ਵੱਟਸਐਪ ਵੱਲੋਂ ਸੁਪਰ ਐਪ ਬਣਨ ਦੀ ਤਿਆਰੀ

ਚੰਡੀਗੜ੍ਹ (ਸਮਾਜ ਵੀਕਲੀ) : ਕੁਝ ਹਫ਼ਤੇ ਪਹਿਲਾਂ ਫੇਸਬੁੱਕ ਨੇ ਰਿਲਾਇੰਸ ਦੇ ਜੀਓ ਪਲੇਟਫਾਰਮ ’ਤੇ ਵੱਡਾ ਨਿਵੇਸ਼ ਕੀਤਾ, ਜਿਸ ਦਾ ਮਕਸਦ ਜੀਓਮਾਰਟ ਅਤੇ ਵੱਟਸਐਪ ਰਾਹੀਂ ਈ-ਕਾਮਰਸ ਸ਼ੁਰੂ ਕਰਨਾ ਹੈ। ਰਿਪੋਰਟ ਹੈ ਕਿ ਕੁਝ ਵੱਟਸਐਪ ਡੇਟਾ ਜੀਓ ਨਾਲ ਸਾਂਝਾ ਕੀਤਾ ਜਾਵੇਗਾ। ਅਜਿਹਾ ਇਸ ਕਰਕੇ ਕੀਤਾ ਜਾਵੇਗਾ ਕਿਉਂਕਿ ਇਸ ਨਾਲ ਵੱਟਸਐਪ ਵਰਤੋਕਾਰਾਂ ਨੂੰ ਜੀਓਮਾਰਟ ਨਾਲ ਲੈਣ-ਦੇਣ ਵਿੱਚ ਮੱਦਦ ਮਿਲੇਗੀ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਅਨੁਸਾਰ ਲੈਣ-ਦੇਣ ਲਈ ਲੋੜੀਂਦੀ ਜਾਣਕਾਰੀ ਤੋਂ ਇਲਾਵਾ ਜੀਓ ਅਤੇ ਵੱਟਸਐਪ ਵਿਚਾਲੇ ਹੋਰ ਕੁਝ ਸਾਂਝਾ ਨਹੀਂ ਕੀਤਾ ਜਾਵੇਗਾ। ਇਹੀ ਸੰਕੇਤ ਮਿਲਦੇ ਹਨ ਜੀਓ ਅਤੇ ਫੇਸਬੁੱਕ ਵਲੋਂ ਵੱਟਸਐਪ ਨੂੰ ਸੁਪਰ ਐਪ ਵਿੱਚ ਬਦਲਣ ਦੀ ਯੋਜਨਾ ਹੈ, ਜੋ ਕਿ ਚੀਨ ਦੀ ਵੀਚੈਟ ਵਾਂਗ ਹੋਵੇਗੀ। ਇਸ ਰਾਹੀਂ ਵਰਤੋਂਕਾਰ ਨਾ ਕੇਵਲ ਚੈਟ ਕਰ ਸਕਣਗੇ ਬਲਕਿ ਖ਼ਰੀਦੋ-ਫ਼ਰੋਖਤ ਵੀ ਕਰ ਸਕਣਗੇ।

Previous articleਸੀਬੀਆਈ ਨੇ ਸੰਭਾਲੀ ਹਾਥਰਸ ਘਟਨਾ ਦੀ ਜਾਂਚ, ਕੇਸ ਦਰਜ
Next articleQuakes again hit Manipur, Arunachal, no damage