ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): – ਦੋਆਬੇ ਦੀ ਧਰਤੀ ਦਾ ਮਾਣਮੱਤਾ ਗਾਇਕ ਵਿੱਕੀ ਮੋਰਾਂਵਾਲੀਆ ਹਾਇਰ ਰਿਕਾਰਡਸ ਦੀ ਪੇਸ਼ਕਸ਼ ਵਿਚ ਆਪਣਾ ਨਵਾਂ ਟਰੈਕ ‘ਸੋਲਜ਼ਰ’ (ਫੌਜੀ) ਲੈ ਕੇ ਹਾਜ਼ਰ ਹੋ ਰਿਹਾ ਹੈ। ਜਿਸ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਹਾਲ ਹੀ ਵਿਚ ਰਿਲੀਜ਼ ਕੀਤਾ ਗਿਆ। ਜਿਸ ਬਾਰੇ ਗਾਇਕ ਵਿੱਕੀ ਮੋਰਾਂਵਾਲੀਏ ਨੇ ਦੱਸਿਆ ਕਿ ਇਸ ਦੇ ਪ੍ਰੋਡਿਊਸਰ ਸੁੱਖੀ ਹੇਅਰ ਹਨ। ਇਸ ਟਰੈਕ ਨੂੰ ਖ਼ੁਦ ਵਿੱਕੀ ਮੋਰਾਂਵਾਲੀਏ ਨੇ ਗਾਇਆ ਅਤੇ ਲਿਖਿਆ ਹੈ। ਸੰਗੀਤ ਟ੍ਰੈਪ ਆਡੀਓ ਕਮਲ ਕਲੇਰ ਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿੱਕੀ ਮੋਰਾਂਵਾਲੀਆ ‘ਧੀਆਂ’ ਅਤੇ ‘ਮਾਪੇ’ ਟਰੈਕ ਨਾਲ ਚਰਚਾ ਵਿਚ ਰਿਹਾ। ਜਿਸ ਦੇ ਪ੍ਰੋਡਿਊਸਰ, ਪੇਸ਼ਕਾਰ, ਗੀਤਕਾਰ ਬਿੱਟੂ ਭਰੋਮਜਾਰਾ ਹਨ। ‘ਸੋਲਜ਼ਰ’ ਟਰੈਕ ਰਾਹੀਂ ਵਿੱਕੀ ਮੋਰਾਂਵਾਲੀਆ ਆਪਣੀ ਵਿਲੱਖਣ ਗਾਇਕੀ ਦਾ ਨਮੂਨਾ ਪੇਸ਼ ਕਰ ਰਿਹਾ ਹੈ, ਜੋ ਸਰੋਤਿਆਂ ਨੂੰ ਜਰੂਰ ਪਸੰਧ ਆਵੇਗਾ।