ਪਿੱਛਿਓਂ ਗੱਡੀ ਵੱਜਣ ਕਾਰਣ ਨੌਜਵਾਨ ਜਖ਼ਮੀ

ਕੈਪਸ਼ਨ-ਹਸਪਤਾਲ ਵਿਖੇ ਇਲਾਜ ਅਧੀਨ ਸੰਦੀਪ ਕੁਮਾਰ

ਅੱਪਰਾ, (ਸਮਾਜ ਵੀਕਲੀ)-ਕਰੀਬੀ ਪਿੰਡ ਥਲਾ ਵਿਖੇ ਇੱਕ ਗੱਡੀ ਚਾਲਕ ਨੇ ਪੈਦਲ ਜਾ ਰਹੇ ਇੱਕ ਨੌਜਵਾਨ ਨੂੰ ਪਿੱਛਿਓਂ ਟੱਕਰ ਮਾਰ ਕੇ ਜਖ਼ਮੀ ਕਰ ਦਿੱਤਾ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਫਿਲੌਰ ਵਿਖੇ ਜੇਰੇ ਇਲਾਜ਼ ਜ਼ਖਮੀ ਨੌਜਵਾਨ ਸੰਦੀਪ ਕੁਮਾਰ ਪੁੱਤਰ ਬਿੱਟੂ ਰਾਮ ਵਾਸੀ ਪਿੰਡ ਥਲਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਮੈਂ ਆਪਣੇ ਪਿੰਡ ’ਚ ਹੀ ਆਟਾ ਚੱਕੀ ਦੇ ਨੇੜੇ ਪੈਦਲ ਜਾ ਰਿਹਾ ਸੀ, ਤਾਂ ਅੱਪਰਾ ਸਾਈਡ ਤੋਂ ਆ ਰਹੇ ਇੱਕ ਗੱਡੀ ਚਾਲਕ ਨੇ ਉਸਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਜਿਸ ਕਾਰਣ ਉਸ ਦੇ ਸੱਜੇ ਪੈਰ ਦਾ ਗਿੱਟਾ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ। ਲਸਾੜਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Previous articleਵਧਦੀ ਮਹਿੰਗਾਈ ਨੇ ਸਮਾਜ ਦਾ ਲੱਕ ਤੋੜਿਆ-ਰਾਜ ਹਾਂਡਾ
Next articleਨੌਜਵਾਨ ਗਾਇਕ ਮਨੀ ਲੋਹਟੀਆ ਦੇ ਧਾਰਮਿਕ ਟਰੈਕ ‘ਮੇਰਾ ਸਤਿਗੁਰੂ’ ਨੂੰ ਮਿਲ ਰਿਹਾ ਭਰਵਾਂ ਹੁੰਗਾਂਰਾ