ਸ਼ਾਮਚੁਰਾਸੀ ’ਚ ਆਮ ਆਦਮੀ ਪਾਰਟੀ ਦੇ 6 ਉਮੀਦਵਾਰ ਲੜਨਗੇ ਚੋਣ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਨਗਰ ਕੌਂਸਲ ਸ਼ਾਮਚੁਰਾਸੀ ਵਲੋਂ ਹੋ ਰਹੀ ਚੋਣ ਵਿਚ ਆਮ ਆਦਮੀ ਪਾਰਟੀ ਵਲੋਂ ਵੀ ਆਪਣੇ 6 ਉਮੀਦਵਾਰ ਵੱਖ-ਵੱਖ ਵਾਰਡਾਂ ਤੋਂ ਨਾਮਜਦ ਕੀਤੇ ਗਏ ਹਨ। ਜਿੰਨ੍ਹਾਂ ਦਾ ਚੋਣ ਪ੍ਰਚਾਰ ਸਿਖਰਾਂ ਛੂਹ ਰਿਹਾ ਹੈ। ਸ਼ਾਮਚੁਰਾਸੀ ਵਿਚ ਉਂਝ ਕੁਲ 9 ਵਾਰਡ ਹਨ। ਜਿੰਨ੍ਹਾਂ ਵਿਚੋਂ ਆਮ ਆਦਮੀ ਪਾਰਟੀ ਦੇ 6 ਉਮੀਦਵਾਰ ਚੋਣ ਨਿਸ਼ਾਨ ਝਾੜੂ ਤੇ ਆਪਣੀ ਕਿਸਮਤ ਅਜਮਾ ਰਹੇ ਹਨ। ਵਾਰਡ ਨੰਬਰ 1 ਤੋਂ ਬਲਵਿੰਦਰ ਕੌਰ, ਵਾਰਡ ਨੰਬਰ 2 ਤੋਂ ਜਮਨਾ ਦੇਵੀ, ਵਾਰਡ ਨੰਬਰ 4 ਤੋਂ ਜਗਦੀਸ਼ ਖੋਸਲਾ, ਵਾਰਡ ਨੰਬਰ 5 ਤੋਂ ਕਿਰਨ ਬਾਲਾ, ਵਾਰਡ ਨੰਬਰ 6 ਤੋਂ ਸੁਰਿੰਦਰ ਕੁਮਾਰ ਅਤੇ ਵਾਰਡ ਨੰਬਰ 7 ਤੋਂ ਕਿਰਨ ਕੁਮਾਰੀ ਉਮੀਦਵਾਰ ਹਨ। ਜ਼ਿਕਰਯੋਗ ਹੈ ਵਾਰਡ ਨੰਬਰ 6 ਤੋਂ ਉਮੀਦਵਾਰ ਸੁਰਿੰਦਰ ਕੁਮਾਰ ਸ਼ਿੰਦਾ ਨਗਰ ਕੌਂਸਲ ਸ਼ਾਮਚੁਰਾਸੀ ਦੇ ਸਾਬਕਾ ਪ੍ਰਧਾਨ ਹਨ, ਜੋ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ, ਪਰ ਟਿਕਟ ਨਾ ਮਿਲਣ ਕਾਰਨ ਆਪਣਾ ਟਰੈਕ ਚੈਂਜ ਕਰ ਲਿਆ। ਜਗਦੀਸ਼ ਖੋਸਲਾ ਵੀ ਕਾਂਗਰਸ ਪਾਰਟੀ ਦੇ ਸਰਗਰਮ ਆਗੂ ਰਹੇ, ਪਰ ਉਨ੍ਹਾਂ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਕੇ ਕਾਂਗਰਸ ਪ੍ਰਤੀ ਆਪਣੀ ਨਰਾਜਗੀ ਜਾਹਰ ਕੀਤੀ। ਬਾਕੀ ਵਾਰਡਾਂ 3, 8 ਅਤੇ 9 ਵਿਚ ਪਾਰਟੀ ਨੇ ਉਮੀਦਵਾਰ ਨਹੀਂ ਉਤਾਰੇ।

Previous articleਸ਼੍ਰੀ ਗੁਰੂ ਰਵਿਦਾਸ ਸਭਾ ਕਰਮੋਨਾ ਇਟਲੀ ਨੇ 600 ਯੂਰੋ ਬਸਪਾ ਨੂੰ ਕੀਤੇ ਭੇਂਟ
Next articleਹਸ਼ਮਤ ਸੁਲਤਾਨਾਂ ਸਿਸਟਰਜ਼ ਨੇ ‘ਕਿਸਾਨ ਅੰਦੋਲਨ’ ਟਰੈਕ ਨਾਲ ਲਗਵਾਈ ਹਾਜ਼ਰੀ