ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ•ਾ ਹੁਸ਼ਿਆਰਪੁਰ ਵਲੋਂ ‘ਕਿਸਾਨ ਬਚਾਓ ਪੰਜਾਬ ਬਚਾਓ’ ਮੁਹਿੰਮ ਤਹਿਤ ਕਸਬਾ ਸ਼ਾਮਚੁਰਾਸੀ ਵਿਖੇ ਰੋਸ ਮੁਜਾਹਰਾ ਕੀਤਾ ਗਿਆ, ਜਿਸ ਵਿਚ ਕਿਸਾਨਾਂ ਤੋਂ ਇਲਾਵਾ ਸਭ ਪਾਰਟੀਆਂ ਦੇ ਆਗੂਆਂ ਨੇ ਪਹੁੰਚ ਕੇ ਇਸ ਰੋਸ ਮੁਜਾਹਰੇ ਨੂੰ ਕਾਮਯਾਬ ਬਣਾਇਆ।
ਇਸ ਮੌਕੇ ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ•ਾ ਹੁਸ਼ਿਆਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਦੇਸ਼ ਦੀ ਰੀੜ ਦੀ ਹੱਡੀ ਹੈ, ਜਿਸ ਨੂੰ ਦਬਾਉਣ ਅਤੇ ਤਬਾਹ ਕਰਨ ਵਾਲੇ ਬਿੱਲ ਪ੍ਰਵਾਨ ਨਹੀਂ ਕੀਤੇ ਜਾ ਸਕਦੇ। ਜੇਕਰ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਇਨ•ਾਂ ਬਿੱਲਾਂ ਨਾਲ ਸਹਿਮਤ ਨਹੀਂ ਹਨ, ਤਾਂ ਫਿਰ ਕੇਂਦਰ ਸਰਕਾਰ ਨੂੰ ਇਹ ਬਿੱਲ ਧੱਕੇ ਨਾਲ ਲਾਗੂ ਨਹੀਂ ਕਰਨੇ ਚਾਹੀਦੇ। ਸਰਕਾਰਾਂ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਅੜੀ ਛੱਡ ਦੇਣੀ ਚਾਹੀਦੀ ਹੈ।
ਜੇਕਰ ਬਿੱਲ ਲਾਗੂ ਕੀਤੇ ਜਾਂਦੇ ਹਨ ਤਾਂ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀ ਹਾਲਤ ਹੋਰ ਨਿੱਘਰ ਹੋ ਜਾਵੇਗੀ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਹਾਲਾਤਾਂ ਤੇ ਭਾਵਨਾਵਾਂ ਨੂੰ ਸਮਝੇ ਅਤੇ ਉਨ•ਾਂ ਦੇ ਹੱਕ ਵਿਚ ਫੈਸਲਾ ਕਰੇ।ਇਸ ਮੌਕੇ ਹੋਰਨ•ਾਂ ਤੋਂ ਇਲਾਵਾ ਨਿਰਮਲ ਕੁਮਾਰ ਪ੍ਰਧਾਨ ਸ਼ਾਮਚੁਰਾਸੀ, ਮਨਦੀਪ ਸਿੰਘ ਧਾਮੀ, ਅਵਤਾਰ ਸਿੰਘ ਚੱਠਾ, ਚਰਨਜੀਤ ਸਿੰਘ ਬਾਹਦ, ਹਰਮਿੰਦਰ ਸਿੰਘ ਨੂਰਪੁਰ ਅਤੇ ਹੋਰਾਂ ਨੇ ਕਿਹਾ ਕਿ ਇਹ ਸੰਗਰਸ਼ ਕਿਸਾਨਾਂ ਦੇ ਹੱਕ ‘ਚ ਉਦੋਂ ਤੱਕ ਰਹੇਗਾ, ਜਦੋਂ ਤੱਕ ਕਿ ਉਹ ਖ਼ੁਦ ਇਸ ਗੱਲ ਬਾਰੇ ਸੰਤੁਸ਼ਟ ਨਹੀਂ ਹੁੰਦੇ, ਕਿ ਉਨ•ਾਂ ਦੇ ਹੱਕ ਪੂਰੀ ਤਰ•ਾਂ ਸੁਰੱਖਿਅਤ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਲੀ ਧਾਮੀ, ਸੁਰਿੰਦਰ ਸਿੰਘ ਧਾਮੀ, ਲਖਵੀਰ ਸਿੰਘ ਧਾਮੀ, ਮਨਜਿੰਦਰ ਸਿੰਘ ਧਾਮੀ, ਲਸ਼ਕਰ ਸਿੰਘ, ਹਰਪ੍ਰੀਤ ਹੁੰਦਲ, ਅਜੀਤ ਪਾਲ ਹੁੰਦਲ, ਹਰਸਿੰਮਰਤ ਬਾਜਵਾ, ਬਲਜੀਤ ਸਿੰਘ ਤਲਵੰਡੀ, ਗਰਿੰਦਰ ਫੰਗੂੜਾ ਵੀ ਸ਼ਾਮਿਲ ਹੋਏ।