ਬੁੱਧ ਬੋਲ

ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ)
ਦਿਨ ਚੜ੍ਹਨ ਵਾਲਾ ਹੈ!
ਜੇ ਅਜੇ ਹਨੇਰਾ ਹੈ
ਤਾਂ  ਥੋੜ੍ਹਾ  ਨੀ ਬਹੁਤਾ
ਕਸੂਰ ਮੇਰਾ ਹੈ
ਨਾ ਤੇਰਾ ਹੈ..
ਕਸੂਰ  ਸਾਡੀ  ਚੁਪ  ਦਾ ਹੈ
ਪਰ ਅਜੇ ਚਾਰੇ ਪਾਸੇ
ਘੋੜੇ ਵਾਲਾ ਨੀ ਫਿਰਿਆ
ਅਜੇ ਲੋਕ ਮਰੇ ਨੀ
 ਲੋਕ ਜਾਗਦੇ ਹਨ !
ਨੌਜੁਆਨ ਜਾਗਦਾ ਹੈ!
ਬੱਚੇ  ਤੋਂ  ਬਜ਼ੁਰਗ  ਤੱਕ
ਕਸ਼ਮੀਰ  ਤੋਂ  ਕੰਨਿਆ  ਕੁਮਾਰੀ ਤੱਕ…ਤੁਰ ਪਏ ਨੇ ਲੋਕ
ਦਿੱਲੀ ਵੱਲ ਨੂੰ
ਏਕਤਾ ਚ ਬਲ
ਜੁੜੇ ਰਹੋ
ਤੁਰੇ ਰਹੋ
ਵਗਦੇ ਰਹੋ
ਲੋਕ ਤਾਂ ਹੜ੍  ਹੁੰਦਾ
ਦਿੱਲੀ  ਬਣੀ ਸਮੁੰਦਰ
ਹਰ ਪਾਸੇ ਜੁੜਿਆ ਹਰ ਵਰਗ
ਧਰਤੀ  ਤੇ ਆਇਆ ਸਵਰਗ
ਕੀ ਹੁਣ  ਵੀ ਨੀ ਹੋਵੇਗਾ
ਦੂਰ ਇਹ  ਤੇ ਉਹ  ਨਰਕ
ਨਹੀਂ  ਤੇ ਧਰਤੀ  ਜਾਊ ਗਰਕ
ਹੁਣ ਲੜਾਈ ਸਭ ਦੀ ਹੈ!
ਤਨਖਾਹਾਂ ਦੀ ਲੜਾੲੀ
ਬਹੁਤ ਹੋ  ਗੀ!
ਹੁਣ ਜ਼ਿੰਦਗੀ  ਦੀ
ਹੋਂਦ  ਦੀ ਜੰਗ ਹੈ
ਹੁਣ ਤਾਂ ਜੰਗ ਪੌਣ,ਪਾਣੀ, ਧਰਤਿੁ,
ਸਿਹਤ,ਸਿਖਿਆ  ਤੇ ਸਭ ਦੇ ਲਈ ਰੁਜਗਾਰ ਦੀ ਹੈ!
ਸਤਿਕਾਰ  ਦੀ ਹੀ ਹੈ..
ਪਿਆਰ  ਵੰਡਿਆ ਵਧਿਆ
ਤੁਹਾਡੇ  ਕੋਲੋ ਸਭ ਕੁਝ  ਖੋਇਆ
ਪਰ ਉਸ  ਵੇਲੇ  ਕੋਈ  ਨੀ ਰੋਇਆ
ਕੀ ਕੀ ਨੀ ਹੋਇਆ ?
ਥੋਡੀ ਜਦੋਂ  ਘੁਟੀ ਘੰਡੀ
ਸਭ ਤੁਰ ਪੇ ਡੰਡੀ ਡੰਡੀ
ਪੁਜੇ ਦਿੱਲੀ …
ਆਓ! ਜਾਗੀਏ
ਏਕਤਾ ਚ ਬਲ ਹੈ ਵਾਲੀ
ਕਿਸਾਨ ਵਾਲੀ
ਕਹਾਣੀ ਨੂੰ  ਮੰਨੀਏ ਤੇ ਇਕੱਠੇ ਹੋਈਏ!
ਕੱਲਿਆਂ ਨੂੰ  ਕੌਣ ਪੁਛਦਾ?
ਬਣੋ ਕਾਫਲੇ…
ਪੜੋ,ਜੁੜੋ ਤੇ ਇਕੱਠੇ ਹੋ ਕੇ
ਸਾਂਝੀ ਜੰਗ ਲੜੋ !
ਸੁਣਿਆ ਕਿ
ਬਾਣੀਆਂ ਜਾਤ ਨੀ ਹੁੰਦੀ
ਸੁਭਾਅ ਹੁੰਦਾ
ਆਓ ਹੁਣ ਇਹਨਾਂ  ਬਾਣੀਆਂ ਨੂੰ
ਪੁਛੀਏ ਕੇ ਤੁਸੀਂ  ਸਾਡੇ  ਤੇ
ਇਸ ਧਰਤੀ ਦੇ ਕੀ ਲੱਗਦੇ ਹੋ ?
ਆਪਣੇ ਅੰਦਰਲੇ ਮਨੁੱਖ  ਨੂੰ  ਜਗਾਈਏ!
