ਵਿਲੱਖਣ ਲੋਹੜੀ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਇਸ ਵਾਰੀ ਲੋਹੜੀ ਅਸੀਂ ਵੱਖਰੀ ਮਨਾਉਂਣੀ।
ਕਾਲ਼ਿਆਂ ਕਨੂੰਨਾਂ ਦੀ ਹੈ ਧੂਣੀ ਇੱਕ ਲਾਉਂਣੀ ।
ਨਾਲ਼ੇ ਹਾਕਮਾਂ ਦੇ ਉਇ ਨਾਲ਼ੇ ਹਾਕਮਾਂ ਦੇ ,
ਮਾੜੇ ਹਾਕਮਾਂ ਦੇ ਪੁਤਲੇ ਬਣਾਵਾਂਗੇ  ।
ਬਿਨਾਂ ਗਿਣਤੀ , ਬਿਨਾਂ ਗਿਣੇ ਤੋਂ ਛਿੱਤਰ ਵੀ ਲਾਵਾਂਗੇ ।
ਓ ਬਿਨਾਂ ਗਿਣਿਓਂ ————
ਲੌਕ ਡਾਉਨ ਵਿੱਚ ਜੀਹਨੇ ਕੀਤੀ ਹੇਰਾਫੇਰੀ।
ਕਾਲ਼ਿਆਂ ਕਾਨੂੰਨਾਂ ਦੀ ਲਿਆਂਦੀ ਸੀ ਹਨੇਰੀ ।
ਉਹਦੇ ਠੱਲ ਕੇ ਤੂਫ਼ਾਨ ਨੂੰ ਵਿਖਾਵਾਂਗੇ ।
ਓ ਬਿਨਾਂ ਗਿਣਿਓਂ —————
ਪਹਿਲਾਂ ਜੀਹਨੂੰ ਗੱਲੀਂ ਬਾਤੀਂ ਬੜਾ ਸਮਝਾਇਆ।
ਸਮਝ ਨਾ ਆਈ ਤਾਂ ਹੀ ਇਹ ਹੈ ਦਿਨ ਆਇਆ ।
ਠੇਠ ਬੋਲ ਕੇ ਪੰਜਾਬੀ ਸਮਝਾਵਾਂਗੇ  ।
ਓ ਬਿਨਾਂ ਗਿਣਿਓਂ ————–
ਦਿੱਲੀ ਦੇ ਦਰਾਂ ‘ਤੇ ਫੇਰ ਪਿਆ ਸਾਨੂੰ ਆਉਂਣਾ।
ਰਾਹ ‘ਚ ਕਈ ਰਾਜਾਂ ਨਾਲ਼ ਪਿਆ ਟਕਰਾਉਂਣਾ ।
ਰੰਗ ਦਿੱਲੀ ਨੂੰ ਵੀ ਓਦਾਂ ਦਾ ਵਿਖਾਵਾਂਗੇ ।
ਓ ਬਿਨਾਂ ਗਿਣਿਓਂ —————
ਸਾਡੇ ਮਨ ਦੀ ਨਾ ਜੀਹਨੇ ਸੁਣੀ ਕੋਈ ਬਾਤ ਸੀ ।
ਪੋਹ ਦਾ ਮਹੀਨਾ ਉੱਤੋਂ ਆਈ ਬਰਸਾਤ ਸੀ  ।
ਕੀਹਨੂੰ ਕਹਿੰਦੇ ਨੇ ਕਿਸਾਨ ਇਹ ਵਿਖਾਵਾਂਗੇ ।
ਓ ਬਿਨਾਂ ਗਿਣਿਓਂ ————-
ਇੱਕੋ ਸਾਡੀ ਮੰਗ ਬਿਲ ਰੱਦ ਨੇ ਕਰਾਉਂਣੇ ।
ਪਾੜ ਪਾੜ ਲੋਹੜੀ ਦੀਆਂ ਧੂਣੀਆਂ ‘ਤੇ ਪਾਉਂਣੇ ।
ਸੋਗ ਜਿਉਂਦੀ ਸਰਕਾਰ ਦਾ ਮਨਾਵਾਂਗੇ ।
ਓ ਬਿਨਾਂ ਗਿਣਿਓਂ ————–
ਧੀਆਂ ਪੁੱਤਾਂ ਵਾਂਗੂੰ ਨੇ ਟ੍ਰੈਕਟਰ ਸ਼ਿਗਾਰ ਲਏ  ।
ਸਿਰਾਂ ‘ਤੇ ਮੜਾਸੇ ਰੁਲ਼ਦੂ ਹੁਰਾਂ ਨੇ ਮਾਰ ਲਏ  ।
ਛੱਬੀ ਜਨਵਰੀ ਨੂੰ ਦਿੱਲੀ ‘ਚ ਮਨਾਵਾਂਗੇ ।
ਓ ਬਿਨਾਂ ਗਿਣਿਓਂ , ਭਿਓਂ ਭਿਓਂ ਕੇ ਛਿੱਤਰ ਵੀ ਲਾਵਾਂਗੇ।
ਉਇ ਬਿਨਾਂ ਗਿਣਿਓਂ ————-
                   ਰੁਲ਼ਦੂ ਬੱਕਰੀਆਂ ਵਾਲ਼ਾ .
                      ਰੰਚਣਾਂ ( ਪੰਜਾਬ )
Previous articleਬੁੱਧ ਬੋਲ
Next articleਅੰਮ੍ਰਿਤਸਰ ਤੋਂ ਇਟਲੀ ਲਈ ਸਿੱਧੀਆਂ ਉਡਾਣਾਂ ਨੂੰ ਵੱਡਾ ਹੁਲਾਰਾ, ਇੱਕ ਦਿਨ ਵਿਚ ਗਈਆਂ 3 ਉਡਾਣਾਂ