ਵੱਖ ਵੱਖ ਬੁੱਧੀਜੀਵੀਆਂ ਨੇ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ

ਕੈਪਸ਼ਨ- ਡਾ ਪਰਮਜੀਤ ਸਿੰਘ ਮਾਨਸਾ ਪ੍ਰੋਫ਼ੈਸਰ ਆਸਾ ਸਿੰਘ ਘੁੰਮਣ ਤੇ ਪ੍ਰਸਿੱਧ ਲੇਖਕ ਤੇ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਨ ਸਮੇਂ

ਡਾਕਟਰ ਮਾਨਸਾ ਪ੍ਰੋਫ਼ੈਸਰ ਘੁੰਮਣ ਤੇ ਪ੍ਰਸਿੱਧ ਲੇਖਕ ਤੇ ਨਾਮਵਰ ਪੱਤਰਕਾਰ ਨਿਰਪਾਲ ਸਿੰਘ ਸ਼ੇਰਗਿੱਲ ਨੇ ਵਾਤਾਵਰਣ ਪ੍ਰਦੂਸ਼ਣ ਨੂੰ ਮਨੁੱਖੀ ਵਿਕਾਸ ਵਿੱਚ ਅੜਿੱਕਾ ਦੱਸਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ ) – ਇਸ ਧਰਤੀ ਦੇ ਦਿਨੋਂ ਦਿਨ ਖ਼ਰਾਬ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਵੱਖ ਵੱਖ ਬੁੱਧੀਜੀਵੀਆਂ ਡਾ ਪਰਮਜੀਤ ਸਿੰਘ ਮਾਨਸਾ, ਪ੍ਰਸਿੱਧ ਪੱਤਰਕਾਰ ਤੇ ਲੇਖਕ ਨਿਰਪਾਲ ਸਿੰਘ ਸ਼ੇਰਗਿੱਲ ਤੇ ਪ੍ਰੋਫ਼ੈਸਰ ਆਸਾ ਸਿੰਘ ਘੁੰਮਣ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੀਟਿੰਗ ਕੀਤੀ ਤੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਤੇ ਸੰਤ ਸੀਚੇਵਾਲ ਨੇ ਦੱਸਿਆ ਕਿ ਵਾਤਾਵਰਨ ਦਾ ਪ੍ਰਦੂਸ਼ਣ ਵੀ ਮਨੁੱਖੀ ਵਿਕਾਸ ਦੇ ਰਾਹ ਵਿੱਚ ਵੱਡਾ ਅੜਿੱਕਾ ਬਣ ਕੇ ਖੜ੍ਹਾ ਹੈ ।

ਉਨ੍ਹਾਂ ਕਿਹਾ ਕਿ ਪਿਛਲੇ 50 ਸਾਲਾਂ ਤੋਂ ਕੀਤੀ ਗਈ ਤਰੱਕੀ ਨੇ ਵੀ ਅੱਜ ਧਰਤੀ ਤੇ ਜੀਵਨ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ। ਜੰਗਲ ਤੇ ਹੋਰ ਥਾਵਾਂ ਤੇ ਰੁੱਖ ਕੱਟ ਕੇ ਧਰਤੀ ਤੇ ਜੀਵ ਜੰਤੂਆਂ ਦੀਆਂ ਹਜ਼ਾਰਾਂ ਪ੍ਰਜਾਤੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਇਸ ਸਮੇਂ ਡਾ ਪਰਮਜੀਤ ਸਿੰਘ ਮਾਨਸਾ ਤੇ ਹੋਰ ਵਾਤਾਵਰਣ ਪ੍ਰੇਮੀਆਂ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਹਰ ਵਰ੍ਹੇ ਵਧਦੀ ਗਰਮੀ ਸੋਕਾ ਸੁਨਾਮੀ ਵਰਗੇ ਚੱਕਰਵਾਤ ਤੇ ਹੜ੍ਹਾਂ ਆਦਿ ਨਾਲ ਧਰਤੀ ਇਕ ਅਸੁਰੱਖਿਅਤ ਗ੍ਰਹਿ ਬਣ ਗਈ ਹੈ। ਹੁਣ ਜ਼ਰੂਰਤ ਹੈ ਕਿ ਸਾਡਾ ਹਰ ਦਿਨ ਵਾਤਾਵਰਣ ਦਿਵਸ ਹੋਵੇ ਤੇ ਧਰਤੀ ਦਾ ਹਰ ਪ੍ਰਾਣੀ ਧਰਤੀ ਨੂੰ ਬਚਾਉਣ ਲਈ ਕੁਝ ਨਾ ਕੁਝ ਕਰਦਾ ਰਹੇ ਨਹੀਂ ਤਾਂ ਜਿਵੇਂ ਧਰਤੀ ਤੇ ਹੋਰ ਪ੍ਰਾਣੀਆਂ ਦਾ ਖਾਤਮਾ ਹੋ ਰਿਹਾ। ਇਸੇ ਤਰ੍ਹਾਂ ਮਨੁੱਖ ਵੀ ਨਹੀਂ ਬਚ ਸਕਦਾ।