ਦੱਬਿਆਂ, ਕੁਚਲਿਅਾਂ ਤੇ ਲਤਾੜਿਆਂ ਨੂੰ  ਗਲੇ ਲਾਈਏ
੧੬੯੯ ਦੀ ਵਿਸਾਖੀ ਨੂੰ
ਉਸ ਦੇ ਫਲਸਫੇ
ਸੋਚ ਸਮਝ ਤੇ ਵਿਚਾਰਧਾਰਾ ਨੂੰ
ਜੰਗ ਮੈਦਾਨਾਂ ਚ ਲੜੀ ਜਾਂਦੀ ਹੈ
ਖੁੱਡਿਆਂ ਚ
ਪਾਲਤੂ ਪਸ਼ੂ ਹੁੰਦੇ  ਹਨ
ਅਸੀਂ  ਇਨਸਾਨ ਹਾਂ
ਆਓ ਦਿੱਲੀ  ਵੱਲ ਨੂੰ
ਆਓ
ਗੁਰੂ  ਗੋਬਿੰਦ  ਸਿੰਘ  ਜੀ ਦੇ
ਫਲਸਫੇ  ਨੂੰ  ਅਪਣਾਈਏ !
ਗੜੀ ਚਮਕੌਰ ਦੀ ਜੰਗ ਨੂੰ
ਚੇਤਿਆਂ ਚ ਵਸਾਈਏ
ਜੰਗ ਚਮਕੌਰ ਦੀ
ਜੰਗ ਖਿਦਰਾਣੇ ਦੀ
ਜੈਤੋ  ਦਾ ਮੋਰਚਾ
ਦੇਸ਼ ਦੀ ਆਜ਼ਾਦੀ  ਦੀ ਜੰਗ
ਹੁਣ
ਜੰਗ ਦਿੱਲੀ  ਦੀ
ਨਿਕਲੋ ਖੁਡਿਆਂ ਚੋਂ ਬਾਹਰ
ਹੋਵੋ ਤਿਆਰ
ਤੁਰੋ ਦਿੱਲੀ  ਵੱਲ
ਸਾਡਾ ਏਕਾ
ਜਿੰਦਾਬਾਦ  ਦੇ ਬਹੁਤ ਝੂਠੇ
ਨਾਅਰੇ ਮਾਰ ਲਏ
ਖਾ ਲਿਆ ਕਮਿਸ਼ਨ
ਧਰਨੇ ਲਵਾਉਣ ਤੇ ਚਕਾਉਣ ਦਾ
ਬਹੁਤ ਕਰ ਲਿਆ
ਆਪਣਿਆਂ ਦਾ ਸੋਸ਼ਣ
ਕਰਾ ਲਈਆਂ ਬਦਲੀਆਂ
ਪਰ ਹਨੇਰਾ  ਕਾਇਮ  ਰਿਹਾ
ਬਸ ਕਰੋ ਸਾਡੀ ਬਸ ਹੋਈ
ਹੁਣ ਤੇ ਸਭ ਦੀ
ਹੋਂਦ  ਦੀ ਜੰਗ ਹੈ
ਨਿਕਲੋ ਹਉਮੈ ਦੇ ਖੁਡਿਆਂ ਚੋੰ
ਬਣੋ ਇਨਸਾਨ
ਲਿਆ ਦਿਓ ਤੂਫਾਨ
ਦਿੱਲੀ
ਜੰਗ  ਦਾ ਮੈਦਾਨ
ਉਡੀਕਦਾ ਹੈ.
ਭਾਈ ਲਾਲੋਆਂ ਨੂੰ
ਭਾਈ ਘਨੱਈਆਂ ਨੂੰ
ਭਗਤ ਸਿੰਘ  ਨੂੰ
ਤੈਨੂੰ  ਵੀ ਤੇ ਮੈਨੂੰ  ਵੀ
ਹਰ ਮਾਈ ਭਾਈ ਨੂੰ
ਉਠੋ ਤੁਰੋ.ਜੁੜੋ.
ਘੋਲ ਦਾ ਬਿਗਲ ਵੱਜ ਗਿਆ ਹੈ
ਮੈਦਾਨ  ਸਜ ਗਿਆ  ਹੈ
ਜਗਾ ਦਿਓ ਦੀਵੇ.
ਕਰ ਦੂਰ ਹਨੇਰਾ
ਹੁਣ ਦੂਰ ਨੀ ਸਵੇਰਾ
ਅੰਮ੍ਰਿਤ ਵੇਲਾ  ਹੋਇਆ  ਹੈ
ਪਹੁ ਫਟਣ ਵਾਲੀ
ਅਜੇ ਰਾਤ ਥੋੜ੍ਹੀ  ਕਾਲੀ ਹੈ.
ਪਲ ਦੋ ਘੜੀਆਂ  ਨੂੰ
ਸੂਰਜ  ਚੜ੍ਹ ਜਾਣਾ ਹੈ
ਬਸ ਦਿਨ ਚੜ੍ਹਿਆ  ਹੀ ਲਵੋ
ਸਬਰ .ਸ਼ਾਂਤੀ ਤੇ ਲੋਕਤਾ ਦਾ ਹੜ੍ਹ
ਉਨ੍ਹਾਂ  ਨੂੰ ਡਰਾ ਰਿਹਾ
ਚਾਨਣ  ਹਨੇਰ ਭਜਾ ਰਿਹਾ
ਬਸ ਪਲ ਦੋ ਘੜੀਆਂ  ਨੂੰ
ਦਿਨ ਚੜ੍ਹਨ ਵਾਲਾ  ਹੈ
ਬੁੱਧ  ਸਿੰਘ  ਨੀਲੋੰ
9464370823
Previous articleਡੇਰਿਆਂ ਵਾਲੇ ਬਾਬੇ
Next articleਵਿਲੱਖਣ ਲੋਹੜੀ