ਵਿਸ਼ਾਲ ਕਾਲੜਾ ‘ਯੰਗ ਇੰਟਰਪ੍ਰੀਨਿਅਰ’ ਐਵਾਰਡ 2020 ਨਾਲ ਵੀ ਹੋ ਚੁੱਕੇ ਨੇ ਸਨਮਾਨਿਤ
ਅੱਪਰਾ (ਸਮਾਜ ਵੀਕਲੀ)- ਵਿਸ਼ਵ ਭਰ ’ਚ ਇਸ ਸਮੇਂ ਆਈ. ਟੀ. ਦਾ ਸੁਨਿਹਰੀ ਦੌਰ ਚਲ ਰਿਹਾ ਹੈ। ਇਸ ਖੇਤਰ ’ਚ ਮੋਬਾਈਲ ਐਪ ਬਣਾਉਣ, ਵੱਖ-ਵੱਖ ਤਰਾਂ ਦੀਆਂ ਵੈੱਬਸਾਈਟਸ ਡਵੈੱਲਪਮੈਂਟ ਤੇ ਮਾਰਕੀਟਿੰਗ ਦੇ ਖੇਤਰ ’ਚ ਵਿਸ਼ਾਲ ਕਾਲੜਾ ਦਾ ਨਾਂ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਵਿਸ਼ਾਲ ਕਾਲੜਾ ਦੇ ਅੱਪਰਾ ਸਥਿਤ ਕੰਪਨੀ ‘ਡਿਜ਼ਾਇਨਿਸਟਿਕ’ ਦੇ ਦਫਤਰ ਦਾ ਉਦਘਾਟਨ ਉਸਦੇ ਮਾਤਾ ਪਿਤਾ ਰਾਕੇਸ਼ ਕਾਲੜਾ ਤੇ ਗੀਤਾ ਕਾਲੜਾ ਨੇ ਰੀਬਨ ਕੱਟ ਕੇ ਕੀਤਾ। ਉਨਾਂ ਦਾ ਇਹ ਦਫਤਰ ਅੱਪਰਾ ਦੇ ਸਰਾਫ਼ਾ ਬਜ਼ਾਰ (ਨੇੜੇ ਨੀਰਜ ਇੰਪੋਰੀਅਮ) ਵਿਖੇ ਸਥਿਤ ਹੈ। ਉਕਤ ਕੰਪਨੀ ਸ਼ੋਸ਼ਲ ਮੀਡੀਆ, ਵੈੱਬਸਾਈਟਸ ਡਵੈੱਲਪਮੈਂਟ, ਮੋਬਾਈਲ ਐਪਸ ਤੇ ਮਾਰਕੀਟਿੰਗ ਦੇ ਖੇਤਰ ’ਚ ਵਰਲਡ ਵਾਈਡ ਰਜ਼ਿਸਟਰਡ ਹੋ ਚੁੱਕੀ ਹੈ। ਪੂਰੇ ਵਰਲਡ ’ਚ ‘ਡਿਜ਼ਾਇਨਿਸਟਿਕ’ ਕੰਪਨੀ ਦੀ ਵਧੀਆ ਕਾਰਜ ਪ੍ਰਣਾਲੀ ਤੇ ਸਰਵਿਸ ਦੇ ਚਲਦਿਆਂ ਇਸ ਨੂੰ ਕਈ ਇੰਟਰਨੈਸ਼ਨਲ ਐਵਾਰਡ ਵੀ ਮਿਲ ਚੁੱਕੇ ਹਨ। ਇੱਥੇ ਇਹ ਗੌਰ ਕਰਨਯੋਗ ਹੈ ਕਿ ਵਿਸ਼ਾਲ ਕਾਲੜਾ ਨੂੰ ਅਮਰੀਕਾ ਵਲੋਂ ‘ਯੰਗ ਇੰਟਰਪ੍ਰੀਨਿਅਰ’ ਐਵਾਰਡ 2020 ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਕੰਪਨੀ ਦੇ ਦਫਤਰ ’ਚ ਆਈ. ਟੀ. ਸਰਵਿਸ, ਇੰਸ਼ੋਰੈਸ, ਸਰਵਿਸ ਮੋਬਾਈਲ ਐਪਸ ਆਦਿ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।