ਸਮਾਜ ਨੂੰ ਚਾਹੀਦਾ ਹੈ ਕਿ ਅਸੀਂ ਬੱਚਿਆਂ ਦੇ ਪਾਲਣ ਪੋਸ਼ਣ ਪੜ੍ਹਾਈ ਲਿਖਾਈ ਡਾਕਟਰੀ ਤੇ ਆਰਥਿਕ ਸੁਰੱਖਿਆ ਦੇ ਪ੍ਰਬੰਧਾਂ ਚ ਲੱਗੇ ਰਹਿੰਦੇ ਹਾਂ ਉਸੇ ਤਰ੍ਹਾਂ ਵਾਤਾਵਰਣ ਸਾਫ ਸੁਥਰਾ ਤੇ ਸਿਹਤਮੰਦ ਰੱਖਣ ਲਈ ਯਤਨ ਕਰਨੇ ਪੈਣਗੇ। ਇਸ ਲਈ ਹਰੇਕ ਸ਼ਹਿਰ ਦੇਸ਼ ਦੇ ਨਾਗਰਿਕ ਘਰੇਲੂ ਪੱਧਰ ਤੇ ਲੈ ਕੇ ਦੇਸ਼ ਪੱਧਰ ਤਕ ਵਾਤਾਵਰਨ ਨੂੰ ਠੀਕ ਕਰਨ ਲਈ ਆਪਣੇ ਰੋਜ਼ਾਨਾ ਜੀਵਨ ਚ ਬਦਲਾਅ ਲਿਆਉਣ ਪ੍ਰਦੂਸ਼ਣ ਫੈਲਾਉਣ ਵਾਲੇ ਸਾਧਨਾ ਉਤਪਾਦਨਾਂ ਦੀ ਘੱਟ ਵਰਤੋਂ ਕਰਨ ਤੇ ਸਰਕਾਰ ਤੋਂ ਮੰਗ ਕਰਨ ਕਿ ਉਹ ਪ੍ਰਦੂਸ਼ਣ ਫੈਲਾਉਣ ਵਾਲਿਆਂ ਤੇ ਕੰਟਰੋਲ ਕਰੇ। ਇਸ ਸਮੇਂ ਪ੍ਰੋ ਘੁੰਮਣ ਨਾਮਵਰ ਲੇਖਕ ਨਿਰਪਾਲ ਸਿੰਘ ਸ਼ੇਰਗਿੱਲ ਅਤੇ ਡਾ ਪਰਮਜੀਤ ਸਿੰਘ ਮਾਨਸਾ ਸੰਤ ਬਲਵੀਰ ਸਿੰਘ ਸੀਚੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਪੁੱਛਦੇ ਹੋ ਹਾਲ ਪੜ੍ਹਾਈਆਂ ਦਾ?
Next articleਬੀੜੀ ਦੇ ਬੰਡਲ ਤੇ ਦਸਵੇਂ ਪਾਤਸ਼ਾਹ ਦੀ ਤਸਵੀਰ ਲਗਾਉਣ ਵਾਲੀ ਕੰਪਨੀ ਖਿਲਾਫ ਸਿੱਖ ਸੰਗਤਾਂ ‘ਚ ਭਾਰੀ ਰੋਸ -ਸੁਖਬੀਰ ਸਿੰਘ