ਅਮਨ ਕਾਲਕਟ ਦੇ ਲਿਖੇ ਗੀਤ ‘ਇਤਿਹਾਸ ਦੇ ਵਰਕੇ’ ਦਾ ਪੋਸਟਰ ਰਿਲੀਜ਼

ਨਿਰਮਲ ਸਿੱਧੂ ਅਤੇ ਪੰਮਾ ਡੂੰਮੇਵਾਲ ਨੇ ਦਿੱਤੀਆਂ ਖੂਬਸੂਰਤ ਅਵਾਜ਼ਾਂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਸ਼ਾਮਚੁਰਾਸੀ ਨੇੜਲੇ ਪਿੰਡ ਕਾਲਕਟ ਦੇ ਜੰਮਪਲ ਅਮਨ ਕਾਲਕਟ ਦਾ ਕਿਸਾਨ ਸੰਘਰਸ਼ ਨੂੰ ਸਮਰਪਿਤ ਗੀਤ ‘ਇਤਿਹਾਸ ਦੇ ਵਰਕੇ’ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਪੂਰੀ ਸ਼ਾਨੋਸ਼ੌਕਤ ਨਾਲ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਗੀਤਕਾਰ ਅਮਨ ਕਾਲਕਟ ਨੇ ਦੱਸਿਆ ਕਿ ਇਸ ਵਿਸ਼ੇਸ਼ ਗੀਤ ਨੂੰ ਪ੍ਰਸਿੱਧ ਗਾਇਕ ਨਿਰਮਲ ਸਿੱਧੂ ਅਤੇ ਪੰਮਾ ਡੂੰਮੇਵਾਲ ਨੇ ਆਪਣੀਆਂ ਖੂਬਸੂਰਤ ਅਵਾਜ਼ਾਂ ਵਿਚ ਗਾਇਆ ਹੈ। ਸਿਮਰਪ੍ਰੀਤ ਸਿੰਘ ਇਸ ਦੇ ਸਹਾਇਕ ਪ੍ਰੋਡਿਊਸਰ ਹਨ ਅਤੇ ਇਸ ਦਾ ਸੰਗੀਤ ਨਿਰਮਲ ਸਿੱਧੂ ਵਲੋਂ ਦਿੱਤਾ ਗਿਆ ਹੈ। ਇਸ ਟਰੈਕ ਦਾ ਵੀਡੀਓ ਗੁਰਮੀਤ ਦੁੱਗਲ ਵਲੋਂ ਸ਼ਾਨਦਾਰ ਤਰੀਕੇ ਨਾਲ ਫਿਲਮਾਇਆ ਗਿਆ ਹੈ। ਅਮਨ ਕਾਲਕਟ ਨੇ ਦੱਸਿਆ ਕਿ ਇਸ ਟਰੈਕ ਵੀਡੀਓ ਜਲਦ ਹੀ ਯੂ ਟਿਊਬ ਤੇ ਰਿਲੀਜ਼ ਕਰ ਦਿੱਤਾ ਜਾਵੇਗਾ।

Previous articleਵਿੱਕੀ ਮੋਰਾਂਵਾਲੀਏ ਦੇ ‘ਸ਼ੋਲਜ਼ਰ’ ਟਰੈਕ ਦਾ ਪੋਸਟਰ ਰਿਲੀਜ਼
Next articleWeren’t allowed to enter lift with Aussie players in it: Ashwin