ਵਿਦਿਆਰਥੀ ਈ. ਓ. ਵਕਫ਼ ਬੋਰਡ ਪੰਜਾਬ ਚੁਣੇ ਜਾਣ ਤੇ ਕਲਾਜ ਵੱਲੋਂ ਵਧਾਈਆਂ

ਮਲੇਰ ਕੋਟਲਾ, ਰਮੇਸ਼ਵਰ ਸਿੰਘ (ਸਮਾਜ ਵੀਕਲੀ) : ਸਰਕਾਰੀ ਕਾਲਜ ਮਾਲੇਰਕੋਟਲਾ  ਐਮ. ਏ. ਰਾਜਨੀਤੀ ਸ਼ਾਸਤਰ ਦੇ ਹੋਣਹਾਰ ਵਿਦਿਆਰਥੀ ਮੁਹੰਮਦ ਆਸਿਫ਼ ਪੁੱਤਰ ਮੁਹੰਮਦ ਸ਼ਰੀਫ਼ ਮਾਲੇਰਕੋਟਲਾ ਨੇ ਪੰਜਾਬ ਵਕਫ਼ ਬੋਰਡ ‘ਚ ਈ.ਓ. ਦੀਆਂ ਕੁੱਲ 7 ਪੋਸਟਾਂ ਵਿੱਚੋਂ 5ਵਾਂ ਸਥਾਨ ਹਾਸਿਲ ਕਰ ਬਤੌਰ ਈ. ਓ ਦੀ ਨੌਕਰੀ ਪ੍ਰਾਪਤ ਕਰ ਲਈ ਹੈ । ਜਿਸ ਤੇ ਸਰਕਾਰੀ ਕਾਲਜ ਮਾਲੇਰਕੋਟਲਾ ਦੇ ਪ੍ਰਿਸੀਪਲ ਡਾ. ਗੁਰਪ੍ਰੀਤ ਕੋਰ ਵਧਾਈਆਂ ਦਿੰਦੇ ਕਿਹਾ ਸਾਨੂੰ ਇਹੋ ਜਿਹੇ ਵਿਦਿਆਰਥੀਆਂ ਤੇ ਮਾਣ ਜੋ ਆਪਣੇ ਮਾਪਿਆਂ ਦਾ, ਅਧਿਆਪਕਾਂ ਤੇ ਕਾਲਜ ਦੇ ਨਾਲ ਨਾਲ ਆਪਣੇ ਸ਼ਹਿਰ ਦਾ ਨਾਂ ਰੌਸ਼ਨ  ਕਰ ਰਹੇ ਹਨ, ਇਹੋ ਜਿਹੇ ਵਿਦਿਆਰਥੀ ਹੀ ਦੂਸਰਿਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ।

ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋਫੈਸਰ ਹਰਗੁਰਪ੍ਰਤਾਪ ਸਿੰਘ ਨੇ ਮੁਹੰਮਦ ਆਸਿਫ਼ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਅਤੇ ਜ਼ਿੰਦਗੀ ਚ ਹੋਰ ਤਰੱਕੀਆਂ ਹਾਸਲ ਕਰਨ ਲੲੀ ਆਸ਼ਿਰਵਾਦ ਦਿੱਤਾ । ਪ੍ਰੋਫੈਸਰ ਗੁਰਮੀਤ ਸਿੰਘ ਨੇ ਮੁਹੰਮਦ ਆਸਿਫ਼ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ  22 ਸਾਲ ਨਿੱਕੀ ਉਮਰ ਵਿੱਚ ਵੱਡੀ ਪ੍ਰਾਪਤੀ ਹੈ ਤੇ ਦੱਸਿਆ ਕਿ ਇਹ ਮੰਜ਼ਿਲ ਉਸ ਦੀ ਮੇਹਨਤ ਤੇ ਲਗਨ ਕਰਕੇ ਹੀ ਸੰਭਵ ਹੋਈ ਹੈ। ਇਸ ਮੌਕੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਵਲੀ ਮੁਹੰਮਦ, ਪ੍ਰੋ. ਰੇਨੂੰ ਸ਼ਰਮਾ, ਪ੍ਰੋ. ਪੂਜਾ ਰਾਣੀ ਪ੍ਰੋ. ਪਿ੍ਰਤਪਾਲ ਸਿੰਘ, ਪ੍ਰੋ. ਗੁਰਤੇਜ ਸਿੰਘ,ਪ੍ਰੋ. ਲਵਨਪ੍ਰੀਤ ਸਿੰਘ,  ਪ੍ਰੋ. ਇਕਰਾਮ-ਉਰ-ਰਹਿਮਾਨ , ਪ੍ਰੋ.ਪਰਮਜੀਤ ਸਿੰਘ ਅਤੇ  ਪ੍ਰੋ. ਮੁਹੰਮਦ ਸ਼ਫੀਕ ਥਿੰਦ ਸਮੂਹ ਸਟਾਫ ਨੇ ਵੀ ਇਸ ਵਿਦਿਆਰਥੀ ਨੂੰ ਮੁਬਾਰਕਬਾਦ ਦਿੱਤੀ ਤੇ ਚੰਗੀ ਜ਼ਿੰਦਗੀ ਦੀ ਕਾਮਨਾ ਕੀਤੀ।

Previous articleसुरेश चंद्र बोध और उनकी पत्नी जयंती को अंबेडकर सोसायटी द्वारा सम्मानित किया
Next articleवर्कर क्लब द्वारा टी 20 क्रिकेट लीग चैम्पियनशिप 6 मार्च से