ ਦੀ ਮਜ਼ਬੂਤੀ ਲਈ ਕਰਮੋਨਾ ਕਮੇਟੀ ਦੀ ਤਰਫੋਂ 600 ਯੂਰੋ ਇਕੱਠਾ ਕਰਕੇ ਸ਼੍ਰੀ ਸਰਬਜੀਤ ਵਿਰਕ ਨੂੰ ਭੇਂਟ ਕੀਤੇ ਗਏ। ਇਸ ਮੌਕੇ ਸ਼੍ਰੀ ਸਰਬਜੀਤ ਵਿਰਕ ਨੇ ਜਿੱਥੇ ਕਰਮੋਨਾ ਕਮੇਟੀ ਦਾ ਧੰਨਵਾਦ ਕੀਤਾ ਉੁਥੇ ਹੀ ਉਨ੍ਹਾਂ ਕਿਹਾ ਕਿ ਜੇਕਰ ਮਿਸ਼ਨ ਦੇ ਪ੍ਰਚਾਰ ਅਤੇ ਚੜ੍ਹਦੀ ਕਲਾ ਲਈ ਇਸੇ ਤਰ੍ਹਾਂ ਆਪਾਂ ਰੱਲ ਕੇ ਹੰਭਲਾ ਮਾਰੀਏ ਤਾਂ ਕਾਮਯਾਬੀ ਦੀ ਮੰਜ਼ਿਲ ਜਰੂਰ ਸਰ ਕਰ ਲਵਾਂਗੇ। ਸਰਬਜੀਤ ਵਿਰਕ ਵਲੋਂ ਸ਼੍ਰੀ ਗੁਰੂ ਰਵਿਦਾਸ ਸਭਾ ਕਰਮੋਨਾ ਦੀ ਪੂਰੀ ਕਮੇਟੀ ਨੂੰ ਭਾਰਤ ਰਤਨ ਡਾ. ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਰਜਿ. ਇਟਲੀ ਵਲੋਂ ਧੰਨਵਾਦ ਕਰਦਿਆਂ ਸੰਵਿਧਾਨ ਦੀਆਂ ਕਾਪੀਆਂ ਦੇ ਕੇ ਸਨਮਾਨ ਕੀਤਾ ਗਿਆ।

Previous articleਕਿਸਾਨ ਅੰਦੋਲਨ – ਰਾਘਵ ਚੱਢਾ ਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਕਈ ਸਵਾਲ ਖੜ੍ਹੇ ਕਰਦੀ ਹੈ !!
Next articleਸ਼ਾਮਚੁਰਾਸੀ ’ਚ ਆਮ ਆਦਮੀ ਪਾਰਟੀ ਦੇ 6 ਉਮੀਦਵਾਰ ਲੜਨਗੇ ਚੋਣ